ਗੁਰਦੁਆਰਾ ਅਗੰਮਗੜ ਬਣਾਂ ਸਾਹਿਬ ਬਾਹੋਵਾਲ ਵਿਖੇ ਬਰਸੀ ਸਮਾਗਮ ਬੜੀ ਸ਼ਰਧਾ ਨਾਲ ਕਰਵਾਏ ਗਏ

ss1

ਗੁਰਦੁਆਰਾ ਅਗੰਮਗੜ ਬਣਾਂ ਸਾਹਿਬ ਬਾਹੋਵਾਲ ਵਿਖੇ ਬਰਸੀ ਸਮਾਗਮ ਬੜੀ ਸ਼ਰਧਾ ਨਾਲ ਕਰਵਾਏ ਗਏ

14-mhl-3ਗੜਸ਼ੰਕਰ 15 ਅਕਤੂਬਰ (ਅਸ਼ਵਨੀ ਸ਼ਰਮਾ) ਗੁਰਦੁਆਰਾ ਅਗੰਮਗੜ ਬਣਾਂ ਸਾਹਿਬ ਬਾਹੋਵਾਲ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ 92ਵੀਂ ਤੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਦੀ 12ਵੀਂ ਬਰਸੀ ਸੰਤ ਹਰਮੀਤ ਸਿੰਘ ਤੇ ਸੰਤ ਜਗਤਾਰ ਸਿੰਘ ਦੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿਸ ਵਿਚ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਲਾਭ ਸਿੰਘ ਕਾਰਸੇਵਾ ਵਾਲੇ ਕਿਲਾ ਅਨੰਦਗੜ ਸਾਹਿਬ, ਸੰਤ ਬਾਬਾ ਭਾਗ ਸਿੰਘ ਬੰਗਾ, ਸੰਤ ਬਾਬਾ ਭੋਲਾ ਦਾਸ ਜੀ ਭਾਰ ਸਿੰਘ ਪੁਰਾ, ਸੰਤ ਬਿਕਰਮਜੀਤ ਸਿੰਘ ਨੰਗਲ ਖੁਰਦ, ਸੰਤ ਬਾਬਾ ਸੰਤੋਖ ਸਿੰਘ ਪਾਲਦੀ, ਸੰਤ ਰਣਜੀਤ ਸਿੰਘ ਬਾਹੋਵਾਲ, ਸੰਤ ਗੁਰਬਚਨ ਸਿੰਘ ਪੰਡਵਾ, ਸੰਤ ਜਸਵੰਤ ਸਿੰਘ ਖੇੜਾ, ਸੰਤ ਗੁਰਚਰਨ ਸਿੰਘ ਬੱਡੋਂ, ਸੰਤ ਪ੍ਰੀਤਮ ਸਿੰਘ ਬਾੜੀਆਂ, ਸੰਤ ਅਜੈਬ ਸਿੰਘ, ਗਿਆਨੀ ਭਗਵਾਨ ਸਿੰਘ ਜੋਹਲ, ਸੰਤ ਤੇਜਾ ਸਿੰਘ ਖਾਲਸਾ, ਸੰਤ ਸੁਖਚੈਨ ਸਿੰਘ ਅੰਮ੍ਰਿਤਸਰ ਸਾਹਿਬ, ਸੰਤ ਜਗਤਾਰ ਸਿੰਘ ਕੋਟ ਫਤੂਹੀ, ਸੰਤ ਹਰੀ ਓਮ ਮਾਹਿਲਪੁਰ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਨੇ ਪਹੁੰਚ ਕੇ ਬਾਬਾ ਹਰਨਾਮ ਸਿੰਘ ਜੀ ਤੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਇਸ ਮੌਕੇ ਸੰਤ ਬਾਬਾ ਹਰਮੀਤ ਸਿੰਘ ਜੀ ਨੇ ਸੰਗਤ ਨਾਲ ਪ੍ਰਵਚਨ ਕਰਦੇ ਹੋਏ ਕਿਹਾ ਕਿ ਸਾਨੂੰ ਇਹ ਮਨੁੱਖਾ ਜਨਮ ਬੜੇ ਭਾਗਾ ਨਾਲ ਪ੍ਰਾਪਤ ਹੋਇਆ ਹੈ। ਇਸ ਨੂੰ ਵਿਅਰਥ ਦੇ ਕੰਮਾਂ ਤੋਂ ਹਟਾ ਕੇ ਪ੍ਰਭੂ ਭਗਤੀ ਨਾਲ ਜੋੜਦੇ ਹੋਏ ਆਪਣਾਂ ਜੀਵਨ ਸਫਲ ਕਰਨਾ ਚਾਹੀਦਾ ਹੈ। ਇਸ ਮੌਕੇ ਸ਼ਮਸ਼ੇਰ ਸਿੰਘ, ਬਲਵਿੰਦਰ ਕੌਰ, ਰਜਿੰਦਰ ਸਿੰਘ, ਮਨੋਹਰ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ, ਸੁਰਿੰਦਰਪਾਲ ਸਿੰਘ ਪਰਦੇਸੀ, ਗੁਰਮੇਲ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ ਸੀਹਰਾ, ਗੁਰਦੀਪ ਸਿੰਘ ਲੰਗੇਰੀ ਸਮੇਤ ਸੰਗਤਾਂ ਵੱਡੀ ਗਿਣਤੀ ਵਿਚ ਹਾਜਰ ਸਨ। ਸਟੇਜ ਦੀ ਸੇਵਾ ਮਨੋਹਰ ਸਿੰਘ ਵਲੋਂ ਬਖੂਬੀ ਨਿਭਾਈ ਗਈ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।

Share Button

Leave a Reply

Your email address will not be published. Required fields are marked *