ਕੈਰੀਅਰ ਹਫਤੇ ਦੌਰਾਨ ਵਿਦਿਆਰਥੀਆਂ ਨੂੰ ਦਿੱਤੀ ਕਿੱਤਾ ਅਗਵਾਈ

ss1

ਕੈਰੀਅਰ ਹਫਤੇ ਦੌਰਾਨ ਵਿਦਿਆਰਥੀਆਂ ਨੂੰ ਦਿੱਤੀ ਕਿੱਤਾ ਅਗਵਾਈ

ਬਰੇਟਾ 26 ਅਕਤੂਬਰ (ਅਸ਼ੋਕ) ਸਰਕਾਰੀ ਕੰਨਿਆਂ ਹਾਈ ਸਕੂਲ ਬਰੇਟਾ ਵਿਖੇ ਮਿਤੀ 24 ਅਕਤੂਬਰ ਨੂੰ ਕੌਂਸਲਿੰਗ ਹਫਤਾ ਮਨਾਇਆ ਗਿਆ। ਇਸ ਸਮੇਂ ਵਿੱਚ ਸ੍ਰੀਮਤੀ ਸ਼ਸੀ ਬਾਲਾ ਮੁੱਖ ਅਧਿਆਪਕ ਜੀ ਦੀ ਅਗਵਾਈ ਵਿੱਚ ਕੈਰੀਅਰ ਅਧਿਆਪਕਾ ਸ੍ਰੀਮਤੀ ਅਰੁਣਾ ਰਿਸ਼ੀ ਤੇ ਸਮੁੱਚੀ ਕੈਰੀਅਰ ਟੀਮ ਦੁਆਰਾ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਦੀ ਵਿਅਕਤੀਗਤ ਕੌਂਸਲਿੰਗ ਕੀਤੀ ਗਈ।ਹਰ ਵਿਦਿਆਰਥਣ ਦਾ ਪ੍ਰੋਫਾਰਮਾ ਭਰਿਆ ਗਿਆ । ਤਾਂ ਜੋ ਉਹ ਆਪਣੀ ਰੁਚੀ ,ਯੋਗਤਾ , ਆਮਦਨ ਆਦਿ ਨੂੰ ਧਿਆਨ ਵਿੱਚ ਰੱਖ ਕੇ ਮਨਪਸੰਦ ਕਿੱਤਾ ਚੁਣ ਸਕਣ। ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਹਰੇਕ ਵਿਦਿਆਰਥਣ ਨੂੰ ਕਿੱਤੇ ਨਾਲ ਸਬੰਧਿਤ ਕੋਰਸਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ । ਕੈਰੀਅਰ ਟੀਮ ਨੇ ਵਿਦਿਆਰਥਣਾਂ ਨੂੰ ਆਪਣੇ ਭਵਿੱਖ ਪ੍ਰਤੀ ਸੁਚੇਤ ਹੋਣ ਲਈ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਣ ਲਈ ਕਿਹਾ।

Share Button

Leave a Reply

Your email address will not be published. Required fields are marked *