ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

 ਅਮਿਟ ਯਾਦਾ ਛੱਡਦਾ ਹੋਇਆ ਕਬੱਡੀ ਕੁੰਭ ਹੋਇਆ ਸਮਾਪਤ

ਅਮਿਟ ਯਾਦਾ ਛੱਡਦਾ ਹੋਇਆ ਕਬੱਡੀ ਕੁੰਭ ਹੋਇਆ ਸਮਾਪਤ
ਰਣਜੀਤ ਬਾਵਾ ਨੇ ਆਪਣੇ ਗੀਤਾ ਨਾਲ ਸਰੋਤਿਆ ਨੂੰ ਕੀਲੀਆ

picture1ਨਵਾਸ਼ਹਿਰ/ਕਾਠਗੜ24ਅਕਤੂਬਰ (ਜਤਿੰਦਰਪਾਲ ਸਿੰਘਕਲੇਰ)- ਪਿੰਡ ਟੌਸਾ ਵਿਖੇ ਆਜਾਦ ਸਪੋਰਟਸ ਵੈਲਫੇਅਰਕਲੱਬ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਇਲਾਕੇ ਦੇ ਨੌਜਵਾਨਾ ਨੂੰ ਨਸ਼ਿਆ ਤੋ ਬਚਾਉਣ ਦੇ ਉਦੇਸ਼ ਨਾਲ ਅਤੇ ਖੇਡਾ ਪ੍ਰਤੀ ਉਤਸ਼ਾਹਿਤ ਕਰਨ ਲਈ ਸੰਦੀਪ ਹਨੀ ਸਕੱਤਰ ਜਨਰਲ ਯੂਥ ਅਕਾਲੀ ਦਲ ਦੋਆਬਾ ਜੋਨ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ ਕਬੱਡੀ ਦਾ ਦੂਜਾ ਮਹਾਕੁੰਭ ਸ਼ਾਨੋਸ਼ੋਕਤ ਨਾਲ ਸਮਰਪਿਤ ਹੋ ਗਿਆ। ਇਸ ਕੱਬਡੀ ਦੇ ਮਹਾਕੁੰਭ ਵਿੱਚ 80 ਟੀਮਾਂ ਦੇ ਭਾਗ ਲਿਆ। ਮੁੱਖਮੁਕਾਬਲਾ ਬਾਬਾ ਸ਼ੇਰ ਨਾਥ ਸਪੋਰਟਸ ਕਲੱਬ ਉਧਨੋਵਾਲਾ ਅਤੇ ਥੋਪੀਆ ਵਿਚਕਾਰ ਹੋਇਆ। ਜਿਸ ਵਿੱਚ ਥੋਪੀਆ ਦੀ ਟੀਮ ਪਹਿਲੇ ਨੰਬਰ ਤੇ ਰਹਿ ਕੇ 1,11,111 ਰੁ ਅਤੇ ਟਰਾਫੀ ਜਿੱਤੀ। ਦੂਜੇ ਨੰਬਰ ਤੇ ਆਉਣ ਵਾਲੀ ਟੀਮ 77,777ਰੁ ਅਤੇ ਟਰਾਫੀ ਨਾਲ ਨਿਵਾਜੀ ਗਈ। ਇਸਮੌਕੇ 75 ਕਿਲੋ ਭਾਰ ਦੇ ਟੀਮਾ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਐਲਈਡੀ ਦੇ ਕੇ ਸ ਨਮਾਨਿਤ ਕੀਤਾ ਗਿਆ। ਇਸ ਮੌਕੇ ਰਣਜੀਤ ਬਾਵਾ ਨੇ ਆਪਣੇ ਗੀਤਾ ਨਾਲ ਸਰੋਤਿਆ ਨੂੰ ਕੀਲੀ ਰੱਖਿਆ।ਕਬੱਡੀ ਆਲ ਓਪਲ ਦੇ ਬੈਸਟ ਜਾਫੀ ਤੇ ਬੈਸਟ ਰੇਡਰ ਨੂੰ ਮੋਟਰਸਾਈਕਿਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਰਾ ਬਾਬਾ ਸਰਵਣ ਦਾਸ ਜੀ ਬੋੜੀ ਸਾਹਿਬ ਦੇ ਗੱਦੀਨਸ਼ੀਨ ਸੁਆਮੀ ਦਿਆਲ ਦਾਸ ਹਲਕਾ ਵਿਧਾਇਕ ਚੌਧਰੀ ਨੰਦ ਲਾਲ ਸਰਬਜੋਤ ਸਿੰਘ ਸਾਬੀ ਪ੍ਰਧਾਨ ਯੂਥ ਅਕਾਲੀ ਦਲ ਦੁਆਬਾ ਜੋਨ, ਚੇਅਰਮੈਨ ਅਸ਼ੋਕ ਬਜਾੜ, ਚੇਅਰਮੈਨ ਤਰਲੋਚਨ ਸਿੰਘ ਰੱਕੜ ਬਤੌਰ ਮੁੱਖਮਹਿਮਾਨ ਸ਼ਾਮਲ ਹੋਏ। ਉਨਾ ਖਿਡਾਰੀਆ ਨੂੰ ਇਨਾਮ ਤਕਸੀਮ ਕੀਤੇ। ਇਸਮੌਕੇ ਇਲਾਕੇ ਦੇ ਬੈਸਟ ਖਿਡਾਰੀ ਮਨੀ ਥੌਪੀਆ ਦਾ ਬੁਲਟ ਮੋਟਰਸਾਈਕਿਲ ਨਾਲ ਅਤੇ ਸੇਠੀ ਰੱਤੇਵਾਲ ਦਾ 11000 ਰੁ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਸਟ ਕਮੈਨਟਰ ਬਿੱਟੂ ਹਕਲਾ ਅਤੇ ਸੰਧੂ ਭਰਾਵਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪੇਪਰ ਮਿੱਲ ਦੇ ਪ੍ਰਬੰਧਕ ਵਿਜੇ ਅਰੋੜਾ ਅਤੇ ਐਚਆਰ ਭਾਰਦਵਾਜ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕੁਲਦੀਪ ਚੌਹਾਨ, ਰਜੇਸ਼ ਚੌਹਾਨ, ਚਮਨ ਲਾਲ ਭਾਟੀਆ, ਡਾ. ਅਨਿਲ ਕੁਮਾਰ ,ਤਰਸੇਮ ਸੇਤੀਆ, ਡੀਐਸਪੀ ਬਲਾਚੌਰ, ਪ੍ਰੇਮ ਸਿੰਘ ਐਸਐਚਓ ਕਾਠਗੜ, ਵਨੀਤ ਕੁਸ਼ਨ, ਗੁਰਵਿੰਦਰ ਮੱਲੀ, ਹਿਮੰਤ ਸਿੰਘ, ਸੁਰਜੀਤ ਭਾਟੀਆ, ਤੇ ਹੋਰ ਬਹੁਤ ਸਾਰੇ ਹਾਜਰ ਰਹੇ।

Leave a Reply

Your email address will not be published. Required fields are marked *

%d bloggers like this: