੨017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਸਾਡਾ ਨਿਸ਼ਾਨਾ ਮੱਛੀ ਨਹੀ ਅੱਖ ਹੈ : ਸਿਮਰਨਜੀਤ ਸਿੰਘ ਬੈਂਸ

ss1

੨017 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਸਾਡਾ ਨਿਸ਼ਾਨਾ ਮੱਛੀ ਨਹੀ ਅੱਖ ਹੈ : ਸਿਮਰਨਜੀਤ ਸਿੰਘ ਬੈਂਸ
ਨੌਜਵਾਨਾਂ ਨੂੰ ਮੋਬਾਈਲ ਨਹੀ, ਰੋਜਗਾਰ ਚਾਹੀਦੈ: ਹਰੀਸ਼ ਬੰਗਾ

photo-600-harish-bangaਫਗਵਾੜਾ 28 ਨਵੰਬਰ (ਅਸ਼ੋਕ ਸ਼ਰਮਾ): ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚ ਹੋਏ ਸਮਝੌਤੇ ਤੋਂ ਬਾਅਦ ਦੋਵੇੇਂ ਪਾਰਟੀਆਂ ਦੇ ਮੁਖੀਆਂ ਬੈਂਸ ਭਰਾ ਅਤੇ ਅਰਵਿੰਦ ਕੇਜਰੀਵਾਲ ਨੇ ਚੋੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਇਸਦੇ ਚਲਦਿਆਂ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਨੇ ਫਗਵਾੜਾ ਵਿਖੇ ਹਰੀਸ਼ ਬੰਗਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਟ੍ਰੇਡ ਵਿੰਗ ਜੋਨ ਹੁਸ਼ਿਆਰਪੁਰ ਅਤੇ ਸਾਬਕਾ ਗਵਰਨਰ ਲਾਇੰਸ ਕਲੱਬ ਦੇ ਗ੍ਰਹਿ ਵਿਖੇ ਪੁੱਜ ਕੇ ਉਹਨਾਂ ਨਾਲ ਮੁਲਾਕਾਤ ਕੀਤੀ। ਹਰੀਸ਼ ਬੰਗਾ ਅਤੇ ਉਹਨਾਂ ਦੇ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਬੈਂਸ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਗੁੰਡਾਗਰਦੀ ਜਿਆਦਾ ਹੈ ਅਤੇ ਜਨਸੇਵਾ ਦੀ ਭਾਵਨਾ ਘੱਟ ਹੈ। ਰਾਜਨੀਤੀ ਕਿਸੇ ਦੀ ਨਿੱਜੀ ਜਾਇਦਾਦ ਨਹੀ ਹੈ, ਰਾਜਨੀਤੀ ਵਿੱਚ ਆ ਕੇ ਕੋਈ ਵੀ ਜਨਤਾ ਦੀ ਸੇਵਾ ਕਰ ਸਕਦਾ ਹੈ। ਪੰਜਾਬ ਵਿੱਚ ਪੁਰਾਣੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਕਿਸੇ ਹੋਰ ਪਾਰਟੀ ਨੂੰ ਪੰਜਾਬ ਵਿੱਚ ਨਾ ਆਉਣ ਦਿੱਤਾ ਜਾਵੇ। ਇੱਥੋਂ ਤੱਕ ਕਿ ਸੱਤਾ ਪ੍ਰਾਪਤੀ ਲਈ ਗੁੰਡਾਗਰਦੀ ਵੀ ਕਰਵਾਈ ਜਾਂਦੀ ਹੈ। ਬਾਦਲ ਸਰਕਾਰ ਨੇ ਪੰਜਾਬ ਵਿੱਚ ਹਰ ਕਾਰੋਬਾਰ ਤੇ ਕਬਜਾ ਕਰ ਰੱਖਿਆ ਹੈ। ਕੈਪਟਨ ਅਤੇ ਬਾਦਲ ਮਿਲ ਕੇ ਬਾਰੀ ਬਾਰੀ ਪੰਜਾਬ ਨੂੰ ਲੁੱਟ ਰਹੇ ਹਨ। ਕਾਂਗਰਸ ਪਾਰਟੀ ਭ੍ਰਿਸ਼ਟਾਚਾਰ ਦੀ ਦਲਦਲ ਹੈ। ਬਾਦਲਾਂ ਦੇ ਨਾਲ ਨਾਲ ਪੰਜਾਬ ਨੂੰ ਕੰਗਾਲ ਕਰਨ ਵਿੱਚ ਕਾਂਗਰਸ ਦਾ ਵੀ ਬਹੁਤ ਵੱਡਾ ਹੱਥ ਹੈ। ਬੈਂਸ ਨੇ ਕਿਹਾ ਕਿ ਇਸ ਬਾਰ ਸਾਡਾ ਨਿਸ਼ਾਨਾ ਮੱਛੀ ਨਹੀ ਬਲਕਿ ਉਸਦੀ ਅੱਖ ਹੈ। ਵਿਧਾਨ ਸਭਾ ਚੋਣਾਂ ਉਹ ਭ੍ਰਿਸ਼ਟਾਚਾਰ, ਮਹਿੰਗਾਈ, ਬੇਰੋਜਗਾਰੀ ਅਤੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਲੜਨਗੇ। ਉਹਨਾਂ ਦਾ ਮਕਸਦ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਹੈ। ਉਹਨਾਂ ਕਿਹਾ ਕਿ ਇਸ ਬਾਰ ਪੰਜਾਬ ਵਿਚ ਲੀਡਰਾਂ ਦੀ ਨਹੀ ਬਲਕਿ ਲੋਕਾਂ ਦੀ ਸਰਕਾਰ ਬਣੇਗੀ। ਹਰੀਸ਼ ਬੰਗਾ ਨੇ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਵਿਕਾਸ ਦੇ ਨਾਂ ਤੇ ਲੋਕਾਂ ਨਾਲ ਸਿਰਫ ਧੋਖਾ ਕੀਤਾ ਹੈ। ਚੋਣਾਂ ਸਿਰ ਤੇ ਆਉਂਦਿਆਂ ਹੀ ਸਰਕਾਰ ਨੇ ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਇਕ ਵਾਰ ਫਿਰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਕੈਪਟਨ ਪੰਜਾਬ ਦੇ ਨੌਜਵਾਨਾਂ ਨੂੰ ਮੋਬਾਇਲ ਦੇ ਨਾਲ ਫ੍ਰੀ ਕਾਲਿੰਗ ਤੇ ਡਾਟਾ ਦਾ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ ਦੇ ਬੇਰੋਜਗਾਰ ਨੌਜਵਾਨਾਂ ਨੂੰ ਮੋਬਾਈਲ ਨਹੀ ਬਲਕਿ ਰੁਜਗਾਰ ਚਾਹੀਦਾ ਹੈ, ਜੋ ਆਪ ਪਾਰਟੀ ਦੀ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ। ਫਿਰ ਨੌਜਵਾਨ ਆਪਣੀ ਖੁਦ ਦੀ ਕਮਾਈ ਨਾਲ ਜੋ ਚਾਹੇ ਖਰੀਦ ਸਕਦੇ ਹਨ। ਇਸ ਮੌਕੇ ਰਮਨ ਕੁਮਾਰ ਉਮੀਦਵਾਰ ਚੱਬੇਵਾਲ, ਰਣਜੀਤ ਜਸਵਾਲ ਵਾਈਸ ਪ੍ਰਧਾਨ ਯੂਥ ਵਿੰਗ ਜੋਨ ਹੁਸ਼ਿਆਰਪੁਰ, ਇੰਚਾਰਜ ਕਿਸਾਨ ਵਿੰਗ ਫਗਵਾੜਾ ਨਿਸ਼ਾਨ ਸਿੰਘ, ਇੰਚਾਰਜ ਐਕਸ ਸਰਵਿਸ ਵਿੰਗ ਫਗਵਾੜਾ ਸੁਖਪਾਲ ਸਿੰਘ ਫੌਜੀ, ਇੰਚਾਰਜ ਲੇਬਰ ਵਿੰਗ ਹਰਵਿੰਦਰ ਸਿੰਘ ਠੇਕੇਦਾਰ, ਬੀਸੀ ਸੈਲ ਇੰਚਾਰਜ ਗੁਰਮੁਖ ਸਿੰਘ, ਅਵਤਾਰ ਸਿੰਘ ਗਰੇਵਾਲ ਸਰਕਲ ਇੰਚਾਰਜ, ਡਾ. ਅਸ਼ਵਨੀ ਕੁਮਾਰ, ਮੋਹਨ ਸਿੰਘ, ਸ਼ਿੰਗਾਰਾ ਰਾਮ, ਸੁਬੇਗ ਸਿੰਘ ਸਰਕਲ ਇੰਚਾਰਜ ਕਿਸਾਨ ਵਿੰਗ, ਜਸਵਿੰਦਰ ਸਿੰਘ ਅਕਾਲਗੜ ਸਰਕਲ ਇੰਚਾਰਜ ਐਸਸੀ ਐਸਟੀ ਵਿੰਗ, ਕੈਪਟਨ ਸੋਹਨ ਸਿੰਘ, ਕਰਨ ਸਿੰਘ ਡੱਬ ਟੀਮ ਇਨਸਾਫ ਪ੍ਰਧਾਨ ਫਗਵਾੜਾ ਅਤੇ ਉਹਨਾਂ ਦੇ ਨਾਲ ਯੋਗੇਸ਼ ਬੱਟਾ, ਹੈਵਨ ਸਿੰਘ, ਅਮਨ ਕੁਮਾਰ ਤੋਂ ਇਲਾਵਾ ਹਰਜੀਤ ਸਿੰਘ, ਗੁਰਜੀਤ ਸਿੰਘ, ਅੰਨਾ ਹਜਾਰੇ ਉਰਫ ਮੁਨੱਰ ਲਾਲ, ਅਜੇ ਬੰਗਾ, ਸਾਗਰ ਗਾਬਾ, ਪੁਰਸ਼ੋਤਮ ਖੇੜਾ, ਸਤਨਾਮ ਸੱਭਰਵਾਲ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *