ਆਤੰਕੀਆਂ ਦੁਆਰਾ ਸੈਂਟਰਲ ਰਿਜਰਵ ਪੁਲਸ ਬਲ ਦੀਆਂ ਟੁਕੜੀਆਂ ਉੱਤੇ ਕੀਤੇ ਜਾ ਰਹੇ ਹਮਲੇ ਭਾਰਤ ਲਈ ਘਾਤਕ

ss1

ਆਤੰਕੀਆਂ ਦੁਆਰਾ ਸੈਂਟਰਲ ਰਿਜਰਵ ਪੁਲਸ ਬਲ ਦੀਆਂ ਟੁਕੜੀਆਂ ਉੱਤੇ ਕੀਤੇ ਜਾ ਰਹੇ ਹਮਲੇ ਭਾਰਤ ਲਈ ਘਾਤਕ

ਭਾਰਤੀ ਸੈਂਟਰਲ ਰਿਜਰਵ ਪੁਲਸ਼ ਬਲ ਦੀ ਸੇਵਾ ਕਰ ਰਹੇ ਅਤੇ ਕਰ ਚੁੱਕੇ ਅਤੇ ਸ਼ਹੀਦ ਹੋਏ ਅਧੀਕਾਰੀਆਂ ਅਤੇ ਜਵਾਨਾਂ ਨੂੰ ਪੂਰਾ ਭਾਰਤ ਦੇਸ਼ ਸਲੂਟਫ਼ਸਲਾਮ ਕਰਦਾ ਹੈ।ਇਹ ਏਸ਼ੀਆ ਦਾ ਸੱਭ ਤੋਂ ਵੱਡਾ ਪੁਲਸ ਅਦਾਰਾ ਹੈ।ਸੀ.ਆਰ.ਪੀ.ਐਫ ਵਿੱਚ ਮੌਜੂਦਾ ਸਮੇਂ ਰੈਜੀਮੈਂਟੇਸਨ ਦੀ ਵੱਡੀ ਘਾਟ ਹੈ। ਸਿਪਾਹੀ ਰੈਂਕ ਤੋਂ ਬਾਦ ਲਾਂਸ ਨਾਇਕ,ਨਾਇਕ,ਲਾਂਸ ਹਵਲਦਾਰ ਅਤੇ ਹਵਲਦਾਰ ਰੈਂਕ ਹੋਣਾ ਜਰੂਰੀ ਹੈ।ਇਸ ਤਰਾਂ ਦੀ ਰੈਂਕ ਲੜੀ ਸੈਕਸਨ,ਪਲਾਟੂਨ,ਕੰਪਨੀ ਦੀ ਬਣਤਰ ਲਈ ਜਰੂਰੀ ਹੈ।ਇਸ ਤਰਾਂ ਕਮਾਂਡ ਅਤੇ ਕੰਟਰੋਲ ਦੀ ਨੀਤੀ ਬਣੀ ਰਹਿੰਦੀ ਹੈ ਅਤੇ ਹਰ ਜਵਾਨ ਨੂੰ ਅੰਦਰੂਨੀ ਅਤੇ ਫੀਲਡ ਪ੍ਰਬੰਧਨ ਸਿੱਖਣ ਨੂੰ ਮਿਲਦਾ ਹੈ।ਹਰ ਬਟਾਲੀਅਨ ਦੇ ਜਵਾਨ ਅਤੇ ਅਧੀਕਾਰੀ ਪੱਕੇ ਤੋਰ ਉੱਤੇ ਇੱਕ ਹੀ ਰਜੀਮੈਂਟ ਵਿੱਚ ਹੋਣੇ ਚਾਹੀਦੇ ਹਨ।ਜਵਾਨਾਂ ਅਤੇ ਅਧੀਕਾਰੀਆਂ ਦੇ ਹਰ ਤਿੰਨ ਸਾਲ ਬਾਦ ਵੱਖ-ਵੱਖ ਬਟਾਲੀਅਨ ਵਿੱਚ ਤਬਾਦਲੇ ਇਸ ਫੌਰਸ ਦੀ ਏਕਤਾ ਨੂੰ ਖਤਮ ਕਰ ਰਹੇ ਹਨ।ਇਸ ਤਰਾਂ ਰੈਜੀਮੈਨਟੇਸਨਫ਼ਏਕਤਾ ਦੀ ਜਵਾਨਾਂ ਅਤੇ ਅਧਿਕਾਰੀਆਂ ਵਿੱਚ ਕਮੀ ਆ ਰਹੀ ਹੈ।ਇਸ ਫੌਰਸ ਦੇ ਆਪਣੇ ਕੇਡਰ ਦੇ ਅਫਸਰ ਕਿਸੇ ਵੀ ਓਪਰੇਸ਼ਨ ਵਿੱਚ ਵਧੇਰੇ ਕਾਮਯਾਬ ਹਨ। ਸੀ.ਆਰ.ਪੀ.ਐਫ ਦੀ ਰੈਜੀਮੈਂਟਫ਼ਬਟਾਲੀਅਨ ਦੀ ਬਣਤਰ ਭਾਰਤੀ ਫੌਜ ਦੀ ਬਣਤਰ ਵਾਂਗ ਹੀ ਹੋਣੀ ਚਾਹੀਦੀ ਹੈ। ਸੈਂਟਰਲ ਰਿਜਰਵ ਪੁਲਸ ਬਲ ਦੀ ਆਪਣੀ ਇੰਨਟੈਲਿਜਸ਼ਫ਼ਖੂਫੀਆਂ ਰੈਜੀਮੈਂਟ ਵੀ ਹੋਣੀ ਚਾਹੀਦੀ ਹੈ।ਇਸ ਫੌਰਸ ਨੂੰ ਓਪਰੇਸ਼ਨਫ਼ ਡਿਉਟੀ ਦੌਰਾਨ ਪੂਰੀ ਤਰਾਂ ਆਤਮਨਿਰਭਰ ਬਣਾਉਣ ਦੀ ਲੋੜ ਹੈ। ਸੀ.ਆਰ.ਪੀ.ਐਫ ਨੂੰ ਲੋਕਲਫ਼ਸਟੇਟ ਪੁਲਸ ਉੱਤੇ ਨਿਰਭਰ ਨਹੀ ਹੋਣਾ ਚਾਹੀਦਾ ਹੈ।

