Wed. Apr 24th, 2019

ਹਿਉੂਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਲਗਾਏ ਦੂਸਰੇ ਖੂਨ ਦਾਨ ਕੈਂਪ ਮੌਕੇ 75 ਵਿਅਕਤੀਆਂ ਨੇ ਦਿੱਤਾ ਖੂਨਦਾਨ

ਹਿਉੂਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਲਗਾਏ ਦੂਸਰੇ ਖੂਨ ਦਾਨ ਕੈਂਪ ਮੌਕੇ 75 ਵਿਅਕਤੀਆਂ ਨੇ ਦਿੱਤਾ ਖੂਨਦਾਨ
ਪਹੁੰਚੀਆਂ ਹੋਈਆਂ ਮੁੱਖ ਸ਼ਖਸ਼ੀਅਤਾ ਨੂੰ ਸਨਮਾਂਨ ਚਿੰਨ , ਸਿਰੋਪਾਓ ਦੇ ਕੇ ਕੀਤਾ ਸਨਮਾਨਿਤ

01-10-16-gholia-01

ਬਾਘਾ ਪੁਰਾਣਾ, 1 ਅਕਤੂਬਰ(ਕੁਲਦੀਪ ਘੋਲੀਆ ,ਸਭਾਜੀਤ ਪੱਪੂ)-ਹਿਊੁਮਨ ਰਾਈਟਸ ਪ੍ਰੈੱਸ ਕਲੱਬ ਬੱਧਨੀ ਕਲਾਂ ਦੇ ਪ੍ਰਧਾਨ ਨਵੀਨ ਗੋਇਲ ਦੀ ਪ੍ਰਧਾਨਗੀ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡਾ ਗੁਰਦੁਆਰਾ ਸਾਹਿਬ ਬੱਧਨੀ ਕਲਾਂ ਵਿਖੇ ਲਗਾਏ ਗਏ ਦੂਸਰੇ ਖੂਨਦਾਨ ਕੈਂਪ ਦਾ ਉਦਘਾਟਨ ਐਡਵੋਕੇਟ ਧਰਮਪਾਲ ਸਿੰਘ, ਚੇਅਰਮੈਨ ਜਥੇਦਾਰ ਜਗਰੂਪ ਸਿੰਘ ਕੁੱਸਾ, ਬਲਦੇਵ ਸਿੰਘ ਭੰਗੂ, ਜਤਿੰਦਰ ਗੋਇਲ ਸ਼ਹਿਰੀ ਪ੍ਰਧਾਨ ਸ੍ਰੋਮਣੀ ਅਕਾਲੀਦਲ (ਬ) ਅਤੇ ਰਾਮ ਨਰਾਇਣ ਨੇ ਖੂਨਦਾਨੀਆਂ ਦੇ ਬੈਚ ਲਗਾ ਕੇ ਕੀਤਾ। ਮੁੱਖ ਤੌਰ ਤੇ ਪਹੁਚੇ ਅਜਮੇਰ ਸਿੰਘ ਕੌਸਲਰ, ਰਾਮ ਨਿਵਾਸ ਗੋਇਲ ਜ਼ਿਲਾ ਸ਼ਹਿਰੀ ਮੀਤ ਪ੍ਰਧਾਨ, ਥਾਣਾਂ ਮੁਖੀ ਇੰਸਪੈਕਟਰ ਗੁਰਪਿਆਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਉਤਮ ਦਾਨ ਹੈ ਇਸ ਨਾਲ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੇ ਕਾਲਜ ਫਰੀਦਕੋਟ ਤੋਂ ਪਹੁੰਚੀ ਡਾ. ਅੰਜਲੀ ਹਾਡਾਂ, ਲੈਬ ਟੈਕਨੀਸ਼ੀਅਨ ਮੁਨਸ਼ੀ ਭੱਟੀ, ਲੈਬ ਟੈਕਨੀਸ਼ਅਨ ਸਵਰਨ ਸਿੰਘ ਸੇਖੋਂ, ਸਟਾਫ ਨਰਸ ਸੁਖਜੀਤ ਕੌਰ, ਕੌਸਲਰ ਵਿਜੇਤਾ ਰਾਣੀਂ, ਲੈਬ ਅਟੈਂਡਟ ਵਿਜੇ ਕਮਾਰ ਦੀ ਟੀਮ ਨੇੇ 75 ਵਿਅਕਤੀਆਂ ਤੋਂ ਖੂਨ ਦੇ ਯੂਨਿਟ ਇਕੱਠੇ ਕੀਤੇ। ਮੁੱਖ ਮਹਿਮਾਨ ਵਜ਼ੋਂ ਪਹੁੰਚੇ ਐਡਵੋਕੇਟ ਧਰਮਪਾਲ ਸਿੰਘ ਨੇ ਵੀ ਉਤਸ਼ਾਹਿਤ ਹੋ ਕੇ ਆਪਣਾਂ ਖੂਨ ਦਾਨ ਕੀਤਾ। ਸਮੂਹ ਕਲੱਬ ਮੈਂਬਰਾਂ ਵੱਲੋਂ ਪਹੁੰਚੀਆਂ ਹੋਈਆਂ ਮੁੱਖ ਸ਼ਖਸ਼ੀਅਤਾ ਨੂੰ ਸਨਮਾਂਨ ਚਿੰਨ , ਸਿਰੋਪਾਓ ਦੇ ਕੇ ਅਤੇ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਂਨਿਤ ਕੀਤਾ। ਸਟੇਜ ਦੀ ਭੂਮਿਕਾ ਹਰੀਸ਼ ਮੰਗਲਾਂ ਨੇ ਬਾਖੂਬੀ ਨਿਭਾਉਦਿਆਂ ਪਹੁੰਚੀਆਂ ਮੁੱਖ ਸ਼ਖਸ਼ੀਅਤਾ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਨਵੀਨ ਕੁਮਾਰ ਗੋਇਲ, ਰਾਜ ਕੁਮਾਰ ਗਰਗ ਸਕੱਤਰ, ਵਿਸ਼ਾਲ ਗਰਗ ਜਨਰਲ ਸਕੱਤਰ, ਬਲਦੇਵ ਸਿੰਘ ਭੰਗੂ, ਲਵਪ੍ਰੀਤ ਸਿੰਘ, ਆਦਰਸ਼ ਤਾਇਲ, ਰਵੀ ਕੁਮਾਰ, ਹੈਰੀ ਸੰਘਾਂ, ਰਾਹੁਲ ਕੋਛੜ, ਰਮਨ ਕੁਮਾਰ, ਲਵ ਸਿੰਗਲਾਂ, ਭਾਰਤ ਭੂਸ਼ਨ ਬਾਂਸਲ, ਰਾਮ ਸਿੰਘ, ਅਜਮੇਰ ਸਿੰਘ ਐਮ.ਸੀ, ਤਮਨ ਤੜੀਵਾਲ ਜ਼ਿਲਾ ਪ੍ਰਧਾਨ ਐਂਟੀ ਡਰਗਜ, ਹਰੀਸ਼ ਮੰਗਲਾਂ, ਸ਼ਾਮ ਲਾਲ, ਮੰਗਤ ਰਾਏ ਗਰਗ ਆਦਿ ਕਲੱਬ ਮੈਂਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: