ਐਸ. ਜੀ. ਪੀ. ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਗੁਰਦਰਆਰਾ ਆਉਣ ਤੇ ਪਿੰਡ ਮਾਖਾ ਦੇ ਨੌਜਵਾਨਾਂ ਨੇ ਕੀਤਾ ਵਿਰੋਧ

ss1

ਐਸ. ਜੀ. ਪੀ. ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਗੁਰਦਰਆਰਾ ਆਉਣ ਤੇ ਪਿੰਡ ਮਾਖਾ ਦੇ ਨੌਜਵਾਨਾਂ ਨੇ ਕੀਤਾ ਵਿਰੋਧ

ਮਾਨਸਾ 22 ਅਗਸਤ (ਅਮਰਜੀਤ ਮਾਖਾ) ਮਾਖਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੂੰ ਜਾਗਰੂਤ ਸਿੱਖਾਂ ਨੇ ਪਿੰਡ ਵਿੱਚ ਨਾ ਵੜਨ ਦਿੱਤਾ। ਮਾਖਾ ਦੀਆ ਸਿੱਖ ਸੰਗਤਾ ਅਤੇ ਹਰਜਿੰਦਰ ਸਿੰਘ ਮਾਖਾ ਅਤੇ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾ ਨੂੰ ਦੱਸਿਆ ਕਿ ਜਿਵੇਂ ਹੀ ਮਾਖਾ ਚਹਿਲਾ ਦੇ ਨੌਜਵਾਨ ਸਿੱਖ ਆਗੂਆ ਨੂੰ ਪਤਾ ਲੱਗਾ ਕਿ ਐਸ. ਜੀ. ਪੀ. ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਗੁਰਦੁਆਰਾ ਸਾਹਿਬ ਆ ਰਿਹਾ ਹੈ ਤਾਂ ਨੌਜਵਾਨ ਇੱਕਠੇ ਹੋ ਕੇ ਗੁਰਦੁਆਰਾ ਸਾਹਿਬ ਗਏ ਅਤੇ ਪ੍ਰਬੰਧਕਾਂ ਨੂੰ ਕਿਹਾ ਕਿ ਇਹ ਸੱਤਾ ਧਿਰ ਨਾਲ ਸੰਬਧਤ ਮੈਂਬਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਕਿੱਥੇ ਸਨ ? ਅੱਜ ਇਹ ਸਿਆਸਤ ਕਰਨ ਲਈ ਗੁਰਦੁਆਰਾ ਸਾਹਿਬ ਦੀ ਵਰਤੋ ਕਰ ਰਹੇ ਹਨ ਅਤੇ ਨੌਜਵਾਨਾਂ ਦੇ ਰੋਹ ਨੂੰ ਵੇਖਦਿਆ ਹੋਇਆ ਪ੍ਰਬੰਧਕਾਂ ਨੇ ਝੱਬਰ ਨੂੰ ਪਿੰਡ ਵਿੱਚ ਨਾ ਆਉਣ ਸੰਬਧੀ ਕਹਿ ਦਿੱਤਾ ਅਤੇ ਫਿਰ ਜਾ ਕੇ ਮਾਹੌਲ ਸ਼ਾਂਤ ਹੋਇਆ । ਇਸ ਸਮੇ ਦਲ ਖਾਲਸਾ ਦੇ ਭਾਈ ਸੁਖਚੈਨ ਸਿੰਘ ਅਤਲਾ, ਪ੍ਰਕਾਸ਼ ਸਿੰਘ ਪਾਸਾ, ਜੋਗਿੰਦਰ ਸਿੰਘ ਮਾਖਾ, ਸੁਖਰਾਜ ਸਿੰਘ, ਹਰਬੰਤ ਸਿੰਘ ਪ੍ਰਧਾਨ, ਗੁਰਦੀਪ ਸਿੰਘ, ਬਿੰਦਰ ਸਿੰਘ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ। ਉਧਰ ਇਸ ਸਬੰਧੀ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਉਨਾਂ ਮਾਮਖਾ ਦੇ ਗੁਰਦੁਆਰਾ ਸਾਹਿਬ ‘ਚ ਗੁਰਮਿਤ ਦਾ ਪ੍ਰੋਗਰਾਮ ਜਰੂਰ ਉਲੀਕਿਆ ਸੀ ਪਰ ਮੈਨੂੰ ਪਤਾ ਲੱਗਾ ਕਿ ਕੁਝ ਲੋਕ ਮੇਰਾ ਵਿਰੋਧ ਕਰਨ ਜਾ ਰਹੇ ਹਨ ਇਸ ਲਈ ਅਸ਼ੀ ਉਸ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ। ਉਨਾਂ ਕਿਹਾ ਕਿ ਉਹ ਸਿੱਖ ਧਰਮ ਦੇ ਪ੍ਰਚਾਰ ‘ਚ ਲੱਗੇ ਹਨ ਪਰ ਕੁਝ ਲੋਕਾਂ ਨੂੰ ਇਹ ਰਾਸ ਨਹੀ ਆ ਰਿਹਾ।

Share Button

Leave a Reply

Your email address will not be published. Required fields are marked *