ਸੈਂਟਰਲ ਰਿਜਰਵ ਪੁਲਸ਼ ਬਲ ਭਾਰਤ ਸਰਕਾਰ ਦਾ ਇੱਕ ਬਹੁਤ ਵੱਡਾ ਪੈਰਾਮਿਲਟਰੀ ਫੌਰਸ ਅਦਾਰਾ ਹੈ।ਪਿਛਲੇ ਕੁਝ ਸਮੇਂ ਤੋਂ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਆਤੰਕਵਾਦ ਨੇ ਆਤੰਕ ਫੈਲਾਇਆ ਹੈ।ਭਾਰਤ ਸਦੀਆਂ ਤੋਂ ਵਿਦੇਸ਼ੀ ਹਮਲੇਫ਼ਆਤੰਕਵਾਦ ਤੋਂ ਹਮੇਸ਼ਾ ਹੀ ਪੀੜਤ ਰਿਹਾ ਹੈ।ਅੱਜ ਵੀ ਵਿਦੇਸ਼ੀ ਆਤੰਕੀ ਗਰੁਪ ਭਾਰਤ ਉੱਤੇ ਲਗਾਤਾਰ ਹਮਲੇ ਕਰ ਰਹੇ ਹਨ। ਆਤੰਕੀ ਵਿਦੇਸ਼ੀ ਤਾਕਤਾ ਲਗਾਤਾਰ ਭਾਰਤ ਅੰਦਰ ਆਤੰਕੀ ਗਤੀਵੀਧੀਆਂ ਨੂੰ ਵਧਾਉਣ ਵਿੱਚ ਲੱਗੀਆਂ ਹਨ। ਵਿਦੇਸ਼ੀ ਅੱਜ ਵੀ ਭਾਰਤ ਦੀ ਤਾਕਤ ਨੂੰ ਕਮਜੋਰ ਕਰਕੇ ਵਿਕਾਸ ਰੋਕਣ ਵਿੱਚ ਲੱਗੇ ਹਨ।ਧਰਮ ਮਜ੍ਹਹਬ ਦੇ ਨਾਂ ਉੱਤੇ ਵਿਦੇਸ਼ੀ ਆਤੰਕੀ ਗਰੁਪ ਭਾਰਤ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਵਿਦੇਸ਼ੀ ਕਿਸੇ ਵੀ ਤਰਾਂ ਭਾਰਤ ਦੀ ਧਰਤੀ ਉੱਤੇ ਮੁੜ ਕਬਜਾ ਕਰਨਾ ਚਾਹੁੰਦੇ ਹਨ ਅਤੇ ਇੱਥੋ ਦੀ ਜਵਾਨੀ,ਧੰਨਦੋਲਤ ਨੂੰ ਲੁੱਟਣਾ ਚਾਹੁੰਦੇ ਹਨ।ਇਸ ਲਈ ਵਿਦੇਸ਼ੀ ਟਰੇਡ ਆਤੰਕੀ ਗਰੁਪ ਭਾਰਤ ਦੀ ਮਿਲਟਰੀ ਅਤੇ ਪੈਰਾਮਿਲਟਰੀ ਫੌਰਸ ਉੱਤੇ ਲਗਾਤਾਰ ਹਮਲੇ ਕਰਦੇ ਆ ਰਹੇ ਹਨ। ਭਾਰਤੀ ਸੈਂਟਰਲ ਰਿਜਰਵ ਪੁਸਲ ਫੌਰਸ ਇਹਨਾਂ ਹਮਲੇਆਂ ਦੀ ਸੱਭ ਤੋਂ ਵੱਧ ਸ਼ਿਕਾਰ ਹੋ ਰਹੀ ਹੈ।ਇਸ ਪੁਲਸ ਫੌਰਸ ਦੇ ਬਹੁਤ ਸਾਰੇ ਅਧਿਕਾਰੀ ਅਤੇ ਜਵਾਨ ਆਤੰਕੀ ਹਮਲੇਆਂ ਵਿੱਚ ਸ਼ਹੀਦ ਹੋ ਗਏ ਹਨ ਜਾਂ ਅਪੰਗ ਹੋ ਗਏ ਹਨ। ਇਸ ਪੁਲਸ ਫੋਰਸ ਦੀ ਮੁੱਖ ਡਿਉਟੀ ਆਤੰਕਵਾਦ ਪ੍ਰਭਾਵਿਤ ਖੇਤਰਾਂ ਵਿੱਚ ਹੀ ਹੈ।ਭਾਰਤ ਦੇ ਕਿਸੇ ਵੀ ਰਾਜ ਵਿੱਚ ਜੇਕਰ ਆਤੰਕਵਾਦ ਆਤੰਕ ਫੈਲਾ ਰਿਹਾ ਹੈ ਤਾਂ ਇਥੇ ਲਾ-ਐਡ-ਆਰਡਰ ਬਣਾਈ ਰੱਖਣ ਦੀ ਡਿਉਟੀ ਵੀ ਸੀ.ਆਰ.ਪੀ.ਐਫ ਦੀ ਹੀ ਹੈ।ਸੀ.ਆਰ.ਪੀ.ਐਫ ਦੀਆਂ ਟੁਕੜੀਆਂ ਉੱਤੇ ਲਗਾਤਾਰ ਆਤੰਕੀ ਘਾਤ ਲਗਾ ਕਿ ਹਮਲੇ ਕਰਦੇ ਆ ਰਹੇ ਹਨ।ਇਸ ਤਰਾਂ ਸਾਰਾ ਭਾਰਤ ਅਤੇ ਭਾਰਤ ਸਰਕਾਰ ਵੀ ਪ੍ਰਸ਼ਾਨ ਹੈ। ਹਰ ਵਾਰ ਇਹ ਨਿੱਹਥੇ ਜਵਾਨ ਹੀ ਬਲੀ ਦਾ ਬਕਰਾ ਬਣ ਰਹੇ ਹਨ।ਭਾਰਤ ਦੇ ਵਿਕਾਸ ਅਤੇ ਅਨੁਸਾਸਨ ਲਈ ਇਹ ਪੁਲਸ ਅਹਿਮ ਰੋਲ ਅਦਾ ਵੀ ਕਰ ਰਹੀ ਹੈ।ਆਤੰਕਵਾਦ ਨਾਲ ਲੋਹਾ ਲੈਣ ਤੋਂ ਇਲਾਵਾ ਹੋਰ ਕਈ ਤਰਾਂ ਦੀਆਂ ਅਹਿਮ ਡਿਉਟੀਆਂਫ਼ਜਿੰਮੇਵਾਰੀਆਂ ਵੀ ਸੀ.ਆਰ.ਪੀ.ਐਫ ਨਿਭਾ ਰਹੀ ਹੈ।ਇਸ ਤਰਾਂ ਭਾਰਤ ਨਿਰਮਾਣ ਵਿੱਚ ਇਸ ਪੁਲਸ ਦਾ ਅਹਿਮ ਰੋਲ ਹੈ।