ਹਾਂਗਕਾਂਗ ਦੀ ਸੰਗਤ ਨੇ ਕੀਤੀ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ

ss1

ਹਾਂਗਕਾਂਗ ਦੀ ਸੰਗਤ ਨੇ ਕੀਤੀ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ

27mogapappu02
ਬਾਘਾ ਪੁਰਾਣਾ, 27 ਸਤੰਬਰ (ਕੁਲਦੀਪ ਘੋਲੀਆ, ਸਭਾਜੀਤ ਪੱਪੂ )-ਐਨ.ਆਰ.ਆਈ. ਵੀਰਾਂ ਵੱਲੋਂ ਪਿੰਡਾਂ ਦੇ ਵਿਕਾਸ ਦੇ ਨਾਲ ਨਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਆਏ ਦਿਨ ਸਹਾਇਤਾ ਕੀਤੀ ਜਾਂਦੀ ਹੈ। ਇਸੇ ਤਹਿਤ ਹੀ ਹਾਂਗਕਾਂਗ ਵਿਖੇ ਵਸੇ ਪ੍ਰਵਾਸੀਆਂ ਪੰਜਾਬੀਆਂ ਵੱਲੋਂ ਬੀਤੇ ਦਿਨੀਂ ਪਿੰਡ ਘੋਲੀਆ ਖੁਰਦ ਦੇ ਇੱਕ ਪਰਿਵਾਰ ਦੇ ਮੁਖੀ ਬੂਟਾ ਦੀ ਫ਼ਰੀਦਕੋਟ ਮੈਡੀਕਲ ਕਾਲਜ ਵਿੱਚ ਦਾਖ਼ਲ ਹੋਣ ਕਰਕੇ ਉਨਾਂ ਵੱਲੋਂ ਪ੍ਰਵਾਸੀ ਭਾਰਤੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਸਹਾਇਤਾ ਲਈ ਅਪੀਲ ਕੀਤੀ ਪ੍ਰੰਤੂ ਬੂਟਾ ਸਿੰਘ ਦੀ ਜ਼ੇਰੇ ਇਲਾਜ਼ ਮੌਤ ਹੋ ਗਈ ਸੀ ਅਤੇ ਹਾਂਗਕਾਂਗ ਵਿਖੇ ਰਹਿ ਰਹੇ ਪ੍ਰਵਾਸੀ ਭਾਰਤੀਆਂ ਸ਼ੇਰ ਸਿੰਘ ਦੇ ਉਪਰਾਲੇ ਸਦਕੇ ਇਲਾਜ਼ ਲਈ ਇਕੱਠੇ ਕੀਤੇ 50 ਹਜ਼ਾਰ ਰੁਪਏ ਲੋੜਵੰਦ ਪਰਿਵਾਰ ਨੂੰ ਭੇਜੇ। ਪਰਿਵਾਰ ਵੱਲੋਂ ਹਾਂਗਕਾਂਗ ਦੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਅਮਰ ਸਿੰਘ, ਰੇਸ਼ਮ ਸਿੰਘ ਮੈਂਬਰ, ਰਤਨ ਦਾਸ, ਹਰਜੀਤ ਸਿੰਘ, ਜਗਦੀਸ਼ ਸਿੰਘ ਆਦਿ ਨੇ ਸਵ: ਬੂਟਾ ਸਿੰਘ ਦੀ ਮਾਤਾ ਨੂੰ ਪੈਸੇ ਭੇਂਟ ਕੀਤੇ।

Share Button

Leave a Reply

Your email address will not be published. Required fields are marked *