ਹੀਰਕੇ ਨਹਿਰ ਚ 20 ਫੁੱਟ ਪਾੜ ਪੈਣ ਕਾਰਨ ਕਿਸਾਨਾਂ ਦਾ 30 ਏਕੜ ਝੋਨਾ ਤਬਾਹ

ss1

ਹੀਰਕੇ ਨਹਿਰ ਚ 20 ਫੁੱਟ ਪਾੜ ਪੈਣ ਕਾਰਨ ਕਿਸਾਨਾਂ ਦਾ 30 ਏਕੜ ਝੋਨਾ ਤਬਾਹ
ਕਰੋੜਾਂ ਰੁਪਏ ਦੇ ਨਹਿਰੀ ਸੂਏ ਨੂੰ ਆ ਰਹੇ ਫੰਡ ਦੇ ਬਾਵਜੂਦ ਵੀ ਵਿਭਾਗ ਦੀ ਅਣਗਹਿਲੀ ਕਾਰਨ ਟੁੱਟੀ ਨਹਿਰ

img-20161030-wa0408ਸਰਦੂਲਗੜ੍ਹ 31 ਅਕਤੂਬਰ(ਗੁਰਜੀਤ ਸ਼ੀਂਹ) ਭਾਖੜਾ ਨਹਿਰ ਤੋ ਨਿਕਲਣ ਵਾਲੇ ਨਹਿਰੀ ਸੂਏ ਚ 20 ਫੁੱਟ ਪਾੜ ਪੈਣ ਕਾਰਨ ਹੀਰਕੇ ਪਿੰਡ ਦੇ ਕਿਸਾਨਾਂ ਦੀ 30 ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ।ਪੀੜਿਤ ਕਿਸਾਨ ਰਤਨ ਚੰਦ ਹੀਰਕੇ ,ਬਲਜੀਤ ਸਿੰਘ ,ਵੇਦਰਾਮ ,ਦੁੱਲਾ ਰਾਮ ,ਸੁਖਜਿੰਦਰ ਸਿੰਘ ਨੰਬਰਦਾਰ ,ਸੁਮੰਦਰ ਸਿੰਘ ,ਸਰਪੰਚ ਜੀਤਾ ਸਿੰਘ ,ਦਿਆਲ ਸਿੰਘ ,ਛੋਟਾ ਸਿੰਘ ,ਸ਼ਿੰਦਰਪਾਲ ਤਹਿਸੀਲਦਾਰ ,ਬਾਬਾ ਬਲਵੀਰ ਸਿੰਘ ਬੁੱਢਾ ਦਲ ਵਾਲੇ ਦੀ ਜਮੀਨ ਵਾਹ ਰਹੇ ਸੁਖਜਿੰਦਰ ਸਿੰਘ ਨੰਬਰਦਾਰ ਆਦਿ ਨੇ ਦੱਸਿਆ ਕਿ ਪੀੜਿਤ ਕਿਸਾਨਾਂ ਦੀ ਨੁਕਸਾਨੀ ਗਈ ਉਕਤ ਫਸਲ ਉਹਨਾਂ ਕੁਝ ਆਪਣੀ ਅਤੇ ਕੁਝ ਠੇਕੇ ਤੇ ਲਈ ਸੀ।ਇਸ ਸਿੰਚਾਈ ਨਹਿਰ ਦੀ ਸਫਾਈ ਕਰਨ ਲਈ ਭਾਵੇਂ ਸਰਕਾਰਾਂ ਵੱਲੋ ਕਰੋੜਾਂ ਰੁਪਏ ਦੇ ਫੰਡ ਜਾਰੀ ਹੁੰਦੇ ਹਨ।ਪਰ ਨਹਿਰੀ ਵਿਭਾਗ ਨੇ ਇਸ ਨਹਿਰ ਦੀ ਸਫਾਈ ਵੱਲ ਕਦੇ ਧਿਆਨ ਨਹੀ ਦਿੱਤਾ।ਉਹਨਾਂ ਕਿਹਾ ਕਿ ਇਸ ਨਹਿਰ ਦੇ ਖੇਤਾਂ ਵਾਲੇ ਪਾਸੇ ਵਾਲੀ 2 ਕਿਲੋਮੀਟਰ ਲੰਬੀ ਪਟੜੀ ਦੀ ਚੂਹਿਆਂ ਆਦਿ ਜਾਨਵਰਾਂ ਨੇ ਖੱਡਾਂ ਪੱਟਣ ਕਾਰਨ ਇਹ ਪੱਟੜੀ ਪਹਿਲਾਂ ਵੀ ਕਈ ਵਾਰ ਟੁੱਟ ਚੁੱਕੀ ਹੈ।ਜਦਕਿ ਨਹਿਰੀ ਵਿਭਾਗ ਨੂੰ ਵਾਰ ਵਾਰ ਧਿਆਨ ਚ ਲਿਆਉਣ ਤੇ ਵੀ ਉਹਨਾਂ ਨੇ ਕਦੇ ਇਸ ਸੰਬੰਧੀ ਗੌਰ ਨਹੀ ਕੀਤੀ ਜਿਸ ਕਰਕੇ ਕਿਸਾਨਾਂ ਦੀ ਅਨੇਕਾਂ ਵਾਰ ਪੁੱਤਾਂ ਵਾਂਗ ਪਾਲੀ ਝੋਨੇ ਆਦਿ ਦੀ ਫਸਲ ਬਰਬਾਦ ਹੋ ਜਾਂਦੀ ਹੈ।