ਆਤੰਕਵਾਦ ਨਾਲ ਪੂਰੀ ਤਰਾਂ ਨਿਪਟਨ ਲਈ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਸੀ.ਆਰ.ਪੀ.ਐਫ ਨੂੰ ਪੂਰੀ ਤਰਾਂ ਆਤਮਨਿਰਭਰ ਬਣਾਏ।ਇਸ ਪੁਲਸ ਨੂੰ ਹੁਣ ਤੱਕ ਲੋਕਲਫ਼ਸਟੇਟ ਪੁਲਸ ਦੇ ਹੈਂਡਓਵਰ ਕਰ ਦਿੱਤਾ ਜਾਂਦਾਂ ਹੈ।ਇਸ ਤਰਾਂ ਇਸ ਪੁਲਸ ਨੂੰ ਅਜਾਦ ਤੋਰ ਉੱਤੇ ਓਪ੍ਰੇਸ਼ਨ ਕਰਨ ਦਾ ਸਮਾਂ ਨਹੀ ਮਿਲਦਾ ਹੈ।ਇਸ ਪੁਲਸ ਨੂੰ ਸਟੇਟ ਪੁਲਸਫ਼ਲੋਕਲ ਪੁਲਸ ਉੱਤੇ ਘੱਟ ਤੋਂ ਘੱਟ ਨਿਰਭਰ ਬਣਾਉਣ ਦੀ ਨਵੀਂ ਨੀਤੀ ਲਾਗੂ ਕਰਨ ਦੀ ਲੋੜ ਹੈ।ਇਸ ਪੁਲਸ ਨੂੰ ਭਾਰਤੀ ਫੌਜ ਦੀ ਰੈਜੀਮੈਂਟ ਪ੍ਰਣਾਲੀ ਵਾਂਗ ਬਣਾਉਣ ਦੀ ਲੋੜ ਹੈ। ਇਸ ਸਮੇਂ ਸੀ.ਆਰ.ਪੀ.ਐਫ ਵਿੱਚ ਰੈਜੀਮੇਟੇਸਨ ਦੀ ਭਾਰੀ ਕਮੀ ਹੈ। ਰੈਜੀਮੇਟੇਸਨ ਏਕਤਾ ਨੂੰ ਵਧਾਉਦਾ ਹੈ।ਆਪਣੀ ਬਟਾਲੀਅਨ ਦੇ ਨਾਂ ਉੱਤੇ ਜਵਾਨ ਅਤੇ ਅਧਿਕਾਰੀ ਹਰ ਤਰਾਂ ਦਾ ਕੰਮ ਕਰਨ ਦੀ ਭਾਵਨਾਂ ਰੱਖਦੇ ਸਨ।ਪਰ ਇਸ ਪੁਸਲ ਵਿੱਚ ਕੁਝ ਸਮੇਂ ਤੋਂ ਕੀਤੇ ਬਦਲਾਵ ਮਾੜੇ ਨਤੀਜੇ ਦੇ ਰਹੇ ਹਨ। ਇਸ ਪੁਲਸ ਵਿੱਚ ਲਾਸ਼ਨਾਇਕ,ਨਾਇਕ,ਲਾਸ਼ਹਵਲਦਾਰ ਰੈਕ ਹੀ ਖਤਮ ਕਰ ਦਿੱਤੇ ਹਨ। ਇੱਕ ਸਿਪਾਹੀ ਵੀਂਹ ਸਾਲ ਤੱਕ ਸਿਪਾਹੀ ਹੀ ਰਹਿੰਦਾ ਹੈ।ਤਰੱਕੀ ਮਿਲਣ ਉੱਤੇ ਉਸ ਨੂੰ ਸਿੱਧਾ ਹਵਲਦਾਰ ਬਣਾ ਦਿੱਤਾ ਜਾਂਦਾਂ ਹੈ।ਇਸ ਤਰਾਂ ਰੈਂਕ ਪ੍ਰਣਾਲੀ ਨਾ ਹੋਣ ਕਰਕੇ ਕਮਾਂਡ ਅਤੇ ਕੰਟਰੋਲ ਵਿੱਚ ਅੜਚਣ ਆ ਰਹੀ ਹੈ।ਜਵਾਨ ਨੂੰ ਪੁਲਸ ਫੋਰਸ ਦਾ ਪਲਾਟੂਨਫ਼ਸੈਕਸ਼ਨਫ਼ਕੰਪਨੀ ਪ੍ਰਬੰਧਨ ਸਿੱਖਣ ਵਿੱਚ ਅੜਚਣ ਆ ਰਹੀ ਹੈ।ਰੈਂਕ ਲੜੀ ਨਾਂ ਹੋਣ ਕਰਕੇ ਜਵਾਨਾਂ ਦਾ ਮਨੋਵਲ ਵੀ ਘੱਟਦਾ ਹੈ।ਇਸ ਲਈ ਇਸ ਪੁਲਸ ਫੌਰਸ ਵਿੱਚ ਸਿਪਾਹੀ ਤੋਂ ਬਾਦ ਭਾਰਤੀ ਫੌਜ ਦੇ ਪੈਟਰਨ ਉੱਤੇ ਰੈਂਕ ਪ੍ਰਣਾਲੀ ਮੁੜ ਬਹਾਲ ਕਰਨ ਦੀ ਲੌੜ ਹੈ। ਬਟਾਲੀਅਨ ਪੂਰੀ ਇੱਕ ਥਾਂ ਤੋਂ ਦੂਜੀ ਥਾਂ ਜਾਣੀ ਚਾਹੀਦੀ ਹੈ।ਪਰ ਬਟਾਲੀਅਨ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਬਦਲੀ ਨਹੀ ਹੋਣੀ ਚਾਹੀਦੀ ਹੈ।ਇਸ ਤਰਾਂ ਜਵਾਨਾਂ ਅਤੇ ਅਧਿਕਾਰੀਆਂ ਵਿੱਚ ਬਟਾਲਿਅਨਇਜਮ ਦੀ ਭਾਵਨਾਂ ਪੈਦਾ ਹੁੰਦੀ ਹੈ ਜੋ ਪੁਲਸ ਫੋਰਸ ਦੀ ਏਕਤਾ ਲਈ ਜਰੂਰੀ ਹੈ।ਕੁਝ ਸਮੇਂ ਤੋਂ ਇਸ ਪੁਲਸ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਬਦਲੀ ਹਰ ਤਿੰਨ ਸਾਲ ਬਾਦ ਹੋਰ ਬਟਾਲੀਅਨ ਵਿੱਚ ਕਰ ਦਿੱਤੀ ਜਾਂਦੀ ਹੈ।ਇਸ ਤਰਾਂ ਕਿਸੇ ਦੀ ਵੀ ਕੋਈ ਪੱਕੀ ਬਟਾਲੀਅਨ ਨਹੀ ਹੈ।ਇਸ ਵਿਧੀ ਦੇ ਕਾਰਨ ਜਵਾਨਾਂ ਅਤੇ ਅਧਿਕਾਰੀਆਂ ਵਿੱਚੋ ਆਪਸੀ ਪ੍ਰੇਮ-ਭਾਵ,ਏਕਤਾ, ਅੰਡਰਸਟੈਡਿਗ ਖਤਮ ਹੋ ਰਹੀ ਹੈ। ਹਰ ਕੋਈ ਆਪਣੇ ਆਪ ਨੂੰ ਹਰ ਵਾਰ ਨਵੀਂ ਥਾਂ ਓਪਰਾ-ਓਪਰਾ ਮਹਿਸੂਸ ਕਰਦਾ ਹੈ। ਹਰ ਕੋਈ ਇਹ ਸੋਚਦਾ ਹੈ ਕਿ ਮੈਂ ਤਿੰਨ ਸਾਲ ਬਾਦ ਹੋਰ ਬਟਾਲਿਅਨ ਵਿੱਚ ਚਲੇ ਜਾਣਾ ਹੈ। ਪਹਿਲੇ ਛੇ ਮਹੀਨੇ ਹਰ ਕੋਈ ਬਟਾਲੀਅਨ ਵਿੱਚ ਨਵਾਂ ਮਹਿਸੂਸ ਕਰਦਾ ਹੈ ਅਤੇ ਸੱਭ ਕੁਝ ਸਮਝਦਾ ਹੈ।ਇਸੇ ਤਰਾਂ ਅਖੀਰਲੇ ਛੇ ਮਹੀਨੇ ਉਹ ਉੱਚੇਪੈਰੇ ਹੀ ਰਹਿੰਦਾ ਹੈ ਕਿ ਮੈਂ ਹੁਣ ਇੱਥੋ ਚਲੇ ਹੀ ਜਾਣਾ ਹੈ।ਇਸ ਟਰਾਂਸਫਰ ਪ੍ਰਣਾਲੀ ਨੇ ਪੁਲਸ ਬਲ ਦੀ ਏਕਤਾ-ਅਖੰਡਤਾ,ਆਪਸੀ ਪ੍ਰੇਮ-ਪਿਆਰ,ਵਿਸ਼ਵਾਸ ਅਤੇ ਏਕਤਾ ਨੂੰ ਖਤਮ ਕਰਕੇ ਰੱਖ ਦਿੱਤਾ ਹੈ।ਇਸ ਤਰਾਂ ਵਾਰ-ਵਾਰ ਰੇਲਵੇ-ਵੰਰਟਫ਼ਕਿਰਾਇਆ ਭੱਤਾ ਦੇਣ ਨਾਲ ਸਰਕਾਰੀ ਖਰਚ ਵੀ ਵਧਦਾ ਹੈ।ਇਸ ਤਰਾਂ ਸਰਕਾਰੀ ਸਟੇਸਨਰੀ ਅਤੇ ਹੋਰ ਖਰਚ ਵੀ ਵਧਦੇ ਹਨ ਅਤੇ ਦਫਤਰੀ ਕੰਮ ਵੀ ਵਧਦੇ ਹਨ। ਹਰ ਜਵਾਨ ਅਤੇ ਕੰਪਨੀ ਕਮਾਂਡਰ ਤੱਕ ਦੇ ਅਧਿਕਾਰੀਆਂ ਨੂੰ ਬੇਸਿਕ ਸਿਖਲਾਈ ਤੋਂ ਬਾਦ ਇੱਕ ਹੀ ਰੈਜਿਮੈਂਟ ਵਿੱਚ ਪੱਕੇ ਤੋਰ ਉੱਤੇ ਪੋਸਟਿਡ ਕੀਤਾ ਜਾਵੇ। ਸਾਰੀ ਨੌਕਰੀ ਦੌਰਾਨ ਉਹਨਾਂ ਦੀ ਇੱਕ ਹੀ ਰੈਜਿਮੈਂਟ ਰਹੇ। ਇੱਕ ਥਾਂ ਤੋਂ ਦੂਸਰੀ ਥਾਂ ਪੂਰੀ ਰੈਜਿਮੈਂਟ ਤਿੰਨ ਸਾਲ ਬਾਦ ਟਰਾਂਸਫਰ ਹੋਵੇ ਨਾ ਕਿ ਉਸ ਦੇ ਜਵਾਨ ਅਤੇ ਅਧਿਕਾਰੀ ।ਇਸ ਤਰਾਂ ਰੈਜੀਮੇਟੇਸਨ ਏਕਤਾ ਅਤੇ ਵਿਸਵਾਸ ਵਿੱਚ ਵਾਧਾ ਕਰੇਗਾ। ਬਹੁਤ ਪਹਿਲਾ ਵੀ ਇਸ ਪੁਲਸ ਫੋਰਸ ਵਿੱਚ ਇਹ ਪ੍ਰਣਾਲੀ ਲਾਗੂ ਸੀ। ਰੈਜੀਮੈਂਟਲਵਾਦ ਜਵਾਨਾਂ ਅਤੇ ਅਧਿਕਾਰੀਆਂ ਵਿੱਚ ਏਕਤਾ ਅਤੇ ਅਨੁਸਾਸਨ ਨੂੰ ਵਧਾਉਂਦਾ ਹੈ।ਹਰ ਜਵਾਨ ਅਤੇ ਅਧਿਕਾਰੀ ਆਪਣੀ ਰੈਜੀਮੈਂਟ ਦੀ ਆਨ-ਸਾਨ ਲਈ ਸੱਭ ਕੁਝ ਕੁਰਬਾਨ ਕਰਨ ਦੀ ਭਾਵਨਾ ਰੱਖਦਾ ਹੈ।