ਹਲਕੇ ਵਿੱਚ ਕਾਂਗਰਸ ਦਾ ਪ੍ਰਭਾਵ ਲਗਾਤਾਰ ਵਧ ਰਿਹਾ- ਸੁਖਦੇਵ ਚਹਿਲ

ss1

ਹਲਕੇ ਵਿੱਚ ਕਾਂਗਰਸ ਦਾ ਪ੍ਰਭਾਵ ਲਗਾਤਾਰ ਵਧ ਰਿਹਾ- ਸੁਖਦੇਵ ਚਹਿਲ

img-20160930-wa0026ਤਲਵੰਡੀ ਸਾਬੋ, 30 ਸਤੰਬਰ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂਬਾ ਜਰਨਲ ਸਕੱਤਰ ਹਲਕਾ ਤਲਵੰਡੀ ਸਾਬੋ ਵੱਲੋਂ ਨੇ ਆਪਣੀਆਂ ਸਰਗਰਮੀਆਂ ਇਸ ਕਦਰ ਤੇਜ਼ ਕਰ ਦਿੱਤੀਆਂ ਹਨ ਕਿ ਉਹ ਸਵੇਰ ਤੋਂ ਲੈ ਕਿ ਸ਼ਾਮ ਤੱਕ ਪਿੰਡਾਂ ਵਿੱਚ ਹੀ ਰਹਿੰਦੇ ਹਨ ਅਤੇ ਆਪਣੇ ਪੁਰਾਣੇ ਨਵਂੇ ਵਰਕਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤਾਂ ਜੋ ਸਮਾਂ ਰਹਿੰਦੇ ਹੀ ਪਾਰਟੀ ਨੂੰ ਪੂਰੀ ਤਰ੍ਹਾਂ ਮਜਬੂਤ ਕਰ ਲਿਆ ਜਾਵੇ ਅੱਜ ਉਹਨਾਂ ਲਹਿਰੀ ਅਤੇ ਨਥੇਹਾ ਪਿੰਡਾਂ ਵਿੱਚ ਕਾਂਗਰਸੀ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਅਤੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰ ਅਤੇ ਇਲਾਕੇ ਦੇ ਲੋਕ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ਜਿਸ ਕਰਕੇ ਪਾਰਟੀ ਹਲਕੇ ਵਿੱਚ ਪੂਰੀ ਤਰਾਂ ਮਜਬੂਤ ਹੋ ਰਹੀ ਹੈ।
ਉਹਨਾਂ ਅੱਗੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਲਾਕੇ ਵਿੱਚ ਅਕਾਲੀ ਭਾਜਪਾ ਦਾ ਕੋਈ ਅਧਾਰ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਤਾਂ ਖੁਦ ਹੀ ਪਾਟੋਧਾੜ ਹੈ ਜਿਸ ਕਰਕੇ ਆਉਣ ਵਾਲਾ ਸਮਾਂ ਕਾਂਗਰਸ ਦੇ ਹੱਕ ਵਿੱਚ ਹੈ ਇਸ ਮੌਕੇ ਉਹਨਾਂ ਹਲਕੇ ਦੇ ਲੋਕਾਂ ਦਾ ਵਿਸੇਸ ਤੌਰ ‘ਤੇ ਧੰਨਵਾਦ ਕੀਤਾ ਜਿੰਨਾਂ 27 ਤਾਰੀਖ ਦੀ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਰਥ ਯਾਤਰਾ ਨੂੰ ਸਫਲ ਬਣਾਉਣ ਲਈ ਉਹਨਾਂ ਦਾ ਸਾਥ ਦਿੱਤਾ। ਇਸ ਸਮੇ ਉਹਨਾਂ ਨਾਲ ਬਲਦੇਵ ਲੇਲੇਵਾਲਾ, ਜੱਸੂ ਸਾਬਕਾ ਸਰਪੰਚ ਜੀਵਨ ਸਿੰਘ ਵਾਲਾ, ਅਵਤਾਰ ਕਮਾਲੂ, ਕੁਲਦੀਪ ਜੱਜਲ, ਅੰਗਰੇਜ ਸਿੰਘ, ਦਵਿੰਦਰ ਪੱਕਾ ਕਲਾਂ, ਜਸਵਿੰਦਰ ਸਿੰਘ ਪੱਕਾ ਕਲਾਂ, ਗੁਰਚਰਨ ਬੰਗੀ ਸਾਬਕਾ ਸਰਪੰਚ, ਸੋਨੂੰ ਲਹਿਰੀ, ਹਰਦੀਪ ਸਿੰਘ ਭਾਗੀਬਾਂਦਰ, ਬਲਜਿੰਦਰ ਬਹਿਮਣ ਕੌਰ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਨਾਲ ਸ਼ਾਮਿਲ ਸਨ।

Share Button

Leave a Reply

Your email address will not be published. Required fields are marked *