Wed. Apr 24th, 2019

ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਤਰ ਕਾਲਜ ਪੰਜਾਬੀ ਯੂਨੀਵਰਸਿਟੀ ਜੂਡੋ ਚੈਪੀਂਅਨਸ਼ਿਪ ਸ਼ੁਰੂ

ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਤਰ ਕਾਲਜ ਪੰਜਾਬੀ ਯੂਨੀਵਰਸਿਟੀ ਜੂਡੋ ਚੈਪੀਂਅਨਸ਼ਿਪ ਸ਼ੁਰੂ
ਪ੍ਰਿੰਸੀਪਲ: ਡਾ. ਕਸ਼ਮੀਰ ਸਿੰਘ ਨੇ ਕੀਤਾ ਉਦਘਾਟਨ।

01sgtb01 02-sgtb-02ਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਦਵਿੰਦਰਪਾਲ ਸਿੰਘ/ ਅੰਕੁਸ਼) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ, ਨੈਕ ਵੱਲੋਂ ‘ਏ’ ਗ੍ਰੇਡ ਪ੍ਰਮਾਣਿਤ, ਯੂ.ਜੀ.ਸੀ. ਵੱਲੋਂ ਕਾਲਜ ਵਿਦ ਪੋਟੈਂਸ਼ੀਅਲ ਫ਼ਾਰ ਐਕਸੀਲੈਨਸ ਦਾ ਸਟੇਟਸ ਪ੍ਰਾਪਤ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਤਿੰਨ ਰੋਜਾਂ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਜੂਡੋ ਚੈਪੀਅਨਸ਼ਿਪ ਸ਼ੁਰੂ ਹੋ ਗਈ। ਜਿਸ ਦਾ ਉਦਘਾਟਨ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਜਿਲਾ ਰੂਪਨਗਰ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਜੱਥੇਦਾਰ ਇੰਦਰਜੀਤ ਸਿੰਘ ਅਰੋੜਾ ਨੇ ਸਾਂਝੇ ਤੌਰ ਤੇ ਕੀਤਾ। ਡਾ. ਕਸ਼ਮੀਰ ਸਿੰਘ ਨੇ ਖਿਡਾਰੀਆਂ ਨੂੰ ਬੋਲਦਿਆਂ ਕਿਹਾ ਕਿ ਖਿਡਾਰੀ ਅਨੁਸ਼ਾਸ਼ਨ ਭਾਵਨਾ ਨਾਲ ਖੇਡਾਂ ਵਿੱਚ ਭਾਗ ਲੈਣ ਕਿਉਂ ਕਿ ਇਹ ਖੇਡਾਂ ਜਿੱਥੇ ਖਿਡਾਰੀ ਦਾ ਸਰਬਪੱਖੀ ਵਿਕਾਸ ਕਰਦੀਆਂ ਹਨ ਉੱਥੇ ਹੀ ਨਿਰੋਗ ਵੀ ਬਣਾਉਂਦੀਆਂ ਹਨ। ਉਨਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਆਏ ਖਿਡਾਰੀ ਅਨੰਦਪੁਰ ਸਾਹਿਬ ਦੀ ਧਾਰਮਿਕ ਅਤੇ ਇਤਿਹਾਸ ਦੀ ਜਾਣਕਾਰੀ ਜਰੂਰ ਲੈ ਕੇ ਜਾਣ। ਇਸ ਤੋਂ ਪਹਿਲਾ ਡੀਨ ਖੇਡਾਂ ਡਾ. ਸੁੱਚਾ ਸਿੰਘ ਢੇਸੀ ਨੇ ਕਿਹਾ ਕਿ ਅੰਤਰ ਕਾਲਜ ਜੂਡੋ ਚੈਪੀਐਨਸ਼ਿਪ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਿਤ 300 ਦੇ ਕਰੀਬ ਖਿਡਾਰੀ ਅਤੇ ਅਧਿਕਾਰੀ ਭਾਗ ਲੈ ਰਹੇ ਹਨ। ਜਿਨਾਂ ਦੀ ਰਿਹਾਇਸ਼ ਦਾ ਪ੍ਰਬੰਧ ਤਖ਼ਤ ਸ੍ਰੀ ਤਖਤ ਕੇਸਗੜ ਸਾਹਿਬ ਕੀਤਾ ਗਿਆ ਹੈ। ਜਿਲਾ ਰੋਪੜ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਜੱਥੇਦਾਰ ਇੰਦਰਜੀਤ ਸਿੰਘ ਅਰੋੜਾ ਨੇ ਸਾਰੇ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਜੀ ਆਇਆ ਕਿਹਾ। ਇਸ ਮੌਕੇ ਤੇਜਿੰਦਰ ਕੌਰ, ਕੋਚ ਸੰਜੀਵ ਸ਼ਰਮਾ, ਪzzੇਮ ਕੁਮਾਰ, ਨਵਜੋਤ ਸਿੰਘ, ਹਰਿੰਦਰ ਸਿੰਘ, ਜੋਗਿੰਦਰ ਸਿੰਘ, ਪ੍ਰੋ. ਬਿਸ਼ਨ ਸਿੰਘ, ਗੁਰਦੇਵ ਸਿੰਘ ਕਬੱਡੀ ਕੋਚ, ਜੁਗਦੇਵ ਸਿੰਘ, ਡਾ. ਅਮਨਪ੍ਰੀਤ ਸਿੰਘ, ਪ੍ਰੋ. ਲਖਵੀਰ ਕੋਰ, ਪ੍ਰੋ. ਸੁਨੇਨਾ, ਕੁਲਦੀਪ ਪਰਮਾਰ, ਸੁਰਿੰਦਰ ਭਟਨਾਗਰ, ਮਨਿੰਦਰ ਰਾਣਾ, ਜਰਨੈਲ ਸਿੰਘ ਆਦਿ ਹਾਜ਼ਰ ਸਨ। ਇਹ ਜਾਣਕਾਰੀ ਕਾਲਜ ਦੇ ਪੀ.ਆਰ.ਓ. ਪ੍ਰੋ. ਅਵਤਾਰ ਸਿੰਘ ਨੇ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: