Wed. Jul 24th, 2019

 ਕਾਂਗਰਸ ਅਤੇ ਆਪ ਦੀ ਫਿਤਰਤ ਲੋਕਾਂ ਨੂੰ ਧੋਖਾ ਦੇਣਾ: ਹਰਸਿਮਰਤ ਕੌਰ ਬਾਦਲ

ਕਾਂਗਰਸ ਅਤੇ ਆਪ ਦੀ ਫਿਤਰਤ ਲੋਕਾਂ ਨੂੰ ਧੋਖਾ ਦੇਣਾ: ਹਰਸਿਮਰਤ ਕੌਰ ਬਾਦਲ
ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੀ ਮਲੋਟ ਵਿਖੇ ਸ਼ੁਰੂਆਤ

ਮਲੋਟ, 13 ਦਸੰਬਰ (ਆਰਤੀ ਕਮਲ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਨੋਂ ਹੀ ਇਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਹਾਂ ਦੀ ਹੀ ਫਿਤਰਤ ਹੈ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾ ਲਈ ਜਾਵੇ ਤੇ ਫਿਰ ਆਪਣੇ ਹੀ ਚੋਣ ਮੈਨੀਫੈਸਟੋ ਤੋਂ ਮੁੰਹ ਮੋੜ ਲਿਆ ਜਾਵੇ।
ਅੱਜ ਇੱਥੇ ਪ੍ਰਧਾਨ ਮੰਤਰੀ ਉਜਵਲਾ ਸਕੀਮ ਦਾ ਅਗਾਜ ਕਰਨ ਮੌਕੇ ਮਲੋਟ ਹਲਕੇ ਦੀਆਂ ਲਾਭਪਾਤਰੀਆਂ ਬੀਬੀਆਂ ਨੂੰ ਗੈਸ ਚੁੱਲੇ ਅਤੇ ਕੁਨੈਕਸ਼ਨ ਵੰਡਨ ਰੱਖੇ ਦੀਆਂ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਦੋਵੇਂ ਹੀ ਪੰਜਾਬ ਵਿਚ ਅਜਿਹੇ ਵਾਅਦੇ ਕਰ ਰਹੀਆਂ ਹਨ ਜਿਨਾਂ ਬਾਰੇ ਉਨਾਂ ਸੂਬਿਆਂ ਵਿਚ ਇਹ ਕੁਝ ਵੀ ਨਹੀਂ ਕਰ ਰਹੀਆਂ ਜਿੱਥੇ ਇੰਨਾਂ ਦੀਆਂ ਆਪਣੀਆਂ ਸਰਕਾਰਾਂ ਬਣੀਆਂ ਹੋਈਆਂ ਹਨ।
ਕਾਂਗਰਸ ਪਾਰਟੀ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ ਇਸ ਪਾਰਟੀ ਦਾ ਅੰਦਰੁਨੀ ਕਲੇਸ ਬਾਹਰ ਆਉਣਾ ਸ਼ੁਰੂ ਹੋ ਚੁੱਕਾ ਹੈ ਅਤੇ ਚੋਣ ਐਲਾਣ ਹੁੰਦਿਆਂ ਹੀ ਕਾਂਗਰਸ ਆਪਣਿਆਂ ਵੱਲੋਂ ਹੀ ਤਬਾਹ ਕਰ ਦਿੱਤੀ ਜਾਵੇਗੀ। ਆਪ ਸੁਪਰੀਮੋ ਅਰਿੰਵਦ ਕੇਜਰੀਵਾਲ ਤੇ ਤਿੱਖਾ ਹਮਲਾ ਕਰਦਿਆਂ ਮੈਡਮ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੋਧ ਦੇ ਨਾਂਅ ਤੇ ਪਾਰਟੀ ਦਾ ਗਠਨ ਕਰਨ ਵਾਲਾ ਇਹ ਆਗੂ ਅੱਜ ਕਾਲੇ ਧਨ ਦੇ ਮੁੱਦੇ ਤੇ ਜਿਸ ਤਰਾਂ ਦੀ ਬਿਆਨਬਾਜੀ ਕਰ ਰਿਹਾ ਹੈ ਉਸ ਤੋਂ ਇਸ ਦੀ ਵਿਚਾਰਧਾਰਕ ਗਿਰਾਵਟ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ।
ਨੋਟਬੰਦੀ ਦੇ ਮੁੱਦੇ ਤੇ ਪੁੱਛੇ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਫੈਸਲਾ ਦੇਸ਼ ਵਿਚੋਂ ਭ੍ਰਿਸਟਾਚਾਰ ਦੇ ਖਾਤਮੇ ਲਈ ਬਹੁਤ ਹੀ ਅਹਿਮ ਫੈਸਲਾ ਹੈ ਅਤੇ ਜਲਦ ਹੀ ਸਥਿਤੀ ਆਮ ਵਾਂਗ ਹੋਵੇਗਾ। ਇਸ ਨਾਲ ਅਮੀਰੀ ਗਰੀਬੀ ਦਾ ਫਾਸਲਾਂ ਘਟੇਗਾ। ਉਨਾਂ ਕਿਹਾ ਕਿ ਅੱਜ ਨੋਟਬੰਦੀ ਦਾ ਉਹੀ ਲੋਕ ਵਿਰੋਧ ਕਰ ਰਹੇ ਹਨ ਜਿੰਨਾ ਦਾ ਕੋਈ ਨੁਕਸਾਨ ਹੋਇਆ ਹੈ।
ਪੰਜਾਬ ਸਰਕਾਰ ਵੱਲੋਂ ਪਿੱਛਲੇ 10 ਸਾਲਾਂ ਵਿਚ ਅਤੇ ਕੇਂਦਰੀ ਸਰਕਾਰ ਵੱਲੋਂ ਪਿੱਛਲੇ 2 ਸਾਲਾਂ ਵਿਚ ਕੀਤੇ ਲੋਕ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸਾਰੇ ਚੋਣ ਵਾਅਦੇ ਪੂਰੇ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਉਜਵਲਾ ਸਕੀਮ ਤਹਿਤ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਸਮਾਗਮ ਦੌਰਾਨ ਮਲੋਟ ਹਲਕੇ ਦੀਆਂ ਕਰੀਬ 250 ਲਾਭਪਾਤਰੀਆਂ ਨੂੰ ‘ਸਵੱਛ ਈਧਨ, ਬਿਹਤਰ ਜੀਵਨ’ ਦੇ ਨਾਅਰੇ ਹੇਠ ਗੈਸ ਕੁਨੈਕਸ਼ਨ ਅਤੇ ਚੁੱਲੇ ਤਕਸੀਮ ਕੀਤੇ। ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਰਾਜ ਵਿਚ ਤਿੰਨ ਲੱਖ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਕੋਈ 32000 ਤੋਂ ਵਧੇਰੇ ਲਾਭਪਾਤਰੀਆਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਵਿਧਾਇਕ ਹਰਪ੍ਰੀਤ ਸਿੰਘ ਨੇ ਕੇਂਦਰੀ ਮੰਤਰੀ ਨੂੰ ਜੀ ਆਇਆ ਨੂੰ ਆਖਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਨੂੰ ਵਿਸੇਸ਼ ਤਰਰੀਜ ਦਿੱਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਡਿਪਟੀ ਕਮਿਸ਼ਨਰ ਸੂਮੀਤ ਜਾਰੰਗਲ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ, ਚੇਅਰਮੈਨ ਬਸੰਤ ਸਿੰਘ ਕੰਗ, ਪ੍ਰਧਾਨ ਨਗਰ ਕੌਂਸਲ ਮਲੋਟ ਰਾਮ ਸਿੰਘ ਆਰੇਵਾਲਾ, ਮਹਿਲਾ ਕਮਿਸ਼ਨ ਮੈਂਬਰ ਬੀਬੀ ਵੀਰਪਾਲ ਕੌਰ ਤਰਮਾਲਾ, ਪ੍ਰਧਾਨ ਜਗਤਾਰ ਸਿੰਘ ਬਰਾੜ, ਜਥੇਦਾਰ ਗੁਰਪਾਲ ਸਿੰਘ ਗੋਰਾ, ਸੋਈ ਜਿਲਾ ਪ੍ਰਧਾਨ ਲੱਪੀ ਈਨਾ ਖੇੜਾ, ਨਗਰ ਕੌਂਸਲਰ ਕੇਵਲ ਅਰੋੜਾ, ਕਾਰ ਬਜਾਰ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਪ੍ਰਧਾਨ ਨਿੱਪੀ ਔਲਖ, ਪ੍ਰਧਾਨ ਗੁਰਜੀਤ ਸਿੰਘ ਗਿੱਲ, ਪਰਿੰਸ ਭੁੱਲਰ ਅਤੇ ਪੀਏ ਵਿਧਾਇਕ ਕੁਲਬੀਰ ਸਿੰਘ ਕੋਟਭਾਈ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: