ਹਿੰਸਕ ਹੁੰਦਾ ਬਚਪਨ

ss1

ਹਿੰਸਕ ਹੁੰਦਾ ਬਚਪਨ

ਅੱਜਕਲ ਬਾਲ ਮਨ ਹਿੰਸਾ ਦੇ ਜਹਿਰੀਲੇ ਬੁਖਾਰ ਨਾਲ ਪੀੜਤ ਹਨ।ਆਏ ਦਿਨ ਸਾਹਮਣੇ ਆਉਣ ਵਾਲੀਆਂ ਬਾਲ ਅਪਰਾਧਾਂ ਦੀਆਂ ਖਬਰਾਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਬੱਚਿਆਂ ‘ਤੇ ਹਿੰਸਾ ਦੀ ਸੰਸਕ੍ਰਤੀ ਤੇਜੀ ਨਾਲ ਹਾਵੀ ਹੋ ਰਹੀ ਹੈ।ਹਾਲ ਹੀ ਵਿੱਚ ਹੋਈਆਂ ਦੋ ਤਿੰਨ ਘਟਨਾਵਾਂ ਗੌਰ ਕਰਨ ਵਾਲੀਆਂ ਹਨ। ਇਕ ਘਟਨਾ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜਿਲੇ ਦੇ ਪ੍ਰਾਈਮਰੀ ਸਕੂਲ ਦੀ ਹੈ ।ਇਸ ਸਕੂਲ ਵਿੱਚ ਪਹਿਲੀ ਅਤੇ ਤੀਸਰੀ ਕਲਾਸ ਦੇ ਬੱਚਿਆਂ ਵਿੱਚ ਕੁਝ ਕਹਾਸੁਣੀ ਹੋ ਗਈ।ਪਹਿਲੀ ਕਲਾਸ ਦੇ ਬੱਚੇ ਦੀ ਉਮਰ ਪੰਜ ਛੇ ਸਾਲ ਸੀ ਅਤੇ ਤੀਸਰੀ ਕਲਾਸ ਦੇ ਬੱਚੇ ਦੀ ਉਮਰ ਅੱਠ ਨੌ ਸਾਲ ।ਮਾਮੂਲੀ ਜਿਹੀ ਕਹਾਸੁਣੀ ਐਨੀ ਵੱਧ ਗਈ ਕਿ ਤੀਸਰੀ ਕਲਾਸ ਦੇ ਕੁਝ ਬੱਚਿਆਂ ਨੇ ਪਹਿਲੀ ਕਲਾਸ ਦੇ ਉਸ ਬੱਚੇ ਨੂੰ ਕਲਾਸ ਦੇ ਵਿੱਚ ਬੰਦ ਕਰ ਕੇ ਐਨੀ ਬੁਰੀ ਤਰ੍ਹਾਂ ਕੁੱਟਿਆ ਕਿ ਹਸਪਤਾਲ ਵਿੱਚ ਉਸ ਬੱਚੇ ਦੀ ਮੌਤ ਹੌ ਗਈ।ਅੱਠ ਨੌ ਸਾਲ ਦੇ ਬੱਚਿਆਂ ਵੱਲੋਂ ਅੰਜਾਮ ਦਿੱਤੀ ਗਈ ਇਸ ਘਿਣਾਉਣੀ ਨਾਲ ਬਾਲ ਮਨ ‘ਤੇ ਹਿੰਸਾ ਦੇ ਵੱਧਦੇ ਪ੍ਰਭਾਵ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।ਇਸ ਹਿੰਸਕ ਸੰਸਕ੍ਰਿਤੀ ਦੀ ਦੂਜੀ ਘਟਨਾ ਦਿੱਲੀ ਦੇ ਇੱਕ ਸਕੂਲ ਦੀ ਹੈ।ਛੇਵੀਂ ਕਲਾਸ ਦੀ ਇੱਕ ਬੱਚੀ ਦੀ ਕੁਝ ਹੋਰ ਕੁੜੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਣਾਤਾਣੀ ਹੋ ਗਈ।ਇਸ ਤਰ੍ਹਾਂ ਕਿਸੇ ਗੱਲ ‘ਤੇ ਮੱਤਭੇਦ ਹੋ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਬੱਚਿਆਂ ਦੇ ਮਨਾਂ ਵਿੱਚ ਬਦਲੇ ਦੀ ਭਾਵਨਾ ਦਾ ਐਨਾ ਘੋਰ ਅਤੇ ਭਿਆਨਕ ਰੂਪ ਧਾਰਣ ਕਰ ਲੈਣਾ ਵਾਕਾਈ ਇੱਕ ਖਤਰਨਾਕ ਸੰਕੇਤ ਹੈ। ਇੱਕ ਦਿਨ ਮੌਕਾ ਮਿਲਦੇ ਹੀ ਉਸ ਬੱਚੀ ਨੂੰ ਕਮਰੇ ਵਿੱਚ ਬੰਦ ਕਰ ਉਸ ਨਾਲ ਮਾੜਾ ਕਰਮ ਕੀਤਾ। ਇਸ ਘਟਨਾ ਨੁੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ ।ਇਹ ਵਾਕਾ ਸਾਡੇ ਮਹਾਨਗਰਾਂ ਦੇ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਹਿੰਸਕ ਮਾਨਸਿਕਤਾ ਦਾ ਪ੍ਰਦਰਸ਼ਨ ਕਰਦਾ ਹੈ। ਅਜਿਹੀ ਹੀ ਇੱਕ ਘਟਨਾ ਗੁਰੂਗ੍ਰਾਮ ਦੇ ਇੱਕ ਇੰਟਰਨੈਸ਼ਨਲ ਸਕੂਲ ਦੀ ਹੈ ।ਸਕੂਲ ਦੇ 13 ਅਤੇ 14 ਸਾਲਾਂ ਤੇ ਦੋ ਵਿਦਿਆਰਥੀਆਂ ਦਾ ਇੱਕ ਹੋਰ ਵਿਦਿਆਰਥੀ ਦੇ ਨਾਲ ਝਗੜਾ ਹੋ ਗਿਆ। ਉਸ ਸਮੇਂ ਤਾਂ ਮਾਮਲਾ ਸ਼ਾਂਤ ਹੋ ਗਿਆ ਪਰ ਮਨਾਂ ਵਿੱਚ ਕੜਵਾਹਟ ਐਨੀ ਡੂੰਗੀ ਹੋ ਗਈ ਕਿ ਇੱਕ ਦਿਨ ਮੌਕਾ ਮਿਲਦੇ ਹੀ ਉਨ੍ਹਾਂ ਦੋਹਾਂ ਵਿਦਿਆਰਥੀਆਂ ਨੇ ਉਸ ਬੱਚੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਬੱਚਿਆਂ ਅਤੇ ਨੋਜੁਆਨਾਂ ਵਿੱਚ ਗਹਿਰਾਉਂਦੀ ਅਜਿਹੀ ਪ੍ਰਵਿਰਤੀ ਨਿਸ਼ਚਤ ਰੂਪ ਵਿੱਚ ਆਮ ਗੱਲ ਨਹੀy ਹੈ।ਦਰਅਸਲ ਬੱਚਿਆਂ ਦਾ ਮਨ ਜਿੰਨਾ ਚੰਗੇਆਈ ਨਾਲ ਪ੍ਰਭਾਵਤ ਹੁੰਦਾ ਹੈ,ਉਨਾਂ ਹੀ ਬੁਰਾਈ ਨਾਲ ਵੀ।