ਹਵਾਈ ਅੱਡੇ ਦਾ ਉਦਘਾਟਨ ਅਤੇ ਸਿੱਧੀਆਂ ਹਵਾਈ ਉਡਾਣਾ ਹੁਣ 11 ਦਸੰਬਰ ਨੂੰ-ਬੀਬਾ ਬਾਦਲ

ss1

ਹਵਾਈ ਅੱਡੇ ਦਾ ਉਦਘਾਟਨ ਅਤੇ ਸਿੱਧੀਆਂ ਹਵਾਈ ਉਡਾਣਾ ਹੁਣ 11 ਦਸੰਬਰ ਨੂੰ-ਬੀਬਾ ਬਾਦਲ
ਕਿਹਾ ‘ਆਪ’ ਨੂੰ ਵੋਟ ਪਾਉਣ ਦਾ ਮਤਲਬ ਪੰਜਾਬ ਦੇ ਪਾਣੀ ਤੇ ਹਰਿਆਣਾ ਅਤੇ ਦਿੱਲੀ ਦੇ ਹੱਕ ਉੱਪਰ ਮੋਹਰ ਲਾਉਣੀ
ਬੀਬਾ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਅਨੇਕਾਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਿਰਮਾਣ ਦੇ ਰੱਖੇ ਨੀਂਹ ਪੱਥਰ

biba-badal-picਤਲਵੰਡੀ ਸਾਬੋ, 24 ਨਵੰਬਰ (ਗੁਰਜੰਟ ਸ਼ਿੰਘ ਨਥੇਹਾ)- ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਫੂੁਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕੇ ਦੇ ਪਿੰਡਾਂ ਚੱਠੇਵਾਲਾ, ਫਤਹਿਗੜ੍ਹ ਨੌ ਆਬਾਦ ਦੇ ਨਾਲ-ਨਾਲ ਜਗ੍ਹਾ ਰਾਮ ਤੀਰਥ, ਮਿਰਜੇਆਣਾ, ਕੌਰੇਆਣਾ, ਨਥੇਹਾ, ਨੰਗਲਾ ਆਦਿ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ। ਦਿੱਤੇ ਗਏ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਪੁੱਜੇ ਬੀਬਾ ਹਰਸਿਮਰਤ ਕੌਰ ਦਾ ਹਲਕੇ ਵਿੱਚ ਪੁੱਜਣ ਤੇ ਹਲਕਾ ਵਿਧਾਇਕ ਅਤੇ ਅਕਾਲੀ ਭਾਜਪਾ ਉਮੀਦਵਾਰ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਜੀ ਆਇਆ ਕਹਿੰਦਿਆਂ ਉਨ੍ਹਾਂ ਵੱਲੋਂ ਹਲਕੇ ਦੇ ਵਿਕਾਸ ਵਿੱਚ ਹੁਣ ਤੱਕ ਪਾਏ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ।
ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਉਕਤ ਪਿੰਡਾਂ ਦੀ ਪੁਰਾਣੀ ਮੰਗ ਅਨੁਸਾਰ ਹੀ ਅੱਜ ਉਕਤ ਪਿੰਡਾਂ ਨੂੰ ਜੋੜਨ ਵਾਲੀਆਂ ਲਿੰਕ ਸੜਕਾਂ ਦੇ ਨਿਰਮਾਣ ਸਬੰਧੀ ਨੀਂਹ ਪੱਥਰ ਰੱਖੇ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਦਾ ਮੁੱਖ ਏਜੰਡਾ ਹੀ ਵਿਕਾਸ ਰਿਹਾ ਹੈ ਤੇ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦ ਪਿੰਡਾਂ ਸ਼ਹਿਰਾਂ ਦਾ ਵਿਕਾਸ ਮੂੰਹੋ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਾ ਮੁੱਦਾ ਲੈ ਕੇ ਹੀ ਇੱਕ ਵਾਰ ਫਿਰ ਗਠਜੋੜ ਉਮੀਦਵਾਰ ਲੋਕਾਂ ਦੀ ਕਚਿਹਰੀ ਵਿੱਚ ਜਾਣਗੇ ਤੇ ਲੋਕ ਕੀਤੇ ਹੋਏ ਵਿਕਾਸ ਨੂੰ ਦੇਖਦਿਆਂ ਇੱਕ ਵਾਰ ਫਿਰ ਗਠਜੋੜ ਸਰਕਾਰ ਦੇ ਹੱਕ ਵਿੱਚ ਫਤਵਾ ਦੇਣਗੇ।ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਇੱਕ ਨਵਾਂ ਅਧਿਆਏ ਉਦੋਂ ਜੁੜ ਜਾਵੇਗਾ ਜਦੋਂ ਲੰਬੇ ਸਮੇਂ ਤੋਂ ਲਟਕੀ ਆ ਰਹੀ ਮੰਗ ਨੂੰ ਉਹ ਪੂਰਾ ਕਰਵਾ ਦੇਣਗੇ ਅਤੇ ਬਠਿੰਡਾ ਹਵਾਈ ਅੱਡੇ ਦਾ ਉਦਘਾਟਨ ਅਤੇ ਪੰਜਾਬ ਤੋਂ ਸਿੱਧੀਆਂ ਕੌਮੀ ਹਵਾਈ ਉਡਾਨਾਂ ਦਾ ਆਰੰਭ ਹੁਣ 4 ਦਸੰਬਰ ਦੀ ਥਾਂ 11 ਦਸੰਬਰ ਨੂੰ ਕਰਵਾ ਦਿੱਤਾ ਜਵਾੇਗਾ। ਉਨ੍ਹਾਂ ਕਿਹਾ ਕਿ 11 ਦਸੰਬਰ ਨੂੰ ਦਿੱਲੀ ਤੋਂ ਬਠਿੰਡਾ, ਦਿੱਲੀ ਤੋਂ ਲੁਧਿਆਣਾ ਤੇ ਦਿੱਲੀ ਤੋਂ ਪਠਾਨਕੋਟ ਰਸਮੀ ਹਵਾਈ ਉਡਾਣ ਸ਼ੁਰੂ ਹੋ ਜਾਵੇਗੀ ਤੇ ਉਹ ਇਸ ਕੋਸ਼ਿਸ ਵਿੱਚ ਹਨ ਕਿ ਇਸੇ ਦਿਨ ਅੰਮ੍ਰਿਤਸਰ ਤੋਂ ਬਰਮਿੰਘਮ ਅਤੇ ਟੋਰਾਂਟੋ ਲਈ ਕੌਮਾਂਤਰੀ ਉਡਾਣ ਵੀ ਸ਼ੁਰੂ ਕਰਵਾ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਇਸ ਢਾਈ ਸਾਲ੍ਹ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਨੇਕਾਂ ਅਜਿਹੇ ਪ੍ਰਾਜੈਕਟ ਦਿੱਤੇ ਹਨ ਜਿਸ ਨਾਲ ਪੰਜਾਬ ਦੀ ਨੁਹਾਰ ਹੀ ਬਦਲ ਗਈ ਹੈ ਤੇ ਕੇਂਦਰ ਸਰਕਾਰ ਦੇ ਰਹਿੰਦੇ ਢਾਈ ਸਾਲ੍ਹਾਂ ਵਿੱਚ ਅਜੇ ਉਹ ਹੋਰ ਸੈਂਕੜੇ ਪ੍ਰਾਜੈਕਟ ਪੰਜਾਬ ਲਈ ਲਿਆ ਸਕਣ।ਉਨ੍ਹਾਂ ਦੱਸਿਆ ਕਿ ਕੇਂਦਰੀ ਕੈਬਨਿਟ ਨੇ ਪੰਜਾਬ ਵਿੱਚ ਗੁਰਦਾਸਪੁਰ ਅਤੇ ਫਾਜਿਲਕਾ ਵਿੱਚ ਦੋ ਹੋਰ ਨਵੋਦਿਆ ਵਿਦਿਆਲਯ ਖੋਲਣ ਨੂੰ ਮੰਜੂਰੀ ਦੇ ਦਿੱਤੀ ਹੈ।
ਸਿਆਸੀ ਮਸਲਿਆਂ ਤੇ ਗੱਲ ਕਰਦਿਆਂ ਬੀਬਾ ਬਾਦਲ ਨੇ ਨਵਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ਸਬੰਧੀ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਨਵਜੋਤ ਕੌਰ ਸਿੱਧੂ ਦੇ ਵਿਧਾਨ ਸਭਾ ਹਲਕੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦਾ 30 ਹਜਾਰ ਵੋਟ ਵਧ ਜਾਣਾ ਹੀ ਦੱਸ ਰਿਹਾ ਸੀ ਕਿ ਕਿਤੇ ਨਾ ਕਿਤੇ ਮਿਲੀਭੁਗਤ ਸੀ ਜੋ ਹੁਣ ਸਾਫ ਰੂਪ ਵਿੱਚ ਸਾਹਮਣੇ ਆ ਗਈ ਹੈ।ਆਮ ਆਦਮੀ ਪਾਰਟੀ ਵੱਲੋਂ ਕੁਝ ਸੀਟਾਂ ਬਦਲਣ ਸਬੰਧੀ ਕੁਝ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਤੇ ਪ੍ਰਤੀਕਰਮ ਦਿੰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਹੁਣ ‘ਆਪ’ ਦਾ ਵਜੂਦ ਖਤਮ ਹੋਣ ਕਿਨਾਰੇ ਪੁੱਜ ਚੁੱਕਾ ਹੈ ਤੇ ਆਮ ਆਦਮੀ ਪਾਰਟੀ ਚਾਰ ਹੋਰ ਪਾਰਟੀਆਂ ਵਿੱਚ ਵੰਡੀ ਜਾ ਚੁੱਕੀ ਹੈ।ਉਨ੍ਹਾਂ ਕਿਹਾ ਕਿ ਕਿਸੇ ਵੇਲੇ 117 ਵਿੱਚੋਂ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਅਤੇ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨਾਲ ਗਠਜੋੜ ਨਾ ਕਰਨ ਦੀਆਂ ਗੱਲਾਂ ਕਰਨ ਵਾਲੇ ਅਰਵਿੰਦ ਕੇਜਰੀਵਾਲ ਦੀ ਹਾਲਤ ਹੁਣ ਇਹ ਹੈ ਕਿ ਉਹ ਆਪਣਾ ਆਧਾਰ ਖਿਸਕਦਾ ਦੇਖ ਕੇ ਦੋ ਦੋ ਸੀਟਾਂ ਵਾਲਿਆਂ ਨਾਲ ਵੀ ਗਠਜੋੜ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ‘ਆਪ’ ਨੂੰ ਕੋਈ ਪੰਜਾਬੀ ਤੇ ਖਾਸ ਕਰਕੇ ਕਿਸਾਨ ਵੋਟ ਨਹੀ ਪਾਵੇਗਾ।ਐੱਸ.ਵਾਈ.ਐੱਲ ਤੇ ‘ਆਪ’ ਆਗੂਆਂ ਵੱਲੋਂ ਧਾਰੀ ਚੁੱਪ ਤੋਂ ਕਿਸਾਨ ਸਭ ਕੁਝ ਸਮਝ ਚੁੱਕੇ ਹਨ।ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦਾ ਮਤਲਬ ਹੈ ਕਿ ਅਸੀਂ ਇਸ ਗੱਲ ਤੇ ਮੋਹਰ ਲਾ ਰਹੇ ਹੋਵਾਂਗੇ ਕਿ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਤੇ ਦਿੱਲੀ ਦਾ ਵੀ ਹੱਕ ਹੈ।ਉਨ੍ਹਾਂ 25 ਨਵੰਬਰ ਨੂੰ ਬਠਿੰਡਾ ਵਿਖੇ ਏਮਜ ਦਾ ਉਦਘਾਟਨ ਬਾਰੇ ਬੋਲਦਿਆਂ ਕਿਹਾ ਕਿ ਏਮਜ ਦਾ ਮਾਲਵੇ ਦੀ ਇਸ ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਖਿੱਤੇ ਦੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੈ।ਉਨਾਂ੍ਹ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਬਠਿੰਡਾ ਵਿਖੇ ਏਮਜ ਦੇ ਨੀਂਹ ਪੱਥਰ ਰੱਖਦ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ ਕੀਤੀ ਤੇ ਨਾਲ ਹੀ ਦੱਸਿਆ ਕਿ ਪ੍ਰਧਾਨ ਮੰਤਰੀੌ ਸ੍ਰੀ ਨਰਿੰਦਰ ਮੋਦੀ ਏਮਜ ਦਾ ਨੀਂਹ ਪੱਥਰ ਰੱਖਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਕੀੌਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਉਲੀਕਣ ਲਈ ਸ੍ਰੀ ਆਨੰਦਪੁਰ ਸਾਹਿਬ ਵੀ ਜਾਣਗੇ।
ਇਸ ਮੌਕੇ ਹਲਕਾ ਵਿਧਾਇਕ ਸਿੱਧੂ ਤੋਂ ਇਲਾਵਾ ਐੱਸ. ਡੀ. ਐੱਮ ਤਲਵੰਡੀ ਸਾਬੋ ਸੁਭਾਸ਼ ਚੰਦ ਖੱਟਕ, ਡੀ. ਐੱਸ. ਪੀ ਮੋਹਰੀ ਲਾਲ, ਥਾਣਾ ਮੁਖੀ ਜਗਦੀਸ਼ ਸਿੰਘ, ਯੂਥ ਅਕਾਲੀ ਦਲ ਹਲਕਾ ਪ੍ਰਧਾਨ ਸੁਖਬੀਰ ਚੱਠਾ, ਟਰੱਕ ਯੁੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਨਿਰਮਲ ਜੋਧਪੁਰ,ਬਲਵਿੰਦਰ ਗਿੱਲ ਸਰਕਲ ਇੰਚਾਰਜ, ਚਿੰਟੂ ਜਿਦੰਲ ਸਰਕਲ ਇੰਚਾਰਜ ਯੂਥ ਵਿੰਗ ਸ਼ਹਿਰੀ, ਗੁਰਪ੍ਰਤਾਪ ਨਵਾਂ ਪਿੰਡ ਮੈਂਬਰ ਜਿਲ੍ਹਾ ਪ੍ਰੀਸ਼ਦ, ਬੀ. ਸੀ ਵਿੰਗ ਹਲਕਾ ਪ੍ਰਧਾਨ ਜਗਤਾਰ ਨੰਗਲਾ, ਗਿਆਨੀ ਨਛੱਤਰ ਸਿੰਘ ਜਗਾ, ਗੁਰਪ੍ਰੀਤ ਸਿੰਘ ਜਗਾ, ਹਰਜਿੰਦਰ ਸਿੰਘ ਬਿੱਟੂ, ਸੁਰਜੀਤ ਸ਼ਿੰਦੀ, ਕੁਲਵੰਤ ਸਿੰਘ ਸਰਪੰਚ ਨਥੇਹਾ, ਪਵਨ ਕੁਮਾਰ ਸਾਬਕਾ ਸਰਪੰਚ ਨਥੇਹਾ, ਮੋਹਣ ਮਿਰਜੇਆਣਾ ਡਾਇਰੈਕਟਰ, ਮੇਜਰ ਮਿਰਜੇਆਣਾ, ਤਾਰਾ ਪ੍ਰਧਾਨ ਕੌਰੇਆਣਾ, ਹਰਦੇਵ ਫੌਜੀ ਸਰਪੰਚ ਨੰਗਲਾ, ਜਸਪਾਲ ਨੰਬਰਦਾਰ ਲਹਿਰੀ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *