ਕਾਤਲਾਨਾ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ

ss1

ਕਾਤਲਾਨਾ ਹਮਲਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ
ਮਾਮਲਾ ਉੱਡਤ ਸੈਦੇਵਾਲਾ ਦੇ ਸੁਰਜੀਤ ਸਿੰਘ ਦੇ ਹੋਏ ਜਾਨਲੇਵਾ ਹਮਲੇ ਦਾ

ਬੋਹਾ 11 ਅਕਤੂਬਰ( ਦਰਸ਼ਨ ਹਾਕਮਵਾਲਾ) ਨਜ਼ਦੀਕ ਪਿੰਡ ਉਡੱਤ ਸੈਦੇਵਾਲਾ ਵਿਖੇ ਬੀਤੀ 5 ਅਕਤੂਬਰ ਨੂੰ ਸੁਰਜੀਤ ਸਿੰਘ ਪੁੱਤਰ ਬੀਰਾ ਸਿੰਘ ਜਾਤੀ ਮਜਬੀ ਸਿੱਖ ਤੇ ਹੋਏ ਕਾਤਲਾਨਾ ਹਮਲੇ ਚ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਸ਼ੱਕ ਦੇ ਘੇਰੇ ਚ ਵਿੱਚ ਜਾਪ ਰਹੀ ਹੈ।ਪੀੜਤ ਦੀ ਪਤਨੀ ਅਮਨਦੀਪ ਕੌਰ ਨੇ ਦੱਸਿਆ ਕਿ ਬੀਤੀ 5 ਅਕਤੂਬਰ ਨੂੰ ਬਾਅਦ ਦੁਪਿਹਰ ਆਪਣੇ ਘਰ ਚ ਮੌਜੂਦ ਉਸ ਦੇ ਪਤੀ ਸੁਰਜੀਤ ਸਿੰਘ ਤੇ ਪਿੰਡ ਦੇ ਹੀ ਕੁਝ ਵਿਆਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ।ਜਿਸ ਵਿੱਚ ਉਸਦੇ ਪਤੀ ਨੂੰ ਗੰਭੀਰ ਸੱਟਾਂ ਲਗੀਆਂ ਜਿਸ ਕਰਕੇ ਉਹ ਬੁਰੀ ਤਰਾਂ ਜਖਮੀ ਹੋ ਗਿਆ। ਅਮਨਦੀਪ ਖੋਰ ਨੇ ਦੱਸਿਆ ਕਿ ਜਦੋਂ ਮੈ ਘਟਨਾ ਦਾ ਪਤਾ ਲੱਗਣ ਉਪਰੰਤ ਘਰ ਪੁੱਜੀ ਤਾਂ ਉਸਦਾ ਪਤੀ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਜਿਸ ਨੂੰ ਤਰੁੰਤ ਸੀ ਐਚ ਟੀ ਬੁਢਲਾਡਾ ਵਿਖੇ ਲਿਜਾਇਆ ਗਿਆ ਤੇ ਬਾਦ ਚ ਡਾਕਟਰਾਂ ਨੇ ਉਸ ਦੀ ਨਾਜੁਕ ਹਾਲਤ ਦੇਖਦਿਆਂ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਨੂੰ ਰੈਫਰ ਕਰ ਦਿੱਤਾ।
ਅਮਨਦੀਪ ਕੌਰ ਨੇ ਦੱਸਿਆ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਥਾਣਾ ਬੋਹਾ ਨੂੰ ਦਿੱਤੀ ਜਿਸ ਤੇ ਥਾਣਾ ਬੋਹਾ ਨੇ ਐਫ,ਆਰ ਨੰ: 105 ਮਿਤੀ 7ਫ਼10ਫ਼2016 ਦਰਜ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਸੀ ਪ੍ਰਤੂੰ ਘਟਨਾ ਤੋਂ 5 ਦਿਨ ਬੀਤ ਜਾਣ ਉਰੰਤ ਵੀ ਕਿਸੇ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।ਉਸਨੇ ਅੱਗੇ ਦੱਸਿਆ ਕਿ ਪੁਲਿਸ ਇਹ ਕਹਿਕੇ ਟਾਲਾ ਮਾਰ ਰਹੀ ਹੈ ਕਿ ਜਦੋਂ ਤੱਕ ਪੀੜਤ ਸੁਰਜੀਤ ਸਿੰਘੀ(ਜੋ ਕਿ ਪੀ.ਜੀ.ਆਈ. ਚੰਡੀਗੜ ਜੇਰੇ ਇਲਾਜ ਹੈ) ਦੇ ਬਿਆਨ ਕਲਮਬੱਧ ਨਹੀਂ ਹੁੰਦੇ ਉਦੋਂ ਤੱਕ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕਰਨਗੇ।ਪਰ ਨਾ ਤਾਂ ਹੁਣ ਪੁਲਿਸ ਪੀੜਤ ਦੇ ਬਿਆਨ ਲੈਣ ਚੰਡੀਗੜ ਜਾਂਦੀ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਫੜਨ ਚ ਸਫਲ ਹੋਈ ਹੈ।ਅਮਨਦੀਪ ਕੌਰ ਨੇ ਆਖਿਆ ਕਿ ਹਮਲਾਵਰਾਂ ਦੇ ਬੇਖੌਫ ਘੁੰਮਣ ਕਾਰਨ ਉਸਦਾ ਪਰਿਵਾਰ ਸਹਿਮ ਭਰੇ ਮਹੌਲ ਚ ਰਹਿ ਰਿਹਾ ਹੈ।ਇਹਨਾਂ ਸਮੱਸਿਆਵਾਂ ਦੇ ਚਲਦਿਆਂ ਪੀੜਤ ਦੀ ਪਤਨੀ ਅਮਨਦੀਪ ਕੌਰ ਨੇ ਪੁਲਿਸ ਦੀ ਢਿੱਲੀ ਕਾਰਗੁਜਾਰੀ ਤੋਂ ਤੰਗ ਆ ਕੇ ਪ੍ਰੈਸ ਰਾਹੀਂ ਪੁਲਿਸ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਘਟਨਾ ਨਾਲ ਸਬੰਧਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜਾ ਦਿੱਤੀ ਜਾਵੇ।ਇਸ ਕੇਸ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਪ੍ਰਸ਼ੋਤਮ ਸਿੰਘ ਦਾ ਕਹਿਣਾਂ ਹੈ ਕਿ ਕੁਝ ਕਾਰਨਾਂ ਕਰਕੇ ਉਹ ਪੀੜਤ ਸੁਰਜੀਤ ਸਿੰਘ ਦੇ ਬਿਆਨ ਦਰਜ ਕਰਨ ਨਹੀ ਜਾ ਸਕੇ ਅਤੇ ਜਲਦੀ ਹੀ ਪੀੜਤ ਵਿਅਕਤੀ ਦੇ ਬਿਆਨਾਂ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਉਹਨਾਂ ਇਸ ਕੇਸ ਵਿੱਚ ਕਿਸੇ ਵੀ ਪੱਖਪਾਤ ਤੋਂ ਇਨਕਾਰ ਕੀਤਾ।

Share Button

Leave a Reply

Your email address will not be published. Required fields are marked *