ਹੋਲੀ ਹਾਰਟ ਸਕੂਲ ਦਾ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ

ਹੋਲੀ ਹਾਰਟ ਸਕੂਲ ਦਾ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ
ਐਸ ਪੀ ਸੁਰਿੰਦਰਪਾਲ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ

29mk03ਮਹਿਲ ਕਲਾਂ 29 ਅਕਤੂਬਰ (ਗੁਰਭਿੰਦਰ ਗੁਰੀ)- ਵਿੱਦਿਅਕ ਖੇਤਰ ਵਿੱਚ ਚੰਗਾ ਨਾਮਣਾ ਖੱਟਣ ਵਾਲੀ ਸੰਸਥਾ ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਕਰਵਾਇਆ 5 ਰੋਜ਼ਾ ਕ੍ਰਿਕਟ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਟੂਰਨਾਮੈਂਟ ਵਿੱਚ ਅੰਡਰ 15 ਵਿੱਚ ਸਥਾਨਕ ਸਕੂਲ ਦੀ ਏ ਟੀਮ ਨੇ ਪਹਿਲਾ,ਬੀ ਟੀਮ ਨੇ ਦੂਜਾ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਠੀਕਰੀਵਾਲ ਦੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਿੱਚ ਵਾਈ ਐਸ ਪਬਲਿਕ ਸਕੂਲ ਹੰਡਿਆਇਆ ਨੇ ਪਹਿਲਾ,ਹੋਲੀ ਹਾਰਟ ਦੀ ਟੀਮ ਨੇ ਦੂਜਾ ਅਤੇ ਪੈਰਾਡਾਈਜ਼ ਐਕਡਮੀ ਹਮੀਦੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਟੂਰਨਾਮੈਂਟ ਵਿੱਚ ਮੈਨ ਆਫ਼ ਦਾ ਮੈਚ ਤੇ ਬੈੱਸਟ ਬੋਲਰ ਹੋਲੀ ਹਾਰਟ ਸਕੂਲ ਦਾ ਭਵਨਦੀਪ ਸਿੰਘ ਅਤੇ ਮੈਨ ਆਫ਼ ਦਾ ਸੀਰੀਜ਼ ਤੇ ਵਧੀਆ ਬੈੱਸਟਮੈਨ ਵਾਈ ਐਸ ਸਕੂਲ ਦਾ ਮਨਪ੍ਰੀਤ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਐਸ ਪੀ ਬਰਨਾਲਾ ਸੁਰਿੰਦਰਪਾਲ ਸਿੰਘ, ਜਿਲਾ ਕ੍ਰਿਕੇਟ ਐਸੋਸੀਏਸ਼ਨ ਦੇ ਸੈਕਟਰੀ ਮਹਿੰਦਰ ਖੰਨਾ ,ਸੰਸਥਾ ਦੇ ਐਮ ਡੀ ਸੁਸ਼ੀਲ ਗੋਇਲ, ਰਾਕੇਸ ਕੁਮਾਰ ਬਾਂਸਲ ਅਤੇ ਸਕੂਲ ਪ੍ਰਿੰਸੀਪਲ ਸਮਰਤਪਾਲ ਕੌਰ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *

%d bloggers like this: