Mon. Apr 22nd, 2019

 ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕੈਪਟਨ ਹੀ ਹੋਣਗੇ ਸੀ.ਐਮ.- ਬੀਬੀ ਭੱਠਲ

ਕਾਂਗਰਸ ਸਰਕਾਰ ਆਉਂਦੀ ਹੈ ਤਾਂ ਕੈਪਟਨ ਹੀ ਹੋਣਗੇ ਸੀ.ਐਮ.- ਬੀਬੀ ਭੱਠਲ
ਜੇਕਰ ਤੀਜੀ ਵਾਰ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਪੰਜਾਬ ਦੀ ਮੋਤ ਹੋ ਜਾਵੇਗੀ: ਮਨਪ੍ਰੀਤ ਬਾਦਲ

Photo-1
ਰਾਜਪੁਰਾ,30 ਅਗਸਤ (ਧਰਮਵੀਰ ਨਾਗਪਾਲ) ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ‘ਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ ।ਚਾਹੇ ਹਾਈਕਮਾਨ ਨੇ ਪੰਜਾਬ ਵਿੱਚ ਸੀ.ਐਮ. ਦੇ ਉਮੀਦਵਾਰ ਦਾ ਰਸ਼ਮੀ ਤੋਰ ‘ਤੇ ਐਲਾਨ ਨਹੀ ਵੀ ਕੀਤਾ ਪਰ ਪੰਜਾਬ ਦੀ ਸਾਰੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚੋਣ ਪ੍ਰਚਾਰ ਕਰ ਰਹੀ ਹੈ ਅਤੇ ਕਾਂਗਰਸ ਦੇ ਸਾਰੇ ਵਿਧਾਇਕ ਕੈਪਟਨ ਨਾਲ ਹਨ ਇਹ ਵਿਚਾਰ ਬੀਬੀ ਰਾਜਿੰਦਰ ਕੋਰ ਭੱਠਲ ਸਾਬਕਾ ਮੁਖ ਮੰਤਰੀ ਤੇ ਚੇਅਰਮੈਨ ਚੋਣ ਮੈਨੋਫੇਸਟੋ ਕਮੇਟੀ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਰਾਜਪੁਰਾ ਵਿੱਚ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਰਵਾਏ ਗਏ ਇਕ ਪ੍ਰੋਗ੍ਰਾਮ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ ।ਇਸ ਮੋਕੇ ਮਨਪ੍ਰੀਤ ਕੋਰ ਬਾਦਲ ,ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਪਹੁੰਚੇ ਹੋਏ ਸਨ ।ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਤੋਂ ਪੰਜਾਬ ਵਿੱਚ ਲੁਟੇਰਿਆਂ ਦਾ ਰਾਜ ਚੱਲ ਰਿਹਾ ਹੈ ਅਤੇ ਅਕਾਲੀ ਭਾਜਪਾ ਵਾਲੇ ਦੋਨਾਂ ਹੱਥਾ ਨਾਲ ਪੰਜਾਬ ਦੀ ਜਨਤਾ ਨੂੰ ਲੁੱਟ ਰਹੇ ਹਨ ।