ਖੜਕਣ ਹੱਡੀਆਂ ਵਜਾਣ ਡਮਰੂ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ

ss1

ਖੜਕਣ ਹੱਡੀਆਂ ਵਜਾਣ ਡਮਰੂ ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ

ਬਰੇਟਾ 4 ਸਤੰਬਰ (ਰੀਤਵਾਲ) ਸਾਡਾ ਪੰਜਾਬ ਇਸ ਸਮੇਂ ਨਸ਼ਿਆਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸਿਆ ਪਿਆ ਹੈ । ਇਨ੍ਹਾਂ ਨਸ਼ਿਆਂ ਕਾਰਨ ਹੀ ਇਸ ਵੇਲੇ ਨੌਜਵਾਨ ਮੁੰਡੇ ਕੁੜੀਆਂ ਮਰ ਰਹੇ ਹਨ ਅਤੇ ਬਜੁਰਗ ੳਨ੍ਹਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਹਨ । ਇਨ੍ਹਾਂ ਨਸ਼ਿਆਂ ਕਾਰਨ ਹੀ ਪੰਜਾਬ ਦੀ ਆਰਥਿਕ ਵਿਕਾਸ ਦਰ ਜੋ ਪਹਿਲੇ ਨੰਬਰ ਤੇ ਸੀ ਹੁਣ ਚੌਥੇ ਨੰਬਰ ਤੇ ਹੈ । ਆਖਿਰ ਅਜਿਹੇ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਪੰਜਾਬ ਵਿੱਚ ਨਸ਼ੇ ਦਾ ਛੇਵਾਂ ਦਰਿਆ ਵਗ ਰਿਹਾ ਹੈ ।ਵੱਖ-ਵੱਖ ਸ਼ਹਿਰਾਂ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਸ਼ੌ ਰੂਮਾਂ ਵਾਂਗ ਖੁੱਲੇ ਆਮ ਵੇਖੇ ਜਾ ਸਕਦੇ ਹਨ ।ਕਈ ਠੇਕੇ ਤਾਂ ਅਜਿਹੇ ਹਨ ਜੋ ਕਿ ਬਿਲਕੁਲ ਧਾਰਮਿਕ ਸਥਾਨਾਂ ਅਤੇ ਲੋਕਾਂ ਦੇ ਘਰਾਂ ਨਾਲ ਖੁੱਲੇ ਆਮ ਦੇਖੇ ਜਾਂਦੇ ਹਨ । ਅੱਜ ਤੋਂ ਵੀਹ ਸਾਲ ਪਹਿਲਾਂ ਇਹ ਨਸ਼ੇ ਕੇਵਲ ਬਾਰਡਰ ਏਰੀਏ ਦੇ ਪਿੰਡਾਂ ਤੱਕ ਸੀਮਿਤ ਸੀ । ਪਰ ਹੁਣ ਮਾਝਾ, ਮਾਲਵਾ ,ਦੁਆਬਾ ਸਭ ਇਸ ਦੀ ਮਾਰ ਹੇਠ ਆ ਗਏ ਹਨ । ਨੌਜਵਾਨ ਜਦੋ ਨਸ਼ੇ ਦੀ ਤੋਟ ਵਿੱਚ ਮਰਦੇ ਜਾਂਦੇ ਹਨ ਤਾਂ ਘਰ ਜਾਂ ਗੁਆਂਢੀ ਦੀ ਕਿਹੜੀ ਚੀਜ ਚੁੱਕ ਕੇ ਲਿਜਾਣੀ ਹੈ ਓ ਇਸ ਦੀ ਪ੍ਰਵਾਹ ਵੀ ਨਹੀਂ ਕਰਦੇ ਅਤੇ ਉਹ ਨਸ਼ੇ ਵਿੱਚ ਜਦੋ ਕਿਸੇ ਸਰੀਫ ਵਿਅਕਤੀ ਨੂੰ ਗਲਤ ਬੋਲਦੇ ਹਨ ਤਾਂ ਅੱਗੋ ਉਸ ਵਿਅਕਤੀ ਵੱਲੋਂ ਇਨ੍ਹਾਂ ਦੀ ਗੱਲ ਦਾ ਜਵਾਬ ਨਾ ਦੇਣ ਤੇ ਇਹ ਨਸ਼ੇੜੀ ਉਸ ਵਿਅਕਤੀ ਨੂੰ ਡਰਪੋਕ ਤੇ ਆਪਣੇ ਆਪ ਨੂੰ ਤਾਕਤਵਰ ਸਮਝਣਾਂ ਇਨ੍ਹਾਂ ਦੀ ਵੱਡੀ ਭੁੱਲ ਹੁੰਦੀ ਹੈ । ਕਿਉਕਿ ਹਰੇਕ ਸਮਝਦਾਰ ਵਿਅਕਤੀ ਦੀ ਇਹ ਸੋਚ ਹੁੰਦੀ ਹੈ ਕਿ ਛੱਡੋ ਪਰਾਂ ਆਪਾ ਨੇ ਕਿੳਂੁ ਮਰਿਆ ਹੋਇਆ ਸੱਪ ਆਪਣੇ ਗਲ ਪਾੳਂੁਣਾ ਹੈ । ਬਹੁਤ ਸਾਰੀਆਂ ਦਵਾਈਆਂ ਦੀਆਂ ਦੁਕਾਨਾਂ ਅੱਜ ਕੇਵਲ ਨਸ਼ੇ ਦਾ ਹੀ ਕਾਰੋਬਾਰ ਕਰਦੀਆਂ ਹਨ ।ਭਾਵੇਂ ਅਖਬਾਰਾਂ ਵਿੱਚ ਨਸ਼ੇ ਨਾਲ ਸਬੰਧਿਤ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਅਤੇ ਕਦੇ ਨਸ਼ੇ ਦਾ ਛੋਟਾ ਮੋਟਾ ਵਪਾਰੀ ਫੜ੍ਹਿਆ ਵੀ ਜਾਦਾ ਹੈ । ਪਰ ਇਹ ਧੰਦਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ।ਜਦ ਇਸ ਸਬੰਧੀ ਥਾਣਾ ਮੁਖੀ ਜਸਵੀਰ ਸਿੰਘ ਬਰੇਟਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਨਸ਼ੇ ਕਰਨ ਜਾਂ ਵੇਚਣ ਵਾਲੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀ ਜਾਵੇਗਾ ।

Share Button

Leave a Reply

Your email address will not be published. Required fields are marked *