ਗੁਰੂਕੁਲ ਕਾਲਜ ਬਠਿੰਡਾ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ

ss1

ਗੁਰੂਕੁਲ ਕਾਲਜ ਬਠਿੰਡਾ ਵਿਖੇ ਟ੍ਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ

ਬਠਿੰਡਾ, 16 ਜੁਲਾਈ (ਪਰਵਿੰਦਰ ਜੀਤ ਸਿੰਘ): ਗੁਰੂਕੁਲ ਕਾਲਜ ਬਠਿੰਡਾ ਵਿਖੇ ਸੈਮੀਨਾਰ ਲੜੀ ਦੌਰਾਨ ਸ. ਸੁਖਰਾਜ ਸਿੰਘ ਹੌਲਦਾਰ (ਇੰਚਾਰਜ਼ ਟੈ੍ਰਫਿਕ ਐਜੂਕੇਸ਼ਨ ਸੈਲੱ) ਬਠਿੰਡਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਦਿੱਤੀ।ਇਸ ਸੈਮੀਨਾਰ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੜਕ ਤੇ ਚਲਦਿਆਂ ਅਣਗਹਿਲੀ ਵਰਤਦੇ ਹੋਏ ਅਨੇਕਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।ਜੇਕਰ ਉਨ੍ਹਾਂ ਨੂੰ ਸੜਕ ਨਿਯਮਾਂ ਦੇ ਨਾਲਨਾਲ ਆਪਣੇ ਫਰਜਾਂ ਦੀ ਸਹੀ ਜਾਣਕਾਰੀ ਹੋਵੇਗੀ ਤਾਂ ਅਨੇਕਾਂ ਦੁਰਘਟਨਾਂਵਾਂ ਟਲ ਸਕਦੀਆਂ ਹਨ। ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਉਤਸ਼ਾਹ ਪੂਰਵਕ ਹਿਸਾ ਲਿਆ ਅਤੇ ਉਨਾਂ੍ਹ ਦੇ ਵੱਡਮੁਲੇ ਵਿਚਾਰ ਗ੍ਰਹਿਣ ਕੀਤੇ।ਇਸ ਸੈਮੀਨਾਰ ਵਿੱਚ ਕਾਲਜ ਦੇ ਮੈਨੇਜਮੈਂਟ ਮੈਂਬਰਜ ਸ਼੍ਰੀ ਭੂਸ਼ਣ ਕੁਮਾਰ ਗੋਇਲ, ਮਿਸ ਮੀਨੂੰ ਗੋਇਲ (ਐਡਵੋਕੇਟ), ਪ੍ਰਿੰਸੀਪਲ ਸਾਹਿਬ ਅਤੇ ਸਮੂਹ ਸਟਾਫ਼ ਸ਼ਾਮਿਲ ਹੋਏ।

Share Button

Leave a Reply

Your email address will not be published. Required fields are marked *