ਉਨ੍ਹਾਂ ਕਿਹਾਕਿ ਸੰਗਤ ਦਰਸਨ ਵਿੱਚ ਸੱਚ ਬੋਲਣ ਵਾਲਿਆਂ ਨੂੰ ਤਾਂ ਮੰਚ ‘ਤੇ ਪਹੁੰਚਣ ਹੀ ਨਹੀ ਦਿੰਦੇ ਅਤੇ ਜਿਹੜੇ ਸਰਕਾਰ ਦੀ ਬੋਲੀ ਬੋਲਦੇ ਹਨ ਸਿਰਫ ਉਨ੍ਹਾਂ ਨੂੰ ਹੀ ਸੰਗਤ ਦਰਸ਼ਨ ਵਿੱਚ ਜਾਣ ਦੀ ਇਜਾਜਤ ਹੁੰਦੀ ਹੈ ।ਉਨ੍ਹਾਂ ਕਿਹਾਕਿ ਅਕਾਲੀ ਭਾਜਪਾ ਆਪ ਹੀ ਕਾਤਲ ਹੈ ਅਤੇ ਆਪ ਹੀ ਜੱਜ ਦੀ ਭੂਮਿਕਾ ਨਿਭਾ ਰਹੀ ਹੈ ।ਆਮ ਆਦਮੀ ਪਾਰਟੀ ਉੱਤੇ ਵਰ੍ਹਦੇ ਹੋਏ ਬੀਬੀ ਭੱਠਲ ਨੇ ਕਿਹਾਕਿ ਸੁੱਚਾ ਸਿੰਘ ਛੋਟੇਪੁਰ ‘ਤੇ ਪੈਸੇ ਲੈਣ ਦਾ ਸਟਿੰਗ ਕਰਵਾ ਕੇ ਕੇਜਰੀਵਾਲ ਨੇ ਪੰਜਾਬੀਆਂ ‘ਤੇ ਬਦਨਾਮੀ ਵਾਲਾ ਦਾਗ ਲਾ ਦਿੱਤਾ ਹੈ।ਉਨ੍ਹਾਂ ਕਿਹਾਕਿ ਛੋਟੇਪੁਰ ਇਕ ਨੇਕ ਤੇ ਇਮਾਨਦਾਰ ਸਖਤੀਅਤ ਹਨ ਉਸਦੇ ਪਿਛਲੇ ਸਾਲਾਂ ‘ਤੇ ਰਾਜਨੀਤਿਕ ਕੈਰੀਅਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀ ਪਰ ਕੇਜਰੀਵਾਲ ਨੇ ਜਾਣਬੁੱਝ ਕੇ ਛੋੋਟੋਪੁਰ ਅਜਿਹੇ ਦੋਸ਼ ਲਾਏ ਹਨ ।ਉਨ੍ਹਾਂ ਕਿਹਾਕਿ ਛੋਟੇਪਰ ਜੇਕਰ ਕਾਂਗਰਸ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਲਈ ਦਰਵਾਜੇ ਖੂੱਲੇ ਹਨ ।ਉਨ੍ਹਾਂ ਕਿਹਾਕਿ ਕੇਜਰੀਵਾਲ ਦਾ ਠੱਗ ਵਾਲਾ ਚੇਹਰਾ ਸਾਰਿਆਂ ਸਾਹਮਣੇ ਆ ਗਿਆ ਹੈ । ਉਨ੍ਹਾਂ ਕਿਹਾਕਿ ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਤੀਲਾ ਤੀਲਾ ਹੋ ਚੁੱਕੀ ਹੈ ਅਤੇ ਲੋਕਾਂ ਦਾ ਇਸ ਤੋਂ ਮੋਹ ਭੰਗ ਹੋ ਗਿਆ ਹੈ ।ਇਸ ਮੋਕੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਇਕ ਇਕ ਪੈਸਾ ਬਚਾ ਕੇ ਪੰਜਾਬ ਦੀ ਖੁਸਹਾਲੀ ਲਈ ਲਾਇਆ ਜਾਵੇਗਾ ਚਾਹੇ ਉਸ ਲਈ ਸਾਨੂੰ ਹੈਲੀਕਾਪਰ ਦੀ ਯਾਤਰਾ ਛੱਡਣੀ ਪਈ ਤਾਂ ਛੱਡਾਗੇ ਅਤੇ ਜੇਕਰ ਪਾਟੇ ਕੱਪੜੇ ਵੀ ਪਾਣੇ ਪਏ ਤਾਂ ਪਾਵਾਂਗੇ ਪਰ ਪੰਜਾਬ ਨੂੰ ਖੁਸਹਾਲ ਬਣਾ ਕੇ ਰਹਾਂਗਾ ।ਉਨ੍ਹਾਂ ਕਿਹਾਕਿ ਕਿ ਜੇਕਰ ਤੀਜੀ ਵਾਰ ਵੀ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਪੰਜਾਬ ਦੀ ਮੋਤ ਹੋ ਜਾਵੇਗੀ ।ਇਸ ਮੋਕੇ ਮਨਪ੍ਰੀਤ ਸਿੰਘ ਬਾਦਲ ਨੇ ਵਪਾਰੀਆਂ,ਦੁਕਾਨਦਾਰਾਂ,ਕਿਸਾਨਾਂ,ਆੜਤੀਆਂ,ਪ੍ਰਪਾਰਟੀ ਡੀਲਰਾਂ ਆਦਿ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਨੂੰ ਵਿਸਵਾਸ ਦਵਾਇਆ ਕਿ ਕਾਂਗਰਸ ਸਰਕਾਰ ਆਉਣ ‘ਤੇ ਸਾਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ।ਇਸ ਮੋਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ,ਮਦਨ ਲਾਲ ਜਲਾਲਪੁਰ ਸਾਬਕਾ ਵਿਧਾਇਕ,ਨਰਿੰਦਰ ਸ਼ਾਸਤਰੀ ਸਹਿਰੀ ਪ੍ਰਧਾਨ ,ਬਲਦੇਵ ਸਿੰਘ ਗੱਦੋਮਾਜਰਾ,ਨਰਿੰਦਰਪਾਲ ਸਿੰਘ ਹੈਪੀ ਢੀਂਡਸਾ,ਤੇਜਵੀਰ ਸਿੰਘ ਵਕੀਲ ਜਿਲ੍ਹਾ ਪ੍ਰਧਾਨ ਲੀਗਲ ਸੈੱਲ,ਡਾ.ਚਰਨ ਕਮਲ ਧੀਮਾਨ,ਅਮਰਜੀਤ ਸਿੰਘ ਥੂਆ ਜਿਲ੍ਹਾ ਮੀਤ ਪ੍ਰਧਾਨ ਕਾਂਗਰਸ,ਫਕੀਰ ਚੰਦ ਬਾਂਸਲ,ਜਸਵਿੰਦਰ ਸਿੰਘ ਸੰਧੂ ਪ੍ਰਧਾਨ ਸਮਾਲ ਸਕੇਲ ਇੰਡਰਸਟ੍ਰੀਜ, ਅਨਿਲ ਟਨੀ, ਸੁਰਿੰਦਰ ਮੁੱਖੀ, ਮੁਕੇਸ਼ ਠੇਕੇਦਾਰ, ਸ਼ੁਸ਼ੀਲ ਅਰੋੜਾ, ਚਰਨਜੀਤ ਚੰਨੀ, ਯੋਗੇਸ਼ ਗੋਲਡੀ,ਸੁੱਚਾ ਸਿੰਘ ਰਾਠੋਰ ਵਕੀਲ,ਹੈਪੀ ਸੇਹਰਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਸੇਹਰਾ,ਮੁਰਲੀਧਰ ਅਰੋੜਾ ਸੈਕਟਰੀ ਪੀਪੀਸੀ ,ਬੀਬੀ ਲਾਭ ਕੋਰ ਸਮੇਤ ਹੋਰ ਵੀ ਕਈ ਪਤਵੰਤੇ ਹਾਜਰ ਸਨ ।ਬਲਾਕ ਰਾਜਪੁਰਾ ਵਲੋਂ ਖਾਣ ਪੀਣ ਦਾ ਚੰਗਾ ਪ੍ਰਬੰਧ ਕੀਤਾ ਗਿਆ ਸੀ ਤੇ ਹਾਜਰ ਲੋਕ ਰਾਜਪੁਰਾ ਹਲਾਕ ਦੇ ਐਮ ਐਲ ਏ ਹਰਦਿਆਲ ਸਿੰਘ ਕੰਬੋਜ ਅਤੇ ਬਲਾਕ ਕਾਂਗਰਸ ਪ੍ਰਧਾਨ ਦੀ ਵਾਹ ਵਾਹ ਕਰ ਰਹੇ ਸਨ।

Share Button

Leave a Reply

Your email address will not be published. Required fields are marked *

%d bloggers like this: