Sat. Apr 20th, 2019

 ਕੇਐਲਐਫ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਸਖਤ ਸੁੱਰਖਿਆ ਹੇਠ ਦਿੱਲੀ ਅਦਾਲਤ ਵਿਚ ਪੇਸ਼

ਕੇਐਲਐਫ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਸਖਤ ਸੁੱਰਖਿਆ ਹੇਠ ਦਿੱਲੀ ਅਦਾਲਤ ਵਿਚ ਪੇਸ਼
ਨਾਭਾ ਜੇਲ ਬ੍ਰੇਕ ਮਾਮਲੇ ਵਿਚ ਪੁੱਛਗਿਛ ਲਈ ਪੰਜਾਬ ਭੇਜਣ ਦੇ ਨਿਰਦੇਸ਼

ਨਵੀਂ ਦਿੱਲੀ 14 ਦਸੰਬਰ (ਮਨਪ੍ਰੀਤ ਸਿੰਘ ਖਾਲਸਾ): ਕੇਐਲਐਫ ਦੇ ਮੁੱਖੀ ਭਾਈ ਹਰਮਿੰਦਰ ਸਿੰਘ ਮਿੰਟੂ ਉਰਫ ਨਿਹੰਗ ਨੂੰ ਅਜ ਦਿੱਲੀ ਪੁਲਿਸ ਅਤੇ ਕੰਮਾਡੋਜ ਦੀ ਸੱਖਤ ਸੁੱਰਖਿਆ ਹੇਠ ਦਿੱੱਲੀ ਦੀ ਪਟਿਆਲਾ ਹਾਉਸ ਵਿੱਖੇ ਜੱਜ ਰੀਤਿਸ਼ ਸਿੰਘ ਦੀ ਅਦਾਲਤ ਵਿਚ ਪੇਸ਼ ਸਮੇਂ ਨਾਲੋਂ ਅੱਧੇ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ ਗਿਆ ।
ਪੰਜਾਬ ਪੁਲਿਸ ਵਾਲੋਂ ਨਾਭਾ ਜੇਲ ਬ੍ਰੇਕ ਕਾਂਡ ਲਈ ਪੁੱਛਗਿਛ ਵਾਸਤੇ ਮੰਗੇ ਰਿਮਾਂਡ ਤੇ ਜੱਜ ਵਲੋਂ ਭਾਈ ਮਿੰਟੂ ਨੂੰ ਅਜ ਦੇਰ ਸ਼ਾਮ ਪੰਜਾਬ ਭੇਜਣ ਦੇ ਆਦੇਸ਼ ਦਿੱਤੇ ਗਏ ਹਨ, ਬੀਤੇ ਦੋ ਦਿਨ ਤੋਂ ਭਾਈ ਮਿੰਟੂ ਦਿੱਲੀ ਦੀ ਹਾਈ ਸੁੱਰਖਿਆ ਵਾਲੀ ਤਿਹਾੜ ਜੇਲ੍ਹ ਨੰ 8 ਵਿਚ ਬੰਦ ਸਨ ਤੇ ਇਸ ਤੋਂ ਪਹਿਲਾਂ ਪੁੱਛਗਿਛ ਲਈ ਦਿੱਲੀ ਪੁਲਿਸ ਦੀ ਰਿਮਾਂਡ ਤੇ ਚਲ ਰਹੇ ਸਨ । ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਦਿੱਲੀ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵਲੋਂ ਭਾਈ ਮਿੰਟੂ ਨੂੰ ਦਿੱਲੀ ਦੇ ਨਿਜਾਮੂਦੀਨ ਸਟੇਸ਼ਨ ਤੋਂ ਇਕ ਰਿਵਾਲਵਰ ਅਤੇ ਕੂਝ ਜਿਉਦਾਂ ਰੌਦ ਨਾਲ ਗਿਰਫਤਾਰ ਕੀਤਾ ਗਿਆ ਸੀ ।
ਅਜ ਪੇਸ਼ੀ ਸਮੇਂ ਭਾਈ ਮਿੰਟੂ ਨੇ ਸਿਰ ਤੇ ਸਫੇਦ ਰੁਮਾਲ ਬੰਨਿਆ ਹੋਇਆ ਸੀ ਤੇ ਚੇਹਰੇ ਤੇ ਕਿਸੇ ਕਿਸਮ ਦਾ ਕੋਈ ਖੌਫ ਨਜਰ ਨਹੀ ਆ ਰਿਹਾ ਸੀ । ਸੁੱਰਖਿਆ ਕਰਮੀਆਂ ਵਲੋਂ ਕਿਸੇ ਨੂੰ ਵੀ ਭਾਈ ਮਿੰਟੂ ਦੇ ਨੇੜੇ ਨਹੀ ਆਣ ਦਿੱਤਾ ਜਾ ਰਿਹਾ ਸੀ ਜਿਸ ਕਰਕੇ ਹਾਜਿਰ ਪਤਰਕਾਰ ਭਾਈ ਮਿੰਟੂ ਨਾਲ ਕਿਸੇ ਕਿਸਮ ਦੀ ਕੋਈ ਗਲਬਾਤ ਨਹੀ ਕਰ ਸਕੇ ਸਨ ।

Share Button

Leave a Reply

Your email address will not be published. Required fields are marked *

%d bloggers like this: