ਆਪ ਦੀ ਸਰਕਾਰ ਬਣਨ ਬਿਕਰਮ ਮਜੀਠੀਆ ਪਿਸੇਗਾ ਜੇਲ ਦੀ ਚੱਕੀ: ਭਗਵੰਤ ਮਾਨ

ss1

ਆਪ ਦੀ ਸਰਕਾਰ ਬਣਨ ਬਿਕਰਮ ਮਜੀਠੀਆ ਪਿਸੇਗਾ ਜੇਲ ਦੀ ਚੱਕੀ: ਭਗਵੰਤ ਮਾਨ
ਰੈਲੀ ਵਿੱਚ ਹੋਏ ਇਕੱਠ ਨੇ ਦੋਵਾਂ ਪਾਰਟੀਆਂ ਨੂੰ ਪਾਇਆ ਫਿਕਰਾਂ ਵਿੱਚ
ਭਗਵੰਤ ਮਾਨ ਨੇ ਅਕਾਲੀ ਦਲ ਦੇ ਗੜ ਵਜੋਂ ਜਾਣੇ ਜਾਣ ਵਾਲੇ ਪਿੰਡ ਮਾਹਲਾ ਕਲਾਂ ਵਿੱਚ ਮਾਰੀ ਲਲਕਾਰ

30-48
ਬਾਘਾ ਪੁਰਾਣਾ, 20 ਅਗਸਤ (ਸਭਾਜੀਤ ਪੱਪੂ/ਕੁਲਦੀਪ ਘੋਲੀਆ)-ਆਮ ਆਦਮੀ ਪਾਰਟੀ (ਆਪ) ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਥੋਂ ਨਜ਼ਦੀਕੀ ਪਿੰਡ ਮਾਹਲਾ ਕਲਾਂ ਦੀ ਦਾਣਾ ਮੰਡੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਦੀ ਸਰਕਾਰ ਆਉਣ ਦੇ ਚਾਰ ਮਹੀਨੇ ਬਾਅਦ ਹੀ ਬਿਕਰਮ ਮਜੀਠੀਆ ਨੂੰ ਜੇਲ ਦੀ ਚੱਕੀ ਪਿਸਣੀ ਪਵੇਗੀ। ਉਨਾਂ ਕਿਹਾ ਕਿ ਆਮ ਵਿਅਕਤੀ ਦਾ ਵਿਧਾਇਕ ਬਣਨਾ ਅਕਾਲੀ ਦਲ ਅਤੇ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਿਹਾ। ਉਨਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਇੱਕੋ ਚੱਕੀ ਦੇ ਦੋ ਪੁੜੇ ਹਨ ਜਿਸ ਵਿੱਚ ਪੰਜਾਬ ਦੇ ਲੋਕ ਪਿਸ ਰਹੇ ਹਨ ਪ੍ਰੰਤੂ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਇਸ ਵਾਰ ਉਹ ਚੱਕੀ ਵਿੱਚ ਪਿਸਣ ਦੀ ਜਗਾ ਇਨਾਂ ਦੋਵਾਂ ਪਾਰਟੀਆਂ ਨੂੰ ਹੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਕਰਨਗੇ। ਉਨਾਂ ਇਹ ਵੀ ਦੋਸ਼ ਲਗਾਇਆ ਕਿ ਵਾਰੋ ਵਾਰੀ ਸਤਾ ਤੇ ਕਾਬਜ਼ ਹੋਣ ਲਈ ਦੋਵਾਂ ਪਾਰਟੀਆਂ ਆਪਸ ਵਿੱਚ ਸਮਝੌਤੇ ਬਾਜ਼ੀਆਂ ਕਰ ਰਹੀਆਂ ਹਨ। ਉੁੁਨਾਂ ਕਿਹਾ ਕਿ ਪੰਜਾਬ ਵਿੱਚ ਅੱਜ ਬੇਰੁੁਜ਼ਗਾਰੀ, ਲੋਕਾਂ ਦੇ ਕਾਰੋਬਾਰਾਂ ਤੇ ਕਬਜ਼ਿਆਂ ਭਰਮਾਰ, ਕਿਸਾਨਾਂ ਦੀ ਖੁੁੁੁਦਕੁਸ਼ੀਆਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਇਨਾਂ ਦੀ ਬਾਂਹ ਫੜਣ ਦੀ ਬਜਾਏ ਸੰਸਦੀ ਸਕੱਤਰਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਖ਼ਜਾਨੇ ਤੇ ਬੋਝ ਪਾ ਰਹੇ ਹਨ ਅਤੇ ਜਿੰਨੇ ਵੀ ਸਰਕਾਰੀ ਅਦਾਰੇ ਹਨ ਉਨਾਂ ਨੂੰ ਖ਼ਤਮ ਕਰਕੇ ਪ੍ਰਾਈਵੇਟ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਤੇ ਉਹੀ ਪ੍ਰਾਈਵੇਟ ਅਦਾਰੇ ਲੋਕਾਂ ਦੀਆਂ ਜੇਬਾਂ ਵਿੱਚ ਡਾਕਾ ਮਾਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਅੱਜ ਨਸ਼ਿਆਂ ਦੀ ਮੰਡੀ ਵਜੋਂ ਜਾਣਿਆ ਜਾਣ ਲੱਗਾ ਹੈ ਉਹ ਵੀ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਹੀ ਦੇਣ ਹੈ। ਉਨਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਨੇਤਾ ਘਬਰਾਹਟ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਹੀ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਪ੍ਰੰਤੂ ਉਹ ਹਰੇਕ ਕੋਸ਼ਿਸ਼ ਵਿੱਚ ਨਾਕਾਮ ਸਿੱਧ ਹੋਏ ਹਨ। ਉਨਾਂ ਕਿਹਾ ਕਿ ਜੋ ਇਸ ਰੈਲੀ ਵਿੱਚ ਹਜੂਮ ਪਹੁੰਚਿਆ ਹੈ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਲੋਕ ਅਕਾਲੀ ਭਾਜਪਾ ਸਰਕਾਰ ਤੋਂ ਬੇਹੱਦ ਦੁਖੀ ਹਨ ਅਤੇ ਆਉਣ ਵਾਲੀਆਂ 2017 ਦੀਆਂ ਚੋਣਾਂ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ, ਕੈਪਟਨ ਗੁਰਵਿੰਦਰ ਸਿੰਘ ਕੰਗ ਸੂਬਾ ਪ੍ਰਧਾਨ ਕਿਸਾਨ ਤੇ

Share Button

Leave a Reply

Your email address will not be published. Required fields are marked *