ਉਹਨਾਂ ਕਿਹਾ ਕਿਸਾਨ ਕੁਝ ਨਰਮੇ ਦੀ ਹੋਈ ਚੰਗੀ ਫਸਲ ਤੋ ਇਸ ਵਾਰ ਖੁਸ਼ੀ ਖੁਸ਼ੀ ਦੀਵਾਲੀ ਮਨਾਉਣ ਦਾ ਚਾਅ ਸੀ।ਪਰ ਦੀਵਾਲੀ ਵਾਲੇ ਦਿਨ ਸੁਭਾ 5 ਵਜੇ ਹੀ ਇਸ ਨਹਿਰ ਦੇ ਟੁੱਟਣ ਕਾਰਨ ਕਿਸਾਨਾਂ ਦੀ 30 ਏਕੜ ਫਸਲ ਬਰਬਾਦ ਹੋਣ ਕਾਰਨ ਉਹਨਾਂ ਦੀ ਦੀਵਾਲੀ ਮਨਾਉਣ ਚਾਅ ਅਧੂਰੇ ਰਹਿ ਗਏ ਹਨ।ਉਹਨਾਂ ਨਹਿਰੀ ਵਿਭਾਗ ਤੇ ਆਪਣਾ ਰੋਸ ਜਿਤਾਉਦਿਆਂ ਕਿਹਾ ਵਿਭਾਗ ਇਸ ਸੰਬੰਧੀ ਜੇ ਗੌਰ ਕਰਦਾ ਤਾਂ ਅੱਜ ਕਿਸਾਨਾਂ ਦਾ ਨੁਕਸਾਨ ਹੋਣ ਤੋ ਬਚ ਜਾਂਦਾ।ਇਸ ਸੰਬੰਧੀ ਪ੍ਰਸ਼ਾਸ਼ਨ ਵਜੋ ਇੱਥੇ ਝੁਨੀਰ ਦੇ ਨਾਇਬ ਤਹਿਸੀਲਦਾਰ ਜੀਵਨਲਾਲ ਨੇ ਪਹੁੰਚ ਕੇ ਮੁਆਇਨਾਂ ਕੀਤਾ ਅਤੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਐਸਐਨਐਲ ਵਿਭਾਗ ਨੇ ਇਸ ਨਹਿਰੀ ਬਰਾਂਚ ਦੇ ਪੁਲ ਤੋ ਦੋ ਢਾਈ ਫੁੱਟ ਨੀਵੀਆਂ ਆਪਣੀਆਂ ਤਾਰਾਂ ਖੰਭੇ ਲਗਾ ਕੇ ਇੱਥੋ ਦੀ ਲੰਘਾਈਆਂ ਹਨ।ਜਿਸ ਕਰਕੇ ਚੱਲ ਰਹੇ ਪਾਣੀ ਚ ਘਾਹ ਫੁਸ ਫਸ ਜਾਂਦਾ ਹੈ।ਬਾਕੀ ਸਫਾਈ ਦੀ ਵੀ ਘਾਟ ਹੈ।ਜਿਸ ਕਰਕੇ ਇਹ ਇੱਥੋ ਟੁੱਟ ਜਾਂਦੀ ਹੈ।ਜਿਸ ਨੂੰ ਪੂਰਨ ਲਈ ਪ੍ਰਸ਼ਾਸ਼ਨ ਵੱਲੋ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ।ਜਦੋ ਇਸ ਸੰਬੰਧੀ ਐਸ ਡੀ ਓ ਨਹਿਰੀ ਹਰੀ ਕ੍ਰਿਸ਼ਨ ਅਤੇ ਜੇਈ ਪ੍ਰਵੀਨ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਵੀਹ ਫੁੱਟ ਦੇ ਕਰੀਬ ਪੈ ਚੁੱਕੇ ਪਾੜ ਨੂੰ ਪੂਰਨ ਲਈ ਉਹਨਾਂ ਵੱਲੋ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਜੋ ਦੇਰ ਸ਼ਾਮ ਤੱਕ ਇਹ ਪਾੜ ਪੂਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *