ਕਿਰਾਏਦਾਰ ਬਣਨਗੇ ਹੁਣ ਮਾਲਕ : ਪ੍ਰਵੀਨ ਕਾਂਸਲ ਰੌਕੀ

ss1

ਕਿਰਾਏਦਾਰ ਬਣਨਗੇ ਹੁਣ ਮਾਲਕ : ਪ੍ਰਵੀਨ ਕਾਂਸਲ ਰੌਕੀ

ਰਾਮਪੁਰਾ ਫੂਲ 22 ਦਸੰਬਰ (ਮਨਦੀਪ ਸਿੰਘ ਢੀਂਗਰਾ) : 20 ਸਾਲ ਪੁਰਾਣੇ ਦੁਕਾਨਦਾਰਾਂ ਨੂੰ ਮਾਲਕੀ ਹੱਕ ਦੇਣ ਸੰਬੰਧੀ ਅੱਜ ਸਥਾਨਕ ਗੀਤਾ ਭਵਨ ਵਿਖੇ ਮਾਰਕੀਟ ਕਮੇਟੀ ਦੇ ਸਾਬਕਾ ਚੈਅਰਮੇਨ ਪ੍ਰਵੀਨ ਕਾਂਸਲ ਰੌਕੀ ਦੀ ਅਗਵਾਈ ਵਿੱਚ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਸੁਨੀਲ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਪ੍ਰਵੀਨ ਕਾਂਸਲ ਰੋਕੀ ਨੇ ਦੱਸਿਆ ਕਿ ਸਰਕਾਰ ਦੇ ਯਤਨਾਂ ਸਦਕਾ ਵੀਹ ਸਾਲ ਤੋਂ ਕਿਰਾਏ ਉੱਪਰ ਬੈਠੇ ਲੋਕਾਂ ਨੂੰ ਮਾਲਕੀ ਹੱਕ ਦੇਣ ਲਈ ਇਹ ਕਦਮ ਚੁੱਕਿਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜ਼ੋ ਦੁਕਾਨਦਾਰ ਵੀਹ ਸਾਲ ਤੋ ਪੁਰਾਣੇ ਨਗਰ ਕੌਸਨ ਦੀਆਂ ਦੁਕਾਨਾਂ ਜਚ ਕਿਰਾਏ ਤੇ ਬੈਠੇ ਹਨ, ਉਹ ਹੁਣ ਕੁਲੈਕਟਰ ਰੇਟ ਤੇ ਰਜਿਸਟਰੀ ਕਰਵਾ ਮਾਲਕੀ ਹੱਕ ਪ੍ਰਾਪਤ ਕਰ ਸਕਦੇ ਹਨ।ਇਸ ਮੌਕੇ ਵਕੀਲ ਰਾਜਿੰਦਰ ਗੋਇਲ ਨੇ ਮੀਟਿੰਗ ਚ ਸ਼ਾਮਲ ਦੁਕਾਨਦਾਰ ਨੂੰ ਰਜਿਸਟਰੀ ਕਰਵਾਉਣ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਚ ਇੱਕਤਰ ਹੋਏ ਦੁਕਾਨਦਾਰ ਸੰਜੀਵ ਪਹਾੜੀਆ, ਵਿਸ਼ੂ ਬਾਂਸਲ, ਸੋਨੂੰ ਕੁਮਾਰ, ਨਰਿੰਦਰ ਭਾਟੀਆਂ ,ਬੀਰਬਲ ਸਿੰਘ, ਰੌਕੀ ਸਿਤਾਰਾ, ਲੱਬੂ ਰਾਮ ਆਦਿ ਨੇ ਸਰਕਾਰ ਦੇ ਇਸ ਲਏ ਗਏ ਫੈਸਲੇ ਦਾ ਸੁਆਗਤ ਕੀਤਾ।

Share Button

Leave a Reply

Your email address will not be published. Required fields are marked *