ਉਘੇ ਗੀਤਕਾਰ ਰਜਿੰਦਰ ਨਾਗੀ ਨੂੰ ਸਦਮਾਂ, ਦਾਦੀ ਦਾ ਦਿਹਾਂਤ

ss1

ਉਘੇ ਗੀਤਕਾਰ ਰਜਿੰਦਰ ਨਾਗੀ ਨੂੰ ਸਦਮਾਂ, ਦਾਦੀ ਦਾ ਦਿਹਾਂਤ

ਸਾਦਿਕ, 20 ਦਸੰਬਰ (ਗੁਲਜ਼ਾਰ ਮਦੀਨਾ)-ਪੰਜਾਬੀ ਗੀਤਕਾਰੀ ਦੇ ਉਘੇ ਗੀਤਕਾਰ ਰਜਿੰਦਰ ਨਾਗੀ (ਨਾਗੀ ਢੁੱਡੀ ਵਾਲਾ) ਦੇ ਸਤਿਕਾਰ ਯੋਗ ਦਾਦੀ ਜੀ ਜੰਗੀਰ ਕੌਰ ਦਾ ਅੱਜ ਤੜਕਸਾਰ ਦਿਹਾਂਤ ਹੋ ਗਿਆ ਹੈ ਦੱਸਣਯੋਗ ਹੈ ਕਿ ਕਾਫ਼ੀ ਲੰਮੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸੀ ਤੇ ਉਨਾਂ ਦੀ ਉਮਰ ਕਰੀਬ 95 ਸਾਲ ਦੀ ਸੀ। ਇਸ ਦੁੱਖ ਦੀ ਘੜੀ ਵਿੱਚ ਸੰਗੀਤਕ ਖੇਤਰ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਗਾਇਕ ਜੋੜੀ ਮੀਤ ਬਰਾੜ-ਹਰਮਨਦੀਪ, ਬਲਬੀਰ ਚੋਟੀਆ-ਜੈਸਮੀਨ ਚੋਟੀਆ, ਭਿੰਦੇ ਸ਼ਾਹ ਰਾਜੋਵਾਲੀਆ-ਜਸਪ੍ਰੀਤ ਕੌਰ, ਜਸਪਾਲ ਮਾਨ-ਮਿਸ ਖੁਸ਼ੀ, ਬਲਕਾਰ ਅਣਖੀਲਾ-ਮਨਜਿੰਦਰ ਗੁਲਸ਼ਨ, ਰਾਜਾ ਮਰਖਾਈ-ਦੀਪ ਕਿਰਨ, ਗੀਤਕਾਰ ਕਿਰਪਾਲ ਮਾਅਣਾ, ਹਰਿੰਦਰ ਸੰਧੂ, ਵੀਰ ਦਵਿੰਦਰ, ਹਰਮਿਲਾਪ ਗਿੱਲ, ਜੱਸ ਸਿੱਧੂ, ਸ਼ਮਸ਼ੇਰ ਚੀਨਾ, ਗਾਇਕਾ ਪ੍ਰੀਤ ਲਾਲੀ, ਦਲਜੀਤ ਢਿਲੋਂ, ਅਮਰਜੀਤ ਸਰਪੰਚ ਗੋਬਿੰਦਗੜ, ਵੀਰੂ ਰੋਮਾਣਾ, ਹਰਪਾਲ ਕਲੀਪੁਰ, ਗੀਤਕਾਰ ਅਵੀ ਸੈਪਲ਼ਾ, ਦਵਿੰਦਰ ਬਰਨਾਲਾ, ਵਿੱਕੀ ਮਾਨੀਵਾਲੀਆ, ਉਘੇ ਲੇਖਕ ਨਿੰਦਰ ਘੁਗਿਆਣਵੀ, ਲੱਕੀ ਚਾਵਲਾ, ਕਰਮ ਸੰਧੂ, ਰਵਿੰਦਰ ਰਵੀ ਸੰਗਰਾਹੂਰ, ਗੁਰਪ੍ਰੀਤ ਸਾਦਿਕ ਅਤੇ ਕੇ.ਐਸ ਮਾਣਕ ਤੋਂ ਇਲਾਵਾ ਹੋਰ ਵੀ ਸੰਗੀਤ ਹਸਤੀਆਂ ਨੇ ਮਾਤਾ ਜੰਗੀਰ ਕੌਰ ਦੇ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Share Button