ਰੈਜੀਮੈਂਟਲਵਾਦ ਹਰ ਜਵਾਨ ਅਤੇ ਅਧੀਕਾਰੀ ਦੀ ਨਿੱਜੀ ਪਹਿਚਾਨ ਬਣਦੀ ਹੈ। ਇਸੇ ਤਰਾਂ ਹੀ ਇਸ ਪੁਲਸ ਫੌਰਸ ਦੇ ਆਪਣੇ ਕੇਡਰ ਦੇ ਵੱਡੇ ਅਫਸਰ ਵੀ ਫੀਲਡ ਓਪ੍ਰੇਸ਼ਨ ਵਿਚ ਅਹਿਮ ਰੋਲ ਨਿਭਾਉਂਦੇ ਹਨ। ਉਹਨਾਂ ਤਜਰਬੇ ਵਿੱਚੋ ਜੋ ਕੁਝ ਗ੍ਰਹਿਣ ਕੀਤਾ ਹੈ ਉਸੇ ਵਿਧੀ ਅਨੁਸਾਰ ਸੀ.ਆਰ.ਪੀ.ਐਫ ਦਾ ਮਾਰਗਦਰਸਨ ਕਰਦੇ ਹਨ।ਸੈਂਟਰਲ ਰਿਜਰਬ ਪੁਲਸ ਬਲ ਨੂੰ ਫੀਲਡਫ਼ਓਪਰੇਸ਼ਨਫ਼ਜੰਗਲ ਓਪਰੇਸ਼ਨ ਡਿਉਟੀ ਦੌਰਾਨ ਵੀ ਕਈ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹਨਾਂ ਨੂੰ ਬਹੁਤ ਵਾਰ ਜੰਗਲ ਓਪ੍ਰੇਸ਼ਨ ਦੌਰਾਨ ਕੁਦਰਤੀ ਸਰੋਤਾ ਤੋਂ ਪਾਣੀ ਪੀਣਾ ਪੈਂਦਾ ਹੈ।ਇਸੇ ਤਰਾਂ ਬਹੁਤ ਵਾਰ ਲੋਕਲ ਪ੍ਰਸਾਸਨ ਵੀ ਇਹਨਾਂ ਨੂੰ ਸਾਫ ਪਾਣੀ ਮੁੱਹਇਆ ਕਰਵਾਉਣ ਤੋਂ ਅਸਮਰਥ ਰਹਿੰਦਾ ਹੈ।ਅੱਜ ਵੀ ਲੋਕਲ ਸਟੇਟ ਦੀ ਮੰਗ ਉੱਤੇ ਭੇਜੀ ਗਈ ਇਸ ਪੁਲਸ ਨੂੰ ਬਹੁਤ ਵਾਰ ਨਾ ਤਾਂ ਚੰਗੀਆਂ ਰਿਹਾਇਸੀ ਬਿੰਲਡਿਗਾ ਮਿਲਦੀਆਂ ਹਨ ਅਤੇ ਨਾ ਹੀ ਹੋਰ ਪ੍ਰਬੰਦ ਮਿਲਦਾ ਹੈ।ਬਿਜਲੀ,ਪਾਣੀ ਅਤੇ ਹੋਰ ਜਰੂਰੀ ਪ੍ਰਬੰਦ ਤੋਂ ਬਗੈਰ ਬਿੰਲਡਿਗਾ ਇਹਨਾਂ ਨੂੰ ਰਹਿਣ ਲਈ ਦੇ ਦਿੱਤੀਆਂ ਜਾਂਦੀਆਂ ਹਨ।ਇਸ ਪੁਲਸ ਦੇ ਹਿੱਸੇ ਅਕਸਰ ਉਹ ਰਿਹਾਇਸੀ ਬਿੰਲਡਿਗਾਂ ਆਉਂਦੀਆਂ ਹਨ ਜਿਹਨਾਂ ਦੀ ਸਥੀਤੀ ਮਾੜੀ ਹੋ ਚੁੱਕੀ ਹੁੰਦੀ ਹੈ। ਅੱਜ ਵੀ ਇਹ ਪੁਲਸ ਦੀ ਬਹੁਤ ਸਾਰੀ ਨਫਰੀ ਅਨਸੇਫ ਬਿੰਲਡਿਗਾਂ ਵਿੱਚ ਰਹਿ ਰਹੀ ਹੈ।ਰਹਿਣ ਦਾ ਸਹੀ ਪ੍ਰਬੰਦ ਕਰਨ ਲਈ ਇਸ ਪੁਲਸ ਦੇ ਜਵਾਨ ਅਤੇ ਅਧਿਕਾਰੀਆਂ ਨੂੰ ਕਈ ਵਾਰ ਲੋਕਲ ਸਿਵਲ ਪ੍ਰਸਾਸਨ ਦੇ ਤਰਲੇ ਕਰਨੇ ਪੈਂਦੇ ਹਨ।ਇਸ ਤਰਾਂ ਇਸ ਪੁਲਸ ਦੇ ਮਨੋਬਲ ਉੱਤੇ ਵੀ ਮਾੜਾ ਅਸਰ ਪੈਂਦਾ ਹੈ।ਕਿਸੇ ਵੀ ਸਟੇਟ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਇਸ ਫੌਰਸ ਨੂੰ ਰਹਿਣ ਲਈ ਸੁਰੱਖਿਅਤ ਸਥਾਨ ਮੁੱਹਇਆ ਕੀਤਾ ਜਾਵੇ।ਪੁਲਸ ਬਲ ਦੇ ਪਹੁੰਚਣ ਤੋਂ ਪਹਿਲਾ ਹੀ ਉਹਨਾਂ ਲਈ ਬਿਜਲੀ,ਪਾਣੀ ਅਤੇ ਹੋਰ ਜਰੂਰੀ ਪ੍ਰਬੰਦ ਕਰ ਦਿੱਤੇ ਜਾਣ।ਹਰ ਜਿਲ੍ਹੇ ਦੇ ਲੋਕਲਫ਼ਸਿਵਲ ਪ੍ਰਸਾਸਨ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਇਸ ਫੋਰਸ ਨੂੰ ਸਹੀ ਥਾਂ ਅਤੇ ਸਹੂਲਤਾ ਰਹਿਣ ਲਈ ਦਿੱਤੀਆਂ ਜਾਣ।ਕਈ ਵਾਰ ਤਾਂ ਇਹਨਾਂ ਨੂੰ ਲੰਬਾ ਸਮਾਂ ਤੰਬੂਆਂ ਵਿੱਚ ਹੀ ਰਹਿਣਾ ਪੈਂਦਾ ਹੈ।