ਜ਼ਿਲ੍ਹੇ ਅੰਦਰ ਪਟਾਖਿਆਂ ਆਦਿ ਦੀ ਖਰੀਦ/ਵੇਚ ਲਈ ਨਿਰਧਾਰਿਤ ਕੀਤੀਆ ਥਾਂਵਾ

ss1

ਜ਼ਿਲ੍ਹੇ ਅੰਦਰ ਪਟਾਖਿਆਂ ਆਦਿ ਦੀ ਖਰੀਦ/ਵੇਚ ਲਈ ਨਿਰਧਾਰਿਤ ਕੀਤੀਆ ਥਾਂਵਾ
ਉੱਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਅਤੇ ਬੰਬ ਆਦਿ ਨੂੰ ਅਣ-ਅਧਿਕਾਰਤ ਤੌਰ ਤੇ ਬਨਾਉਣ, ਸਟੋਰ ਕਰਨ ਅਤੇ ਖਰੀਦ/ਵੇਚ ‘ਤੇ ਪਾਬੰਦੀ

ਮਹਿਲ ਕਲਾਂ, 10 ਅਕਤੂਬਰ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ): ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ. ਭੁਪਿੰਦਰ ਸਿੰਘ ਰਾਏ ਨੇ ਦੁਸਹਿਰਾ-ਦਿਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਆਮ ਬਜਾਰਾਂ ਵਿੱਚ ਕਿਸੇ ਕਿਸਮ ਦੀ ਉੱਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜੀ ਅਤੇ ਬੰਬ ਆਦਿ ਸ਼ਾਮਿਲ ਹਨ ਨੂੰ (ਅਣ-ਅਧਿਕਾਰਤ ਤੌਰ ਤੇ) ਬਨਾਉਣ, ਸਟੋਰ ਕਰਨ ਅਤੇ ਖਰੀਦ/ਵੇਚ ‘ਤੇ ਪਾਬੰਦੀ ਲਗਾਈ ਹੈ। ਉਹਨਾਂ ਵੱਲੋ ਇਹ ਪਾਬੰਦੀਆਂ ਫੌਜਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰ: 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਿਆਂ ਲਗਾਈ ਹੈ। ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਉਹਨਾਂ ਕਿਹਾ ਕਿ ਦੁਸਹਿਰਾ-ਦੀਵਾਲੀ ਮੌਕੇ ‘ਤੇ ਤਿਉਹਾਰਾਂ ਦੇ ਦਿਨਾਂ ਵਿੱਚ ਆਮ ਤੌਰ ਤੇ ਲੋਕਾਂ ਵੱਲੋ ਪਟਾਖੇ, ਆਤਿਸ਼ਬਾਜੀ ਅਤੇ ਅਜਿਹੀ ਹੋਰ ਕਈ ਤਰ੍ਹਾਂ ਦੀ ਸਮਗੱਰੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਸ ਕਾਰਨ ਸ਼ੋਰ-ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਨ ਵੀ ਫੈਲਦਾ ਹੈ।
ਉਹਨਾਂ ਨਿਰਧਾਰਿਤ ਕੀਤੀਆ ਥਾਂਵਾ ਤੇ ਹੀ ਪਟਾਖਿਆਂ ਦੀ ਖਰੀਦ/ਵੇਚ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਬਰਨਾਲਾ ਅੰਦਰ ਕਾਲਾ ਮਹਿਰ ਸਟੇਡੀਅਮ, ਬਰਨਾਲਾ ਦੇ ਬਾਹਰ ਖਾਲੀ ਜਗ੍ਹਾ, ਧਨੌਲਾ ਵਿਖੇ ਪੱਕਾ ਬਾਗ, ਹੰਡਿਆਇਆ ਵਿਖੇ ਨੇੜੇ ਲੁੱਕ ਪਲਾਂਟ, ਮੇਨ ਰੋਡ ਹੰਡਿਆਇਆ, ਮਹਿਲਕਲਾਂ ਵਿਖੇ ਬਰਨਾਲਾ-ਮਹਿਲਕਲਾਂ ਮੇਨ ਰੋਡ ਤੇ ਸਥਿਤ ਗੋਲਡਨ ਸਿਟੀ ਕਾਲੋਨੀ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗ੍ਹਾ, ਭਦੌੜ ਵਿਖੇ ਪਬਲਿਕ ਖੇਡ ਸਟੇਡੀਅਮ, ਸਹਿਣਾ ਵਿਖੇ ਕੈਪਟਨ ਕਰਮ ਸਿੰਘ ਮੱਲੀ ਪਰਮਵੀਰ ਚੱਕਰ ਵਿਜੇਤਾ ਖੇਡ ਸਟੇਡੀਅਮ ਆਦਿ ਵਿਖੇ ਹੀ ਛੋਟੇ ਪਟਾਖਿਆਂ ਨੂੰ ਵੇਚ/ਖ੍ਰੀਦ ਕੀਤੀ ਜਾਵੇ ਤਾਂ ਜੋ ਕੋਈ ਦੁਰਘਟਨਾ ਨਾ ਵਾਪਰ ਸਕੇ। ਉਹਨਾਂ ਉਪਰੋਕਤ ਨਿਰਧਾਰਿਤ ਕੀਤੀਆ ਥਾਵਾਂ ਤੋ ਬਿਨ੍ਹਾਂ ਪਟਾਖੇ ਤੇ ਆਤਿਸ਼ਬਾਜੀ ਦੀ ਵਿਕਰੀ ਨਾ ਕਰਨ ਦੀ ਹਦਾਇਤ ਕੀਤੀ ਅਤੇ ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾ ਦੇ ਨੇੜੇ ਵੀ ਪਟਾਖੇ ਤੇ ਆਤਿਸਬਾਜੀ ਚਲਾਉਣ ਤੇ ਪਾਬੰਦੀ ਲਗਾਈ ਹੈ। ਉਹਨਾਂ ਦੱਸਿਆ ਕਿ ਬਾਕੀ ਆਮ ਥਾਵਾਂ ਤੇ ਰਾਤ 10 ਵਜੇ ਤੋ ਬਾਅਦ ਸਵੇਰੇ 6 ਵਜੇ ਤੱਕ ਜ਼ਿਲ੍ਹੇ ਅੰਦਰ ਪਟਾਖੇ ਤੇ ਆਤਿਸ਼ਬਾਜੀ ਚਲਾਉਣ ‘ਤੇ ਪੂਰਨ ਪਾਬੰਦੀ ਰਹੇਗੀ। ਇਹ ਹੁਕਮ ਜ਼ਿਲ੍ਹੇ ਅੰਦਰ 9 ਦਸੰਬਰ 2016 ਤੱਕ ਲਾਗੂ ਰਹਿਣਗੇ।

Share Button

Leave a Reply

Your email address will not be published. Required fields are marked *