ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਸਮਾਜਸੇਵੀ ਜੱਥੇਬੰਦੀਆਂ ਨਾਲ ਮੀਟਿੰਗ

ss1

ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਸਮਾਜਸੇਵੀ ਜੱਥੇਬੰਦੀਆਂ ਨਾਲ ਮੀਟਿੰਗ

ਬਠਿੰਡਾ 29 ਨਵੰਬਰ (ਪਰਵਿੰਦਰ ਜੀਤ ਸਿੰਘ) ਚੋਣਕਾਰ ਰਜਿਸਟਰੇਸ਼ਨ ਅਫਸਰ 092-ਬਠਿੰਡਾ ਸ਼ਹਿਰੀ ਕਮ-ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀਮਤੀ ਸਾਕਸ਼ੀ ਸਾਹਨੇ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਂਿਜ਼ਲ੍ਹੇ ਵਿਚ ਕੰਮ ਕਰ ਰਹੀਆਂ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਦੀ ਮੀਟਿੰਗ ਅੱਜ ਕਮਰਾ ਨੰ: 306 ਦੇ ਮੀਟਿੰਗ ਹਾਲ, ਐਸ.ਡੀ.ਐਮ. ਦਫਤਰ ਵਿਖੇ ਬੁਲਾਈ ਗਈ ਇਸ ਮੀਟਿੰਗ ਦਾ ਮੁੱਖ ਮੱਕਸਦ ਚੋਣ ਪ੍ਰਕਿਰਿਆ ਵਿਚ ਆਮ ਲੋਕਾਂ ਦੀ ਭਾਗੀਦਾਰੀ ਵਧਾਉਣਾ ਸੀ ਮੀਟਿੰਗ ਵਿਚ ਵੱਖ-ਵੱਖ ਨੁਕਤਿਆਂ ਤੇ ਵਿਚਾਰ ਕੀਤਾ ਗਿਆ, ਜਿਸ ਨਾਲ ਨੌਜਵਾਨ ਅਤੇ ਔਰਤ ਵੋਟਰਾਂ ਦੀ ਵੋਟਾਂ ਵਿਚ ਸ਼ਮੂਲੀਅਤ ਵਧਾਈ ਜਾ ਸਕੇ ਚੌਣਕਾਰ ਰਜਿਸਟਰੇਸ਼ਨ ਅਫਸਰ ਸ਼੍ਰੀਮਤੀ ਸਾਕਸ਼ੀ ਸਾਹਨੇ ਵੱਲੋ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਨੂੰ ਦੱਸਿਆ ਕਿ ਵੋਟਾਂ ਵਾਲੇ ਦਿਨ ਬਜੁਰਗਾਂ ਅਤੇ ਦਿਵਿਆਂਗ ਵੋਟਰਾਂ ਦੀ ਵੱਧ ਤੋ ਵੱਧ ਮੱਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਸੁਵਿਧਾਜਨਕ ਤਰੀਕੇ ਨਾਲ ਕਰ ਸਕਣ ਅਤੇ ਨਿਰਪੱਖ ਹੋ ਕੇ ਵੋਟ ਪਾ ਸਕਣ ਉਹਨਾਂ ਇਲਾਕੇ ਵਿਚ ਕੰਮ ਕਰ ਰਹੀਆਂ, ਸਮਾਜਸੇਵੀ ਜੱਥੇਬੰਦੀਆਂ ਦੇ ਵਾਲੰਟੀਅਰਂ ਨੂੰ ਇਸ ਕੰਮ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਇਲੈਕਸ਼ਨ ਇੰਚਾਰਜ ਗੁਰਦੀਪ ਸਿੰਘ ਮਾਨ ਨੇ ਚੋਣ ਪ੍ਰਕਿਰਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ ਤੇ ਕਿਹਾ ਕਿ ਨਾ ਸਿਰਫ ਵੋਟਰ ਬਣਨਾ ਜਰੂਰੀ ਹੈ ਸਗੋਂ ਵੋਟ ਪਾਉਣਾ ਉਸ ਤੋਂ ਵੀ ਮਹੱਤਵਪੂਰਨ ਹੈ ਸਕੱਤਰ ਰੈੱਡ ਕਰਾਸ, ਰਿਟਾ: ਕਰਨਲ ਵਰਿੰਦਰ ਕੁਮਾਰ ਨੇ ਸਮਾਜ ਭਲਾਈ ਜੱਥੇਬੰਦੀਆਂ ਦੇ ਚੋਣ ਪ੍ਰਕਿਰਿਆ ਵਿਚ ਯੋਗਦਾਨ ਸਬੰਧੀ ਵਿਚਾਰ ਸਾਂਝੇ ਕੀਤੇ|

       ਇਸ ਮੀਟਿੰਗ ਵਿਚ ਵੱਖ-ਵੱਖ ਸਮਾਜਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ, ਜਿੰਨ੍ਹਾਂ ਵਿਚ ਸ. ਹਰਵਿੰਦਰ ਸਿੰਘ ਖਾਲਸਾ, ਵਿਜੈ ਭੱਟ, ਆਰਦਸ਼ ਮੋਹਨ, ਜਗਦੀਸ਼ ਸਹਿਗਲ, ਪਿਊਸ਼ ਮਾਨ, ਸੋਹਨ ਮਹੇਸ਼ਵਰੀ, ਚੰਦਰ ਪ੍ਰਕਾਸ਼, ਅਵਤਾਰ ਸਿੰਘ, ਰਮਨੀਕ ਵਾਲੀਆ, ਰਾਕੇਸ਼ ਮਹਿਤਾ, ਐਸ.ਐਲ. ਲਤਿਕਾ, ਪ੍ਰਦੀਪ ਸ਼ਰਮਾ, ਮਾਨ ਸਿੰਘ, ਵੀਨੂੰ ਗੋਇਲ, ਕੈਲਾਸ਼ ਚੰਦ, ਰਾਕੇਸ਼ ਕੁਮਾਰ ਸ਼ਾਮਲ ਸਨ|

Share Button

Leave a Reply

Your email address will not be published. Required fields are marked *