ਤੰਬੂਆਂ ਦੀ ਸਥੀਤੀ ਵੀ ਮਾੜੀ ਹੋ ਚੁੱਕੀ ਹੁੰਦੀ ਹੈ।ਇਸ ਸਥੀਤੀ ਵਿੱਚ ਬਰਸਾਤਫ਼ਗਰਮੀ ਇਸ ਪੁਲਸ ਦੇ ਜਵਾਨਾਂ ਦੀ ਸੇਹਤ ਨੂੰ ਪ੍ਰਭਾਵਿਤ ਕਰਦੀ ਹੈ।ਮੌਜੂਦਾ ਸਮੇਂ ਇਸ ਫੋਰਸ ਦੇ ਬਹੁਤ ਸਾਰੇ ਜਵਾਨਫ਼ਨਫਰੀ ਮੈਡੀਕਲ ਤੌਰ ਉੱਤੇ ਅਨਫਿਟ ਹੈਫ਼ ਲੋਅ ਮੈਡੀਕਲ ਕੈਟਾਗਰੀ ਹੈ। ਇਹ ਲੋਅ ਮੈਡੀਕਲ ਕੈਟਾਗਰੀ ਜਵਾਨ ਕਿਸੇ ਵੀ ਕਿਸਮ ਦੀ ਫੀਲਡ ਡਿਉਟੀਫ਼ ਹੈਵੀ ਡਿਊਟੀਫ਼ ਬੈਟਲ ਡਿਊਟੀ ਲਈ ਅਣਫਿਟ ਹਨ।ਇਹਨਾਂ ਨੂੰ ਲਾਇਟ ਡਿਊਟੀ ਦਿੱਤੀ ਜਾਂਦੀ ਹੈ।ਭਾਵੇਂ ਇਹ ਜਵਾਨਫ਼ਨਫਰੀ ਸਖਤ ਡਿਊਟੀ ਕਾਰਣ ਲੋਅ ਮੈਡੀਕਲ ਕੈਟਾਗਰੀ ਹੋਈ ਹੈ ਪਰ ਇਹਨਾਂ ਵੱਲ ਵੇਖ ਕਿ ਹੋਰ ਜਵਾਨ ਵੀ ਲੋਅ ਮੈਡੀਕਲ ਕੈਟਾਗਰੀ ਹੋਣ ਲਈ ਸੋਚਦੇ ਹਨ ਕਿਊਕਿ ਡਿਊਟੀ ਘੱਟ ਕਰਨੀ ਪੈਂਦੀ ਹੈ।ਇਸ ਦੇ ਨਾਲ ਹੀ 48 ਤੋਂ 57 ਸਾਲ ਦੀ ਉਮਰ ਦੇ ਜਵਾਨ ਵੀ ਫੀਲਡ ਡਿਊਟੀ ਦੌਰਾਨ ਕਈ ਵਾਰ ਜਲਦੀ ਥੱਕ ਜਾਂਦੇ ਹਨ।ਇਸ ਪੁਲਸ ਦੀ ਡਿਊਟੀ ਸਾਰੇ ਭਾਰਤ ਦੇ ਰਾਜਾ ਵਿੱਚ ਅਤੇ ਅੰਤਰਰਾਸਟਰੀ ਪੱਧਰ ਉੱਤੇ ਵੀ ਹੈ।ਇਸ ਪੁਲਸ ਦੀ ਡਿਊਟੀ ਹਮੇਸ਼ਾ ਡਿਸਟਰਬ ਇਲਾਕੇਫ਼ਆਤੰਕਵਾਦ ਪ੍ਰਭਾਵਿਤ ਇਲਾਕੇ ਵਿੱਚ ਹੀ ਹੁੰਦੀ ਹੈ।ਪਰ ਇਹਨਾਂ ਦੀਆਂ ਆਪਣੀਆਂ ਇਨਟੈਲੀਜਸੀ ਏਜਸੀਆਂ ਨਹੀ ਹਨ।ਇਹਨਾਂ ਨੂੰ ਲੋਕਲ ਜਿਲਾ੍ਹ ਪੱਧਰ ਦੀ ਸਟੇਟ ਪੁਲਸ ਉੱਤੇ ਹੀ ਨਿਰਭਰ ਰਹਿਣਾ ਪੈਂਦਾ ਹੈ। ਸੈਂਟਰਲ ਰਿਜਰਵ ਪੁਲਸ ਨੂੰ ਆਪਣੀ ਇੰਨਟੈਲੀਜਸੀ ਏਜੰਸੀ ਸਥਾਪਿਤ ਕਰਨ ਦੀ ਲੋੜ ਹੈ। ਇਹਨਾਂ ਦਾ ਆਪਣਾ ਇੰਨਟੈਲੀਜਸੀ ਸੈਟਅਪ ਹੋਣ ਨਾਲ ਇਹ ਪੁਲਸ ਹੋਰ ਵਧੀਆ ਅਜਾਦ ਤੋਰ ਉੱਤੇ ਕੰਮ ਕਰ ਸਕਦੀ ਹੈ।ਜੇਕਰ ਇਸ ਫੌਰਸ ਦੀ ਆਪਣੀ ਖੂਫੀਆਂ ਨਫਰੀ ਹੋਵੇ ਤਾਂ ਕਿਸੇ ਵੀ ਆਤੰਕਵਾਦ ਪ੍ਰਭਾਵਿਤਫ਼ਡਿਸਟਰਬ ਇਲਾਕੇ ਵਿੱਚ ਜਾਣ ਤੋਂ ਪਹਿਲਾ ਹੀ ਉਹ ਖੂਫੀਆ ਜਾਣਕਾਰੀ ਹਾਸਲ ਕਰਨ ਤੋਂ ਬਾਦ ਹੀ ਹੋਰ ਓਪ੍ਰੇਸਨ ਨਫਰੀ ਉੱਥੇ ਭੇਜੀ ਜਾਵੇਗੀ।ਇਸ ਤਰਾਂ ਪੁਲਸ ਫੋਰਸ ਨੂੰ ਤੀਜੀ ਅੱਖ ਮਿਲ ਜਾਵੇਗੀ ਅਤੇ ਕਾਰਗੁਜਾਰੀ ਹੋਰ ਸੁੱਚਜੀ ਹੋਵੇਗੀ।ਇਸ ਲਈ ਸਰਕਾਰ ਨੂੰ ਸੀ.ਆਰ.ਪੀ.ਐਫ ਦੀਆਂ ਖੂਫੀਆਂ ਯੂਨਿਟਾਂ ਤਿਆਰ ਕਰਨੀਆਂ ਚਾਹੀਦੀਆਂ ਹਨ।ਕਿਸੇ ਵੀ ਅਣਜਾਣ ਇਲਾਕੇ ਵਿੱਚ ਜਾਣ ਤੋਂ ਪਹਿਲਾ ਉਸ ਇਲਾਕੇ ਦੀ ਖੂਫੀਆ ਜਾਣਕਾਰੀ ਜਰੂਰੀ ਹੈ।ਖੂਫੀਆ ਜਾਣਕਾਰੀ ਤੋਂ ਬਿਨਾਂ ਕਿਸੇ ਵੀ ਓਪ੍ਰੇਸ਼ਨ ਨੂੰ ਇਨਜਾਮ ਦੇਣਾ ਹਨੇਰੇ ਵਿੱਚ ਤੀਰ ਛੱਡਣ ਬਰਾਬਰ ਹੈ।ਭਾਰਤਬ ਸਰਕਾਰ ਦੀ ਇਸ ਪੈਰਾਮਿਲਟਰੀ ਪੁਲਸ ਫੌਰਸ ਦੀ ਕਾਰਜਕੁਸਲਤਾ ਨੂੰ ਹੋਰ ਸੁਧਾਰਣ ਦੀ ਜਰੂਰਤ ਹੈ।ਇਹ ਪੁਲਸ ਸਾਡੇ ਰਾਸਟਰ ਦੇ ਵਿਕਾਸ ਵਿੱਚ ਅਹਿਮ ਰੋਲ ਨਿਭਾ ਰਹੀ ਹੈ।ਇਸ ਪੁਲਸ ਉੱਤੇ ਰਾਸਟਰ ਦੀਆਂ ਕਈ ਪ੍ਰਕਾਰ ਦੀਆਂ ਜਿੰਮੇਵਾਰੀਆਂ ਹਨ।ਭਾਰਤ ਵਿੱਚ ਜੰਮੂ-ਕਸਮੀਰ,ਛਤੀਸਗੜ੍ਹਫ਼ਸੁਕਮਾ ਇਲਾਕੇ ਦਾ ਆਤੰਕਵਾਦ ਅਤੇ ਹੋਰ ਰਾਜਾ ਦੇ ਛਿੱਟਪੁੱਟ ਆਤੰਕਵਾਦ ਨਾਲ ਇਹ ਪੁਲਸ ਅੱਜ ਵੀ ਲੜ੍ਹ ਰਹੀ ਹੈ।ਨਕਸਲਵਾਦੀ ਆਤੰਕੀ ਗਰੁਪ ਅਤੇ ਇਸਲਾਮਿਕ ਆਤੰਕੀ ਗਰੁਪ ਇਸ ਪੁਲਸ ਉੱਤੇ ਲਗਾਤਾਰ ਗੁਰੀਲਾ ਹਮਲੇ ਕਰਨ ਵਿੱਚ ਲੱਗੇ ਹੋਏ ਹਨ।ਇਹ ਪੁਲਸ ਬੜੀ ਮੁਸਤੈਦੀ ਨਾਲ ਓਪ੍ਰੇਸ਼ਨ ਵੀ ਕਰ ਰਹੀ ਹੈ।ਇਸ ਰਿਜਰਵ ਪੁਲਸ ਨੂੰ ਕਿਸੇ ਵੀ ਆਤੰਕਵਾਦ ਪ੍ਰਭਾਵਿਤ ਇਲਾਕੇ ਵਿੱਚ ਭੇਜਣ ਤੋਂ ਪਹਿਲਾ ਇਹਨਾਂ ਨੂੰ ਆਤੰਕਵਾਦ ਖਤਮ ਕਰਨ ਦੀਆਂ ਕਾਨੂੰਨੀ ਸ਼ਕਤੀਆਂ ਦੇ ਦੇਣੀਆਂ ਚਾਹੀਦੀਆਂ ਹਨ। ਆਤੰਕਵਾਦ ਨੂੰ ਵੋਟ ਨੀਤੀ ਜਾਂ ਰਾਜਨੀਤੀ ਨਾਲ ਨਹੀ ਜੋੜਣਾ ਚਾਹੀਦਾ ਹੈ।ਆਤੰਕਵਾਦ ਨੂੰ ਨਰਮੀ ਨਾਲ ਕਦੇ ਵੀ ਨਿਪਟਿਆ ਨਹੀ ਜਾ ਸਕਦਾ ਹੈ।ਜਦ ਤੱਕ ਆਤੰਕਵਾਦ ਨੂੰ ਵੋਟਫ਼ਰਾਜਨੀਤੀ ਨਾਲ ਜੋੜ ਕਿ ਵੇਖਿਆ ਜਾਵੇਗਾ ਉਂਦੋ ਤੱਕ ਕਦੇ ਵੀ ਆਤੰਕਵਾਦ ਖਤਮ ਨਹੀ ਹੋ ਸਕਦਾ ਹੈ।ਏਸ਼ੀਆਂ ਦੀ ਇਸ ਵਿਸ਼ਾਲ ਪੁਲਸ ਬਲ ਨੂੰ ਹੋਰ ਉੱਤਮ ਬਣਾਉਣ ਦੀ ਜਰੂਰਤ ਹੈ।ਇਸ ਪੁਲਸ ਦੇ ਪ੍ਰਬੰਧਨ ਵਿੱਚ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਜਰੂਰਤ ਹੈ।ਗ੍ਰਹਿ ਮੰਤਰਾਲੇ ਨੂੰ ਵੀ ਚਾਹੀਦਾ ਹੈ ਕਿ ਇਸ ਪੁਲਸ ਦੇ ਹਰ ਜਵਾਨਫ਼ਅਧਿਕਾਰੀ ਨੂੰ ਆਤੰਕਵਾਦ ਪ੍ਰਭਾਵਿਤ ਇਲਾਕੇ ਵਿੱਚ ਓਪ੍ਰੇਸ਼ਨ ਦੀਆਂ ਪੂਰੀਆਂ ਕਾਨੂੰਨ ਸਕਤੀਆਂ ਦਿੱਤੀਆਂ ਜਾਣ ਨਾ ਕਿ ਦਿਖਾਵੇ ਦੀ ਬਦੂੰਕ ਥਮਾਈ ਜਾਵੇ।ਇਸ ਤੋਂ ਇਲਾਵਾ ਇਸ ਪੁਲਸ ਦੇ ਜਵਾਨਾ ਅਤੇ ਅਧਿਕਾਰੀਆਂ ਦੀ ਵੇਤਨ ਵਿੱਚ ਵੀ ਸਮੇਂ-ਸਮੇਂ ਵਾਧਾ ਕੀਤਾ ਜਾਣਾ ਚਾਹੀਦਾ ਹੈ।ਇਹਨਾਂ ਦੇ ਫੀਲਡ ਓਪ੍ਰੇਸਨ ਅਤੇ ਜੰਗਲ ਡਿਉਟੀ ਭੱਤੇ ਹੋਰ ਵਧਾਉਣ ਦੀ ਲੋੜ ਹੈ।ਇਹਨਾਂ ਨੂੰ ਆਤੰਕਵਾਦ ਪ੍ਰਭਾਵਿਤ ਇਲਾਕੇ ਵਿੱਚ ਚੰਗੇ ਭੱਤੇਫ਼ਲਾਭਫ਼ਸਹੂਲਤਾ ਦੀ ਲੋੜ ਹੈ।ਇਸੇ ਤਰਾਂ ਵੋਟਾਂ ਦੀ ਡਿਊਟੀ ਦੌਰਾਣ ਇਹਨਾਂ ਦੇ ਰਹਿਣ-ਸਹਿਣ,ਖਾਣਪੀਣ ਦਾ ਪ੍ਰਬੰਦ ਲੋਕਲ ਪ੍ਰਸਾਸਨ ਨੂੰ ਸਹੀ ਕਰਨਾ ਚਾਹੀਦਾ ਹੈ।ਇਹਨਾਂ ਨੂੰ ਇਸ ਡਿਉਟੀ ਬਦਲੇ ਚੰਗੇ ਮਾਨਭੱਤੇ ਮਿਲਣੇ ਚਾਹੀਦੇ ਹਨ ਅਤੇ ਟਰਾਂਸਪੋਟੇਸ਼ਨ ਦਾ ਸਹੀ ਪ੍ਰਬੰਦ ਵੀ ਮਿਲਣਾ ਚਾਹੀਦਾ ਹੈ।ਸਮੇਂ-ਸਮੇਂ ਉੱਤੇ ਇਸ ਪੁਲਸ ਦਾ ਆਧੁਨਿਕੀਕਰਣ ਵੀ ਕਰਨ ਦੀ ਲੋੜ ਹੈ।ਇਸ ਫੌਰਸ ਨੂੰ ਨਵੇਂ ਹਥਿਆਰ ਅਤੇ ਗੋਲਾ-ਸਿੱਕੇ ਨਾਲ ਲੈਸ ਕਰਨ ਦੀ ਲੋੜ ਹੈ।ਕਿਊਕਿ ਅੱਜ
ਆਤੰਕਵਾਦ ਮਾਡਰਨ ਬੈਪਨ ਨਾਲ ਲੈਸ ਹੈ। ਇਸ ਪੁਲਸ ਨੂੰ ਜੰਗਲ ਓਪ੍ਰੇਸਨ ਲਈ ਆਪਣੇ ਜਹਾਜ ਵੀ ਰੱਖਣ ਦੀ ਲੋੜ ਹੈ।ਕਿਊਕਿ ਜਹਾਜ ਕਿਸੇ ਵੀ ਚੰਗੀ ਪੁਲਸ ਦੀ ਸਕਤੀ ਵਿੱਚ ਅਤੇ ਕੰਮ ਕਰਨ ਦੀ ਸਕਤੀ ਵਿੱਚ ਵਾਧਾ ਕਰਦੇ ਹਨ।ਏਸ਼ੀਆ ਦੀ ਸੱਭ ਤੋਂ ਵੱਡੀ ਇਸ ਪੁਲਸ ਦਾ ਆਪਣਾ ਹੀ ਏਅਰ ਵਿੰਗ ਹੋਣਾ ਜਰੂਰੀ ਹੈ।ਇਹਨਾਂ ਦੇ ਕੇਸ਼ਾ ਦਾ ਨਿਪਟਾਰਾ ਵਿਭਾਗੀ ਅਦਾਲਤਾ ਦੁਆਰਾ ਹੀ ਕਰ ਦੇਣਾ ਚਾਹੀਦਾ ਹੈ ਤਾਂ ਜੋ ਜਵਾਨਫ਼ਅਧਿਕਾਰੀ ਕੋਰਟਾ ਵਿੱਚ ਧੱਕੇ ਖਾਣ ਤੋਂ ਬਚ ਸਕਣ।ਕੋਰਟ ਕੇਸਾਂ ਦੀ ਗਿਣਤੀ ਵਿਭਾਗ ਨੂੰ ਘੱਟ ਕਰਕੇ ਪਹਿਲਾ ਹੀ ਇਨਸਾਫ ਦੇ ਦੇਣਾ ਚਾਹੀਦਾ ਹੈ।ਇਸ ਪੁਲਸ ਦੇ ਸੇਵਾਮੁਕਤ ਅਤੇ ਅਪੰਗ ਵਿਅਕਤੀਆਂ ਦਾ ਵੀ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਹੈ।ਇਹ ਪੁਲਸ ਦਿਨ ਰਾਤ ਭਾਰਤ ਦੇ ਵਿਕਾਸ ਲਈ ਮੇਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ।ਇਹਨਾਂ ਦੀ ਕਠਿਨ ਡਿਊਟੀ ਦੀ ਮਿਸਾਲ ਹੋਰ ਕਿਧਰੇ ਵੀ ਨਹੀ ਹੈ।ਸਾਰਾ ਭਾਰਤ ਇਸ ਪੁਲਸ ਦੇ ਜਵਾਨਾਂਫ਼ਅਧਿਕਾਰੀਆਂ ਨੂੰ ਸੈਲੂਟਫ਼ਸਲਾਮ ਕਰਦਾ ਹੈ ਅਤੇ ਇਸ ਪੁਲਸ ਦੇ ਸ਼ਹੀਦਾਂਫ਼ਅਪੰਗਾਂਫ਼ਸੇਵਾਮੁਕਤ ਸਟਾਫ ਨੂੰ ਸੈਲੂਟਫ਼ਸਲਾਮ ਕਰਦਾ ਹੈ।ਜੈ-ਹਿੰਦ।

ਹਰੇਸ਼ ਕੁਮਾਰ ਸੈਣੀ
172, ਸੈਣੀ ਮੁੱਹਲਾ ਬੱਜਰੀ ਕੰਪਨੀ
ਪਠਾਨਕੋਟ ਪੰਜਾਬ
09478597326

Share Button

Leave a Reply

Your email address will not be published. Required fields are marked *