ਅਧਿਆਪਕ ਦਲ ਦੀ ਚੇਅਰਮੈਨ ਮਿੱਡੂਖੇੜਾ ਨਾਲ ਮੀਟਿੰਗ

ss1

ਅਧਿਆਪਕ ਦਲ ਦੀ ਚੇਅਰਮੈਨ ਮਿੱਡੂਖੇੜਾ ਨਾਲ ਮੀਟਿੰਗ
ਸਰਕਾਰ ਦੁਆਰਾ ਸਕੂਲ ਅੱਪਗ੍ਰੇਡ ਕਰਨ ਲਈ ਧੰਨਵਾਦ ਅਤੇ ਖਾਲੀ ਥਾਵਾਂ ਜਲਦ ਭਰਨ ਦੀ ਮੰਗ

ਬਠਿੰਡਾ, 11 ਜੂਨ (ਪਰਵਿੰਦਰ ਜੀਤ ਸਿੰਘ) : ਅੱਜ ਅਧਿਆਪਕ ਦਲ ਬਠਿੰਡਾ ਦੀ ਇੱਕ ਹੰਗਾਮੀ ਮੀਟਿੰਗ ਚੇਅਰਮੈਨ ਤਜਿੰਦਰ ਸਿੰਘ ਮਿੱਡੂਖੇੜਾ ਕੋਆਰਡੀਨੇਟਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਠਿੰਡਾ ਨਾਲ ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਬਾਠ ਅਤੇ ਗੁਰਮੇਲ ਸਿੰਘ ਸਿੱਧੂ ਜਨਰਲ ਸਕੱਤਰ ਦੀ ਅਗਵਾਈ ਹੇਠ ਸਰਕਟ ਹਾਊਸ ਵਿਖੇ ਹੋਈ। ਇਸ ਮੌਕੇ ਤਜਿੰਦਰ ਸਿੰਘ ਮਿੱਡੂਖੇੜਾ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਸੁਣਿਆ। ਜਥੇਬੰਦੀ ਵੱਲੋਂ ਅੱਪਗ੍ਰੇਡ ਕੀਤੇ ਸਕੂਲਾਂ ਲਈ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਗੁਰਮੇਲ ਸਿੰਘ ਸਿੱਧੂ ਨੇ ਤਰੱਕੀਆਂ ਦੀ ਪਿਰਤ ਨੂੰ ਲਗਾਤਾਰ ਜਾਰੀ ਰੱਖਣ ਦਾ ਸੁਝਾਅ ਦਿੱਤਾ ਅਤੇ ਅੱਪਗ੍ਰੇਡ ਕੀਤੇ ਸਕੂਲਾਂ ਵਿੱਚ ਖਾਲੀ ਥਾਵਾਂ ਭਰਨ ਲਈ ਅਧਿਆਪਕਾਂ ਦੀ ਭਰਤੀ ਜਲਦ ਕੀਤੇ ਜਾਣ ਦੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਅਧਿਆਪਕਾਂ ਦੇ ਤੱਤਕਾਲੀ ਮਸਲੇ ਭੋਲਾ ਸਿੰਘ ਸ਼ਮੀਰੀਆ, ਬੰਤ ਸਿੰਘ ਅਤੇ ਮਨਸੁੱਖ ਨੇ ਮੀਟਿੰਗ ਦੌਰਾਨ ਸਾਂਝੇ ਕੀਤੇ। ਇਸ ਮੌਕੇ ਤਜਿੰਦਰ ਸਿੰਘ ਮਿੱਡੂਖੇੜਾ ਨੇ ਜਥੇਬੰਦੀ ਦੇ ਸਾਰੇ ਮਸਲਿਆਂ ਨੂੰ ਨਿੱਜੀ ਤੌਰ ‘ਤੇ ਵਿਚਾਰਕੇ ਹੱਲ ਕਰਨ ਦਾ ਪੂਰਨ ਭਰੋਸਾ ਦਿੱਤਾ ਅਤੇ ਜਥੇਬੰਦੀ ਦੀ ਕਾਰਜਵਿਧੀ ਦੀ ਭਰਪੂਰ ਪ੍ਰਸੰਸ਼ਾ ਕੀਤੀ। ਚੇਅਰਮੈਨ ਨੇ ਪੂਰਨ ਵਿਸ਼ਵਾਸ਼ ਦਿਵਾਇਆ ਕਿ ਵਿਦਿਅਕ ਮਸਲਿਆਂ ਨੂੰ ਹੱਲ ਕਰਨ ਲਈ ਜਥੇਬੰਦੀ ਨੂੰ ਪਹਿਲ ਦਿੱਤੀ ਜਾਵੇਗੀ। ਇਸ ਮੀਟਿੰਗ ਦੌਰਾਨ ਬਰਜਿੰਦਰ ਸਿੰਘ ਬਠਿੰਡਾ, ਪ੍ਰੀਤਮ ਸਿੰਘ ਮੌੜ, ਹਰਮੰਦਰ ਸਿੰਘ ਲਾਲੇਆਣਾ ਸਾਰੇ ਬਲਾਕ ਪ੍ਰਧਾਨ ਅਤੇ ਰਮੇਸ਼ ਸਿੰਘ ਕੋਟਸ਼ਮੀਰ ਜ਼ਿਲ੍ਹਾ ਪ੍ਰਧਾਨ ਬਾਬਾ ਜੀਵਨ ਸਿੰਘ ਵਿਦਿਅੱਕ ਤੇ ਭਲਾਈ ਟ੍ਰੱਸਟ, ਕੁਲਵਿੰਦਰ ਸਿੰਘ, ਇਕਬਾਲ ਸਿੰਘ, ਰੇਸ਼ਮ ਸਿੰਘ ਭਰੀ, ਅਸ਼ੋਕ ਕੁਮਾਰ, ਜਸਵੀਰ ਸਿੰਘ ਪੀਟੀਆਈ, ਪ੍ਰੀਤਮ ਸਿੰਘ ਰਾਮਪੁਰਾ, ਮਨਦੀਪ ਸਿੰਘ ਡੀਪੀਈ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *