Sat. Aug 24th, 2019

ਝਬਾਲ ਵਿਖੇ ਖੇਡ ਮੇਲਾ ਕਰਵਾਇਆ ਗਿਆ

ਝਬਾਲ ਵਿਖੇ ਖੇਡ ਮੇਲਾ ਕਰਵਾਇਆ ਗਿਆ

11-16 (1)ਝਬਾਲ, 10 ਜੂਨ (ਹਰਪ੍ਰੀਤ ਸਿੰਘ ਝਬਾਲ): ਝਬਾਲ ਵਿਖੇ ਕਰਵਾਏ ਗਏ ਖੇਡ ਮੇਲੇ ਨੇ ਪੇਂਡੂ ਖੇਡਾਂ ਦੀ ਤਾਜ ਕਰਵਾ ਦਿੱਤੀ। ਖੇਡ ਮੇਲੇ ਦੌਰਾਂਨ ਜਿਥੇ ਵੱਖ-ਵੱਖ ਪੇਂਡੂ ਖੇਡਾਂ ਨੂੰ ਵੇਖ ਦਰਸ਼ਕ ਅਤੇ ਖੇਡ ਪ੍ਰੇਮੀ ਪ੍ਰਸ਼ੰਨ ਹੋਏ ਉਥੇ ਹੀ ਬਾਪੂ ਲਾਲ ਬਾਦਸ਼ਾਹ ਸਪੋਰਟਸ ਕਲੱਬ ਨਕੋਦਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲੜਕੀਆਂ ਦੀਆਂ ਕਬੱਡੀ ਟੀਮਾਂ ਵਿਚਾਲੇ ਹੋਏ ਕਬੱਡੀ ਮੁਕਾਬਲੇ ਦੌਰਾਂਨ ਨਕੋਦਰ ਦੀ ਟੀਮ ਅਤੇ ਲੜਕਿਆਂ ਦੀ ਅੰਤਰਰਾਸ਼ਟਰੀ ਤਾਬਾ ਸੁਰਸਿੰਘੀਆ ਅਤੇ ਗੋਪੀ ਫਰੰਦੀਪੁਰੀਆ ਦੀਆਂ ਕਬੱਡੀ ਟੀਮਾਂ ਵਿਚਾਲੇ ਹੋਏ ਫਸਵੇਂ ਮੁਕਾਬਲਿਆਂ ਦੌਰਾਂਨ ਤਾਬਾ ਸੁਰਸਿੰਘੀਆ ਦੀ ਟੀਮ ਜੇਤੂ ਰਹੀ। ਇਸ ਮੌਕੇ ਜਿਥੇ ਖੇਡ ਪ੍ਰੇਮੀਆਂ ਵੱਲੋਂ ਇਕ ਤੋਂ ਵੱਧ ਵੱਧ ਕੇ ਜਾਫੀਆਂ ਅਤੇ ਰੇਡਰਾਂ ਉਪਰ ਇਨਾਮਾਂ ਦੀਆਂ ਬੋਲੀਆਂ ਲਗਾਈਆਂ ਗਈਆਂ ਉਥੇ ਹੀ ਵਿਸ਼ੇਸ਼ ਤੌਰ ’ਤੇ ਪੁੱਜੇ ਯੂਐਸਏ ਤੋਂ ਰਵੀਸੇਰ ਸਿੰਘ ’ਤੇ ਡਿਪਟੀ ਯੂਐਸਏ ਝਬਾਲ ਵੱਲੋਂ ਖਿਡਾਰੀਆਂ ਨੂੰ 10 ਹਜ਼ਾਰ ਰੁਪਏ ਦਾ ਵੱਡਾ ਨਗਦ ਇਨਾਮ ਭੇਂਟ ਕਰਕੇ ਖਿਡਾਰੀਆਂ ਨੂੰ ਮਾਲਾਮਲ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਤ ਕੀਤਾ।

ਇਸ ਮੌਕੇ ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਪ੍ਰਧਾਨ ਗੁਰਵਿੰਦਰ ਸਿੰਘ, ਸਾਬਕਾ ਪ੍ਰਧਾਨ ਸਰਵਨ ਸਿੰਘ ਝਬਾਲ, ਮੈਂਬਰ ਗੁਰਮੀਤ ਸਿੰਘ ਸ਼ਾਹ, ਯੋਧਵੀਰ ਸਿੰਘ ਰਿੰਪਾ, ਇੰਸਪੈਕਟਰ ਗੁਰਬੀਰ ਸਿੰਘ, ਵਿਕਰਮਜੀਤ ਸਿੰਘ ਢਿਲੋਂ ਆਦਿ ਵੱਲੋਂ ਇਨਾਮ ਤਕਸ਼ੀਮ ਕੀਤੇ ਗਏ। ਇਸ ਮੌਕੇ ਕਮੇਟੀ ਮੈਂਬਰ ਗੁਰਨਾਮ ਸਿੰਘ ਸੱਲੋ, ਨਸ਼ੀਬ ਸਿੰਘ, ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਅਕਾਲੀ ਆਗੂ ਕਾਕਾ ਛਾਪਾ, ਗੁਰਿੰਦਰ ਸਿੰਘ ਹੀਰਾ ਬੰਬੇ, ਜਸਕਰਨ ਸਿੰਘ ਸੇਰਾ ਝਬਾਲ, ਪੂਰਨ ਸਿੰਘ ਅੱਡਾ ਝਬਾਲ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਗੁਰਵਿੰਦਰ ਸਿੰਘ ਸਰਪੰਚ ਬਾਬਾ ਲੰਗਾਹ, ਸਾਬਕਾ ਸਰਪੰਚ ਸੁਖਦੇਵ ਸਿੰਘ ਬਘੇਲ ਸਿੰਘ ਵਾਲਾ, ਸੁਖਦੇਵ ਸਿੰਘ ਫੌਜੀ, ਸਾਬਕਾ ਸਰਪੰਚ ਹਰਦਿਆਲ ਸਿੰਘ ਝਬਾਲ, ਕਰਮਜੀਤ ਸਿੰਘ ਰਿੰਕਾ, ਸਰਪੰਚ ਮੋਨੂੰ ਚੀਮਾ, ਮਨਜਿੰਦਰ ਸਿੰਘ ਲਹਿਰੀ, ਰਛਪਾਲ ਸਿੰਘ ਮੈਂਬਰ ਪੰਚਾਇਤ, ਸਰਪੰਚ ਸ਼ਾਮ ਸਿੰਘ ਕੋਟ, ਕਾਮਰੇਡ ਦਵਿੰਦਰ ਕੁਮਾਰ ਸੋਹਲ ਆਦਿ ਸਮੇਤ ਭਾਰੀ ਗਿਣਤੀ ਵਿਚ ਆਸ ਪਾਸ ਦੇ ਪਿੰਡਾਂ ਦੇ ਲੋਕ ਹਾਜਰ ਸਨ।

 

Leave a Reply

Your email address will not be published. Required fields are marked *

%d bloggers like this: