ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਵਿਖੇ ਨੈਸ਼ਨਲ ਵਲੰਟੀਅਰ ਖੂਨ ਦਾਨ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ss1

ਐਸ.ਬੀ.ਆਰ.ਐਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਵਿਖੇ ਨੈਸ਼ਨਲ ਵਲੰਟੀਅਰ ਖੂਨ ਦਾਨ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

photo-1ਸਾਦਿਕ, 6 ਅਕਤੂਬਰ (ਗੁਲਜਾਰ ਮਦੀਨਾ)-ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ ਅਤੇ ਸੰਤ ਬਾਬਾ ਅਰਜਨ ਸਿੰਘ ਜੀ ਦੀ ਰਹਿਨੁਮਾਈ ਹੇਠ ਅਤੇ ਸਰਦਾਰ ਕਵਚਕਰਨ ਸਿੰਘ ਸਿੱਧੂ ਜੀ ਦੇ ਦਿਸ਼ਾ ਨਿਰਦੇਸ਼ ਹੇਠ ਫਰੀਦਕੋਟ ਇਲਾਕੇ ਦੀ ਨਾਮਵਰ ਸੰਸਥਾ ਐੰਸ.ਬੀ.ਆਰ.ਅੰੈਸ ਕਾਲਜ ਫਾਰ ਵੂਮੈਨ, ਘੁੱਦੂਵਾਲਾ ਜੋ ਕਿ ਪ੍ਰੈਜ਼ੀਡੈਂਟ ਸ: ਸਵਸਾਚਨ ਸਿੰਘ ਸਿੱਧੂ , ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲ ਰਹੀ ਹੈ।ਕਾਲਜ ਦੇ ਰੈਡ ਰਿਬਨ ਕਲੱਬ ਵੱਲੋਂ ਕਾਲਜ ਵਿੱਚ ਨੈਸ਼ਨਲ ਵਲੰਟੀਅਰ ਖੂਨ ਦਾਨ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਨੋਡਲ ਅਫ਼ਸਰ ਪੋz: ਮਨਿੰਦਰ ਕੌਰ ਨੇ ਵਲੰਟੀਅਰਜ਼ ਨੂੰ ਰੈਡ ਰਿਬਨ ਕਲੱਬ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਰੈਡ ਰਿਬਨ ਕਲੱਬ ਦੇ ਵਲੰਟੀਅਰ ਵਿਦਿਆਰਥੀ ਬਾਕੀ ਵਿਦਿਆਰਥੀਆਂ ਤੋਂ ਵੱਡਭਾਗੇ ਹਨ ਕਿ ਜਿਨ੍ਹਾਂ ਨੂੰ ਇਸ ਕਲੱਬ ਦੇ ਅਧੀਨ ਸਮਾਜ ਸੇਵਾ ਦਾ ਮੌਕਾ ਮਿਲ ਰਿਹਾ ਹੈ। ਖੂਨਦਾਨ ਕਰਕੇ ਤੁਸੀਂ ਕਿਸੇ ਨੂੰ ਨਵੀਂ ਜਿੰਦਗੀ ਹੀ ਨਹੀ ਦਿੰਦੇ ਸਗੋਂ ਆਪਣੀ ਜਿੰਦਗੀ ਵੀ ਸਿਹਤਮੰਦ ਬਣਾਉਂਦੇ ਹੋ ਜਿਸ ਨਾਲ ਅਸੀਂ ਕੈਂਸਰ, ਦਿਲ ਦਾ ਦੌਰਾ, ਜਿਹੇਂ ਭਿਆਨਕ ਰੋਗਾਂ ਤੋਂ ਬਚ ਸਕਦੇ ਹਾਂ। ਇਸ ਲਈ ਇਸ ਸ਼ੁਭ ਕਾਰਜ ਲਈ ਹਰ ਸਮੇਂ ਤਿਆਰ ਰਹੋ। ਅੰਤ ਵਿੱਚ ਨੋਡਲ ਅਫ਼ਸਰ ਪੋz:ਮੋਨੀਕਾ ਨਾਰੰਗ ਨੇ ਆਏ ਹੋਏ ਵਿਦਿਆਰਥੀਆਂ ਨੂੰ ਰੈਡ ਰਿਬਨ ਦੇ ਅਧੀਨ ਆਉਂਦੇ ਵਿਸ਼ੇਸ਼ ਦਿਨਾਂ ਦੀ ਜਾਣਕਾਰੀ ਦਿੱਤੀ, ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਮੈਨੇਜਮੈਂਟ ਮੈਂਬਰ ਸ: ਮੇਜਰ ਸਿੰਘ ਢਿੱਲੋਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ: ਦਵਿੰਦਰ ਸਿੰਘ, ਵਾਈਸ ਪਿ੍ਰੰਸੀਪਲ ਪੋz:ਜਸਵਿੰਦਰ ਕੌਰ, ਨੋਡਲ ਅਫ਼ਸਰ ਪੋz:ਮੀਨਾ ਸ਼ਰਮਾ, ਪੋz:ਪਰਮਿੰਦਰ ਕੌਰ ਸਮੇਤ ਰੈਡ ਰੀਬਨ ਦੇ ਵਲੰਟੀਅਰ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *