*ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਮਿਊਨੀਕੇਸ਼ਨ ਸਕਿੱਲਜ਼ ਤੇ ਕਰਵਾਈ ਗਈ ਵਰਕਸ਼ਾਪ

ss1

*ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਮਿਊਨੀਕੇਸ਼ਨ ਸਕਿੱਲਜ਼ ਤੇ ਕਰਵਾਈ ਗਈ ਵਰਕਸ਼ਾਪ
*ਸ਼੍ਰੋਮਣੀ ਸਾਹਿਤਕਾਰ ਅਤੇ ਸਾਬਕਾ ਇੰਗਲਿਸ਼ ਦੇ ਪ੍ਰੋਫੈਸਰ ਅੱਛਰੂ ਸਿੰਘ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ
*ਅੰਗਰੇਜ਼ੀ ਪੜਨ, ਲਿਖਣ, ਬੋਲਣ, ਸੁਣਨ ਦੀਆਂ ਬਰੀਕੀਆਂ ਬਾਰੇ ਪਾਇਆ ਚਾਨਣਾ

01-sgtb-01-4ਸ੍ਰੀ ਅਨੰਦਪੁਰ ਸਾਹਿਬ, 19 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਨੈਕ ਵੱਲੋਂ ‘ਏ’ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ. ਵੱਲੋਂ ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਨਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਪ੍ਰਿੰੰਸੀਪਲ ਡਾ. ਕਸ਼ਮੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਗਰੇਜ਼ੀ ਵਿਸ਼ੇ ਦੀ ਸੰਚਾਰ ਹੁਨਰ ਅਤੇ ਸਖਸ਼ੀਅਤ ਨਿਖਾਰ ਤੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਸ਼੍ਰੋਮਣੀ ਸਾਹਿਤਕਾਰ ਅਤੇ ਸਾਬਕਾ ਇੰਗਲਿਸ਼ ਦੇ ਪ੍ਰੋਫੈਸਰ ਅੱਛਰੂ ਸਿੰਘ ਵੱਲੋਂ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਉਨਾਂ ਨੇ ਅੰਗਰੇਜ਼ੀ ਪੜਨ, ਲਿਖਣ, ਬੋਲਣ, ਸੁਣਨ ਦੀਆਂ ਬਰੀਕੀਆਂ ਬਾਰੇ ਚਾਨਣਾ ਪਾਇਆ। ਉਨਾਂ ਵਿਦਿਆਰਥੀਆਂ ਨੂੰ ਆਰਟੀਕਲਜ਼, ਕਰਤਰੀ ਤੇ ਕਰਮਣੀ ਵਾਚ ਦੀਆਂ ਬਰੀਕੀਆਂ ਬਾਰੇ ਵੀ ਦੱਸਿਆ। ਇਸ ਦੇ ਨਾਲ ਹੀ ਉਨਾਂ ਨੇ ਵਿਦਿਆਰਥੀਆਂ ਨੂੰ ਆਤਮ-ਵਿਸ਼ਵਾਸ਼ ਵਧਾਉਣ ਅਤੇ ਭਾਸ਼ਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਬੋਲਣ ਦੇ ਗੁਰ ਵੀ ਦਿੱਤੇ। ਵਿਦਿਆਰਥੀਆਂ ਨੇ ਇਸ ਲੈਕਚਰ ਤੋਂ ਬਹੁਤ ਕੁੱਝ ਸਿੱਖਿਆ ਅਤੇ ਇਸ ਦੌਰਾਨ ਸਵਾਲ-ਜਵਾਬ ਵੀ ਕੀਤੇ ਗਏ। ਇਸ ਲੈਕਚਰ ਦਾ ਸਮਾਪਤੀ ਕੁਇਜ਼ ਮੁਕਾਬਲੇ ਨਾਲ ਹੋਇਆ। ਕਾਲਜ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਜਿੱਥੇ ਪ੍ਰੋ. ਅੱਛਰੂ ਸਿੰਘ ਦੇ ਆਉਣ ਤੇ ਉਨਾਂ ਨੂੰ ਜੀ ਆਇਆ ਆਖਿਆ ਉਥੇ ਨਾਲ ਹੀ ਕਿਹਾ ਕਿ ਇਸ ਤਰਾਂ ਦੇ ਲੈਕਚਰਾਂ ਨਾਲ ਵਿਦਿਆਰਥੀਆਂ ਦੀ ਸਖ਼ਸ਼ੀਅਤ ਨਿਖਰਦੀ ਹੈ ਅਤੇ ਉਨਾਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਉਨਾਂ ਕਿਹਾ ਕਿ ਸਮੇਂ-ਸਮੇਂ ਤੇ ਇਸ ਤਰਾਂ ਦੇ ਉਪਰਾਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਅੰਗਰੇਜੀ ਦੇ ਵਿਭਾਗ ਦੇ ਮੁਖੀ ਡਾ. ਦਰਸ਼ਨਪਾਲ, ਡਾ. ਗੁਰਪ੍ਰਕੌਰ, ਡਾ. ਵਿਮਲ ਮਹਿਤਾ, ਪ੍ਰੋ. ਸਮਰਥਾ ਸ਼ੋਰੀ ਆਦਿ ਹਾਜ਼ਰ ਸਨ। ਇਹ ਜਾਣਕਾਰੀ ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਦਿੱਤੀ।

Share Button

Leave a Reply

Your email address will not be published. Required fields are marked *