ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੀ ਬੈਠਕ ਕੀਤੀ ਗਈ

ss1

ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੀ ਬੈਠਕ ਕੀਤੀ ਗਈ

ਬਠਿੰਡਾ: 8 ਦਸੰਬਰ (ਪਰਵਿੰਦਰ ਜੀਤ ਸਿੰਘ) ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਅੱਜ ਪੰਜਾਬ ਸਰਕਾਰ ਵਲੋਂ ਗਠਿਤ ਕੀਤੀਆਂ ਵੱਖ ਵੱਖ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਦੌਰਾਨ ਸਮੂਹ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਅਤੇ ਕਮੇਟੀਆਂ ਦੇ ਕਨਵੀਨਰਾਂ ਦੀ ਆਪਸ ਵਿਚ ਜਾਣ-ਪਛਾਣ ਕਰਵਾਈ ਗਈ।
ਇਸ ਮੌਕੇ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਕਮੇਟੀਆਂ ਦਾ ਗਠਨ ਵੱਖ-ਵੱਖ ਵਿਭਾਗਾਂ ਵਿਚ ਸੁਧਾਰ ਲਿਆਉਣ ਲਈ ਕੀਤਾ ਗਿਆ ਹੈ ਤਾਂ ਜੋ ਕਮੇਟੀਆਂ ਦੇ ਮੈਂਬਰ ਆਪਣੇ ਉਸਾਰੂ ਸੁਝਾਓ ਪੇਸ਼ ਕਰ ਸਕਣ ਅਤੇ ਵਿਭਾਗਾਂ ਦਾ ਕੰਮ ਸਹੀ ਢੰਗ ਨਾਲ ਚਲ ਸਕੇ। ਉਨ੍ਹਾਂ ਕਮੇਟੀਆਂ ਮੈਂਬਰਾਂ ਨੂੰ ਪ੍ਰੇਰਣਾ ਕੀਤੀ ਕਿ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਵਿਭਾਗਾਂ ਵਿਚ ਸੁਧਾਰ ਲਿਆਉਣ ਲਈ ਲਾਗੂ ਕਰਵਾਇਆ ਜਾਵੇਗਾ ਅਤੇ ਇਨ੍ਹਾਂ ਸੁਝਾਵਾਂ ਨੂੰ ਰਾਜ ਪੱਧਰ ਤੇ ਵੀ ਲਾਗੂ ਕਰਵਾਉਣ ਲਈ ਪਹੁੰਚ ਕੀਤੀ ਜਾਵੇਗੀ।
ਡਾ. ਸ਼ੇਨਾ ਅਗਰਵਾਲ ਨੇ ਐਡਵਾਈਜ਼ਰੀ ਕਮੇਟੀਆਂ ਦੇ ਕਨਵੀਨਰਾਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਮੀਟਿੰਗਾਂ ਦੌਰਾਨ ਆਪਣੀ ਸ਼ਮੂਲੀਅਤ ਯਕੀਨੀ ਬਨਾਉਣ ਕਿਸੇ ਹੋਰ ਅਧਿਕਾਰੀ ਨੂੰ ਇਨ੍ਹਾਂ ਮੀਟਿੰਗਾਂ ਵਿਚ ਨਾ ਭੇਜਿਆ ਜਾਵੇ। ਉਨ੍ਹਾਂ ਵੱਖ-ਵੱਖ ਵਿਭਾਗਾਂ ਦੇ ਕਨਵੀਨਰਾਂ ਨੂੰ ਪ੍ਰੇਰਣਾ ਕੀਤੀ ਕਿ ਜੇਕਰ ਕੋਈ ਕਮੇਟੀ ਮੈਂਬਰ ਉਨ੍ਹਾਂ ਪਾਸ ਆਉਂਦਾ ਹੈ ਤਾਂ ਉਸਦਾ ਪੂਰਾ ਮਾਣ ਸਨਮਾਨ ਕੀਤਾ ਜਾਵੇ ਅਤੇ ਜੇਕਰ ਉਨਾਂ ਨੂੰ ਟੈਲੀਫੂਨ ਤੇ ਵੀ ਸੰਪਰਕ ਕਰੇ ਤਾਂ ਉਨ੍ਹਾਂ ਦਾ ਵਾਜਿਬ ਕੰਮ ਕੀਤਾ ਜਾਵੇ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਵੀ ਪ੍ਰੇਰਣਾ ਕੀਤੀ ਕਿ ਉਹ ਇਨ੍ਹਾਂ ਮੀਟਿੰਗਾਂ ਦੌਰਾਨ ਕੋਈ ਸ਼ਿਕਾਇਤਾਂ ਪੇਸ਼ ਨਾ ਕਰਨ। ਇੰਨਾਂ ਕਮੇਟੀਆਂ ਦਾ ਦਾਇਰਾ ਕੇਵਲ ਸੁਝਾਅ ਦੇਣ ਤੱਕ ਹੀ ਸੀਮਿਤ ਹੈ। ਜੇਕਰ ਕਿਸੇ ਮੈਂਬਰ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਵੱਖਰੇ ਤੌਰ ਤੇ ਦੇ ਸਕਦਾ ਹੈ।
ਇਸ ਮੌਕੇ ਮਾਲ ਵਿਭਾਗ/ਪੁਲਿਸ ਮਾਮਲੇ, ਸਿੰਚਾਈ ਵਿਭਾਗ/ਸਹਿਕਾਰਤਾ ਵਿਭਾਗ, ਜਨ ਸਿਹਤ ਵਿਭਾਗ/ਬਿਜਲੀ ਵਿਭਾਗ, ਖੁਰਾਕ ਤੇ ਸਿਵਲ ਸਪਲਾਈ ਵਿਭਾਗ/ਸਿਹਤ ਮਾਮਲੇ ਵਿਭਾਗ, ਆਬਕਾਰੀ ਤੇ ਕਰ ਵਿਭਾਗ/ਸ਼ਹਿਰੀ ਢਾਂਚਾ ਤੇ ਮਿਊਂਸਪਲ ਅਮੈਨਟੀਜ਼ ਵਿਭਾਗ ਅਤੇ ਐਸ.ਸੀ.ਬੀ.ਸੀਜ ਅਤੇ ਸਮਾਜਿਕ ਸੁਰੱਖਿਆ/ ਸਿੱਖਿਆ ਵਿਭਾਗ ਸਲਾਹਕਾਰ ਕਮੇਟੀਆਂ ਦੀਆਂ ਬੈਠਕਾਂ ਕੀਤੀਆਂ ਗਈਆਂ।

Share Button

Leave a Reply

Your email address will not be published. Required fields are marked *