ਜ਼ਿਲ੍ਹਾ ਪੱਧਰੀ ਬਾਲ ਸੁਰੱਖਿਆ ਜਾਗਰੂਕਤਾ-ਕਮ-ਟ੍ਰੇਨਿੰਗ ਪ੍ਰੋਗਰਾਮ ਅੱਜ

ss1

ਜ਼ਿਲ੍ਹਾ ਪੱਧਰੀ ਬਾਲ ਸੁਰੱਖਿਆ ਜਾਗਰੂਕਤਾ-ਕਮ-ਟ੍ਰੇਨਿੰਗ ਪ੍ਰੋਗਰਾਮ ਅੱਜ

ਬਠਿੰਡਾ, 9 ਜੂਨ (ਪਰਿੰਵਰ ਜੀਤ ਸਿੰਘ) ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਅਧਿਕਾਰੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬਾਲ ਅਧਿਕਾਰਾਂ/ਕਾਨੂੰਨਾਂ ਬਾਰੇ ਜਾਗਰੂਕ ਕਰਨ ਅਤੇ ਟ੍ਰੇਨਿੰਗ ਦੇਣ ਦੀ ਲੜੀ ਵਜੋਂ ਜ਼ਿਲ੍ਹਾ ਬਠਿੰਡਾ ਦਾ ਬਾਲ ਸੁਰੱਖਿਆ ਜਾਗਰੂਕਤਾ-ਕਮ-ਟੇ੍ਰਨਿੰਗ ਪ੍ਰੋਗਰਾਮ 10 ਜੂਨ 2016 ਨੂੰ ਕਰਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦੀ ਰਹਿਨੁਮਾਈ ਹੇਠ ਮਿਤੀ 10 ਜੂਨ ਨੂੰ ਸਵੇਰੇ 09:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਟੀਚਰਜ਼ ਹੋਮ ਬਠਿੰਡਾ ਵਿਖੇ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸਊਲ ਅਫੈਨਸਿਸ, 2012 ਸਬੰਧੀ ਪ੍ਰੋਗਰਾਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਸਿੱਖਿਆ ਵਿਭਾਗ, ਪੁਲਿਸ ਵਿਭਾਗ, ਸਿਹਤ ਵਿਭਾਗ, ਬਾਲ ਭਲਾਈ ਕਮੇਟੀ, ਜੁਵੇਨਾਇਲ ਜਸਟਿਸ ਬੋਰਡ, ਬਲਾਕ ਸੰਮਤੀ ਦੇ ਮੈਂਬਰਜ਼, ਬਲਾਕ ਸਮਿਤੀ ਦੇ ਪ੍ਰਧਾਨ, ਬੀ.ਡੀ.ਪੀ.ਓਜ਼, ਸੀ.ਡੀ.ਪੀ.ਓਜ਼ ਆਦਿ ਭਾਗ ਲੈਣਗੇ।

Share Button

Leave a Reply

Your email address will not be published. Required fields are marked *