Sun. Apr 21st, 2019

 ਗੁਰੂ ਨਾਨਕ ਕਾਲਜ ਵਿਖੇ ਹਿਊਮੈਨਟੀ ਅਤੇ ਇਤਿਹਾਸ ਵਿਭਾਗ ਵੱਲੋਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ

ਗੁਰੂ ਨਾਨਕ ਕਾਲਜ ਵਿਖੇ ਹਿਊਮੈਨਟੀ ਅਤੇ ਇਤਿਹਾਸ ਵਿਭਾਗ ਵੱਲੋਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ
ਵਰਤਮਾਨ ਨੂੰ ਸਮਝਣਾ ਅਤੇ ਭਵਿੱਖ ਦੀ ਅਗਵਾਈ ਲਈ ਬੀਤੇ ਸਮੇਂ ਦੀ ਖੋਜ ਕਰਨਾ ਜਰੂਰੀ: ਡਾ. ਢਿੱਲੋਂ

ਬੁਢਲਾਡਾ, 11 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਇਲਾਕੇ ਦੀ ਸਿਰਮੌਰ ਵਿਦਿਅਕ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਹਿਊਮੈਨਟੀ ਅਤੇ ਇਤਿਹਾਸ ਵਿਭਾਗ ਵੱਲੋਂ ‘ਐਕਸਪਲੋਰਿੰਗ ਦਾ ਪਾਸਟ ਟੂ ਅੰਡਰਸਟੈਂਡ ਦਾ ਪ੍ਰੈਜ਼ੰਟ ਐਂਡ ਗਾਇਡ ਦਾ ਫਿਊਚਰ’ ਵਿਸ਼ੇ ‘ਤੇ ਇਕ ਰੋਜਾ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਆਫ ਕਾਲਜ਼ਿਜ ਅਤੇ ਡੀਨ ਸਟੂਡੈਂਟ ਡਾ. ਕੁਲਵੀਰ ਸਿੰਘ ਢਿੱਲੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਹਿਊਮੈਨਟੀ ਵਿਭਾਗ ਦੇ ਮੁਖੀ ਡਾ. ਸੰਦੀਪ ਕੌਰ ਨੇ ਕਾਨਫਰੰਸ ਦੇ ਮੂਲ ਵਿਸ਼ੇ ਤੋਂ ਜਾਣੂ ਕਰਵਾਉਂਦਿਆਂ ਇਸ ਕਾਨਫਰੰਸ ਵਿੱਚੋਂ ਸਾਰਥਕ ਨਤੀਜਿਆਂ ਦੀ ਆਸ ਪ੍ਰਗਟਾਈ। ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਵਿਸ਼ੇ ਸਬੰਧੀ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਆਪਣੇ ਭਵਿੱਖ ਨੂੰ ਸਵਾਰਣ ਲਈ ਬੀਤੇ ਸਮੇਂ ਦੀ ਪੜਚੋਲ ਕਰਨੀ ਅਤਿ ਜਰੂਰੀ ਹੈ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਚਣੌਤੀਆਂ ਦਾ ਬੜੇ ਹੀ ਸੁਚੱਜੇ ਢੰਗ ਨਾਲ ਸਾਹਮਣਾ ਕੀਤਾ ਜਾ ਸਕੇ। ਇਸ ਮੌਕੇ ਸਟੇਜ ਸੰਚਾਲਨ ਕਰਦਿਆਂ ਇਤਿਹਾਸ ਵਿਭਾਗ ਦੇ ਮੁਖੀ ਡਾ. ਸੁਖਵਿੰਦਰ ਕੌਰ ਨੇ ਡਾ. ਪੁਸ਼ਪਿੰਦਰ ਕੌਰ ਢਿੱਲੋਂ, ਹੈੱਡ ਅਤੇ ਡੀਨ ਆਡ ਫੈਕਲਟੀ ਆਫ਼ ਲਾਅ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਰੇਖਾ ਸੂਦ, ਹੈੱਡ ਆਫ਼ ਹਿਸਟਰੀ ਵਿਭਾਗ, ਡੀ.ਏ.ਵੀ. ਕਾਲਜ ਅਬੋਹਰ ਅਤੇ ਡਾ. ਸਰਬਜੀਤ ਸਿੰਘ ਸ਼ੇਰਗਿੱਲ, ਇੰਸਟੀਚਿਊਟ ਆਫ ਇੰਜ਼ਨੀਅਰਿੰਗ ਐਂਡ ਟੈਕਨਾਲੌਜੀ, ਪਟਿਆਲਾ ਨੂੰ ਵਿਦਿਆਰਥੀਆਂ ਦੇ ਸਨਮੁੱਖ ਕਰਵਾਇਆ ਅਤੇ ਉਨ੍ਹਾਂ ਦੇ ਖੋਜਕਾਰਜਾਂ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਮੁੱਖ ਮਹਿਮਾਨ ਡਾ. ਕੁਲਵੀਰ ਸਿੰਘ ਢਿੱਲੋਂ ਨੇ ਕਾਨਫਰੰਸ ਦੇ ਵਿਸ਼ੇ ਬਾਰੇ ਬੋਲਦਿਆਂ ਕਿਹਾ ਕਿ ਆਜੋਕੇ ਸਮੇਂ ਦੀ ਪੀੜ੍ਹੀ ਨੂੰ ਲੋੜ ਹੈ ਕਿ ਉਹ ਵਰਤਮਾਨ ਨੂੰ ਸਮਝਣ ਅਤੇ ਭਵਿੱਖ ਦੀ ਅਗਵਾਈ ਕਰਨ ਲਈ ਬੀਤੇ ਸਮੇਂ ‘ਤੇ ਖੋਜ ਕਰਨਾ ਬਹੁਤ ਹੀ ਜਰੂਰੀ ਹੈ। ਅੰਤ ਵਿੱਚ ਡਾ. ਬੱਲ ਨੇ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਲਗਭਗ 150 ਖੋਜਾਰਥੀਆਂ, ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਸੈਮੀਨਾਰ ਅਤੇ ਕਾਨਫਰੰਸ ਦੇ ਨਿਰੰਤਰ ਆਯੋਜਨ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਕਾਲਜ ਦੇ ਅਰਥਸ਼ਾਸ਼ਤਰ, ਸਰੀਰਕ ਸਿੱਖਿਆ, ਹਿੰਦੀਠ ਰਾਜਨੀਤੀ ਸ਼ਾਸ਼ਤਰ, ਸੁਰੱਖਿਆ ਅਤੇ ਯੁੱਧਨੀਤੀ ਅਧਿਐਨ, ਸਮਾਜ ਸ਼ਾਸ਼ਤਰ ਅਤੇ ਫਾਈਨ ਆਰਟਸ ਵਿਭਾਗਾਂ ਦੇ ਮੁਖੀ ਸਾਹਿਬਾਨ, ਅਧਿਆਪਕ ਸਹਿਬਾਨ ਅਤੇ ਵਿਦਿਆਰਥੀ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: