ਉੱਚੀਆਂ ਲੰਮੀਆਂ ਵਾਟਾਂ

ss1

ਉੱਚੀਆਂ ਲੰਮੀਆਂ ਵਾਟਾਂ

ਉੱਚੀਆਂ ਲੰਮੀਆਂ ਵਾਟਾਂ ਤੇਰੇ ਸ਼ਹਿਰ ਦੀਆਂ ।
ਲੁੱਟ ਗਈਆਂ ਨੇ ਚਮਕਾਂ ਸਿਖ਼ਰ ਦੁਪਹਿਰ ਦੀਆਂ ।
ਅੱਜ ਠੱਗੀ -ਠੋਰੀ ਕਰਕੇ ਸ਼ੋਖ਼ ਹਵਾਵਾਂ ਨੇ,
ਚਾਰੇ ਪਾਸੇ ਲਾਈਆਂ ਅੱਗਾਂ ਕਹਿਰ ਦੀਆਂ ।
ਤੁਸਾਂ ਜੋ ਮੇਰੇ ਨਾਲ ਜੁਦਾਈ ਪਾਈ ਐ,
ਚੜੀਆਂ ਵਿਸ਼ਾਂ ਦਿਲ ਵਿੱਚ ਗ਼ਮ ਦੇ ਜ਼ਹਿਰ ਦੀਆਂ ।
ਗ਼ਸ਼ ਖਾ ਕੇ ਭੁੰਜੇ ਡਿਗੀਆਂ ਪਾ ਕੇ ਗਲਵੱਕੜੀ,
ਔਂਤਰ ਜਾਣੀਆਂ ਰਿਸ਼ਮਾਂ ਤੇਰੇ ਸ਼ਹਿਰ ਦੀਆਂ ।
ਭਰ ਪਿਆਲਾ ਦੇ ਗਈਆਂ ਮੈਨੂੰ ਮਦਿਰਾ – ਜਲ,
ਉਹ ਨੰਗੀਆਂ ਪ੍ਰਭਾਤਾਂ ਪਹਿਲੇ ਪਹਿਰ ਦੀਆਂ ।
ਭਰੀ ਮਹਿਫ਼ਿਲ ‘ਚ ਸੱਜਣਾਂ ਖ਼ੂਬ ਹੁੰਗਾਰਾ ਭਰਿਆ,
ਆਖੀਆਂ ਜਦ ਮੈਂ ਗੱਲਾਂ ਤੇਰੇ ਕਹਿਰ ਦੀਆਂ ।
ਮਰਨ ਤੋੜੀ ਇਨਸ਼ਾਲਾ! ‘ ਘੇਸਲ ‘ ਦੇਖੇ ਗਾ,
ਮਹਿਕਾਂ ਜੇ ਕਰ ਹੋਈਆਂ ਤੇਰੇ ਦਹਿਰ ਦੀਆਂ ।

securedownloadਕਸ਼ਮੀਰ ਘੇਸਲ
ਮੋ: 94 63 65 60 47

Share Button

Leave a Reply

Your email address will not be published. Required fields are marked *