ਮੌਜ਼ ਮਸਤੀ ਅਤੇ ਖਾਣ ਪੀਣ ਦਾ ਸੁਖ ਤਲਾਸ਼ਣ ਵਾਲੇ ਮੌਜੂਦਾ ਸਮਾਜ ਦੀਆਂ ਕਦਰਾਂ ਕੀਮਤਾ ਮਨਫੀ ਹੁੰਦੀਆਂ ਜਾ ਰਹੀਆਂ ਹਨ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਇਸਦਾ ਅਸਰ ਸਾਡੇ ਬੱਚਿਆਂ ‘ਤੇ ਵੀ ਪੈ ਰਿਹਾ ਹੈ।ਅੱਜ ਸ਼ੋਰ ਸ਼ਰਾਬੇ ਵਾਲੇ ਮਨੋਰੰਜਨ ਨੇ ਆਪਣਾ ਜਾਲ ਫੈਲਾ ਰੱਖਿਆ ਹੈ। ਮਨੋਵਿਗਿਆਨਗਕਾਂ ਦੀ ਮੰਨੀਏ ਤਾਂ ਚਿੰਤਨਹੀਣ ਅਤੇ ਦਿਸ਼ਾਹੀਣ ਮਨੋਰੰਜਨ ਨੇ ਬੱਚਿਆਂ ਦੇ ਅੰਦਰ ਅਨੇਕਾਂ ਮਾਨਸਿਕ ਵਿਕਾਰ ਪੈਦਾ ਕਰ ਦਿੱਤੇ ਹਨ ।ਟੀ ਵੀ ‘ਤੇ ਦੇਰ ਰਾਤ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਨੇ ਬੱਚਿਆਂ ਦੇ ਰੂਟੀਨ ‘ਤੇ ਅਸਰ ਪਾਇਆ ਹੈ।ਅਜਿਹੇ ਬੱਚੇ ਸਕੂਲ ਵਿੱਚ ਵੀ ਅਨੀਂਦਰੇ ਰਹਿੰਦੇ ਹਨ।ਅੱਜ ਟੀਵੀ ਹਿੰਸਾ,ਰੋਮਾਂਸ,ਬੜਬੋਲਾਪਣ ਸੱਭ ਕੁਝ ਖੁੱਲੇਆਮ ਦਿਖਾ ਰਿਹਾ ਹੈ।ਸਮਾਰਟਫੋਨ ਅਤੇ ਇੰਟਰਨੈੱਟ ਦੇ ਅੰਨੇਵਾਹ ਇਸਤੇਮਾਲ ਨੇ ਵੀ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ।ਇਸੇ ਦਾ ਨਤੀਜਾ ਹੈ ਕਿ ਬੱਚਿਆਂ ਵਿੱਚ ਹਿੰਸਕ ਪ੍ਰਵਿਰਤੀਆਂ ਸਮੇਂ ਤੋਂ ਪਹਿਲਾਂ ਤੇਜੀ ਨਾਲ ਵੱਧਦੀਆਂ ਜਾ ਰਹੀਆਂ ਹਨ।ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਕਹਾਣੀਆਂ ਸਹੀ ਅਰਥਾਂ ਵਿੱਚ ਬੱਚਿਆਂ ਦਾ ਭਾਸ਼ਾਈ ਗਿਆਨ ਅਤੇ ਸ਼ਬਦਾਵਲੀ ਵਧਾਉਣ ਵਿੱਚ ਸਹਾਇਕ ਹੁੰਦੀਆਂ ਹਨ ਪਰ ਅੱਜ ਦੇ ਸਮੇਂ ਵਿੱਚ ਕਿੱਸੇ ਕਹਾਣੀਆਂ ਦੇ ਜਰੀਏ ਬੱਚਿਆਂ ਦਾ ਮਨੋਰੰਜਨ ਕਰਨਾ ਬੀਤੇ ਜਮਾਨੇ ਦੀ ਗੱਲ ਹੋ ਗਈ ਹੈ।ਦੋ ਢਾਈ ਦਹਾਕੇ ਪਹਿਲਾਂ ਦਾ ਦੌਰ ਯਾਦ ਕਰੋ,ਜਦੋਂ ਬੱਚਿਆਂ ਦਾ ਬੜਾ ਪਿਆਰਾ ਜਿਹਾ ਬਚਪਨ ਹੁੰਦਾ ਸੀ,ਮਾਤਾ ਪਿਤਾ,ਦਾਦਾਦਾਦੀ,ਨਾਨਾ ਨਾਨੀ ਜਿਹੇ ਰਿਸ਼ਤਿਆਂ ਦਾ ਪਿਆਰ ਭਰਿਆ ਅਹਿਸਾਸ ਹੁੰਦਾ ਸੀ ਪਰ ਅੱਜ ਇਹ ਸੱਭ ਕਿੱਥੇ ਹੈ? ਕੰਪਿਊਟਰ ਦੇ ਇਸ ਯੁਗ ਨੇ ਬੱਚਿਆਂ ਤੋਂ ਉਨ੍ਹਾਂ ਦਾ ਬਚਪਨ ਖੋਹ ਲਿਆ ਹੈ।ਵੀਡੀਓ ਗੇਮ,ਕੰਪਿਊਟਰ ਗੇਮ ਅਤੇ ਫੇਸਬੁੱਕ ਅਤੇ ਪਤਾ ਨਹੀਂ ਹੋਰ ਕੀ ਕੀ :ਬੱਚੇ ਬੱਸ ਇਨ੍ਹਾਂ ਵਿੱਚ ਹੀ ਉਲਝੇ ਰਹਿੰਦੇ ਹਨ।ਜਰਾ ਸੋਚੋ ,ਅਸੀਂ ਆਧੁਨਿਕ ਅਤੇ ਸੁਖੀ ਜੀਵਨ ਦੇ ਨਾਂਅ ‘ਤੇ ਬੱਚਿਆਂ ਨੂੰ ਕੀ ਕੀ ਪਰੋਸ ਰਹੇ ਹਾਂ?ਦਰਅਸਲ,ਬਾਲ ਮਨ ਕੱਚੀ ਮਿੱਟੀ ਦੇ ਵਾਂਗ ਹੁੰਦੇ ਹਨ,ਜਿਵੇਂ ਚਾਹੋ ਉਵੇਂ ਬਣਾ ਲਵੋ।ਬੱਚਾ 24 ਘੰਟੇ ਘਰ ਤੇ ਵਾਤਾਵਰਣ ਵਿੱਚ ਰਹਿੰਦਾ ਹੈ।ਅਜਿਹੇ ਵਿੱਚ ਅੱਜ ਮਾਤਾ ਪਿਤਾ ਅਤੇ ਹੋਰ ਘਰ ਵਾਲਿਆਂ ਨੂੰ ਸਤਰੱਕਤਾ ਵਰਤਣ ਦੀ ਬਹੁਤ ਲੋੜ ਹੈ।ਬੱਚਿਆਂ ਵਿੱਚ ਚੰਗੀਆਂ ਆਦਤਾਂ ਅਤੇ ਸੰਸਕਾਰ ਪਾੳ। ਓੁਨ੍ਹਾਂ ਨੂੰ ਸ਼ੁਰੂ ਤੋਂ ਹੀ ਜੀਵਨ ਦੀਆਂ ਕਦਰਾਂ ਕੀਮਤਾਂ ਦੱਸਣ ਵਾਲੀਆਂ ਅਤੇ ਸਿੱਖਿਆਦਾਇਕ ਕਿਤਾਬਾਂ ਪੜ੍ਹਨ ਲਈ ਪ੍ਰਰਿਤ ਕਰੋ।ਗੁਰੂਆਂ ਦੇ ਪ੍ਰਤੀ ਆਦਰ ਅਤੇ ਸਤਿਕਾਰ ਦੀ ਭਾਵਨਾ ਨੂੰ ਜਗਾਓ।ਆਓ ਆਪਾਂ ਸਾਰੇ ਮਿਲ ਕੇ ਅਜਿਹੇ ਸੁਖਾਵੇਂ ਹਾਲਾਤ ਪੈਦਾ ਕਰੀਏ ਤਾਂ ਕਿ ਬੱਚਿਆਂ ਦੇ ਦਿਲਾਂ ਵਿੱਚ ਚੰਗੀਆਂ ਭਾਵਨਾਵਾਂ ਬਣੀਆਂ ਰਹਿਣ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋੋਰਸ ਰੋਡ ,ਬਠਿੰਡਾ।

Share Button

Leave a Reply

Your email address will not be published. Required fields are marked *