ਹਲਕੀ ਬਾਰਿਸ਼ ਪੈਣ ਨਾਲ ਸ਼ਹਿਰ ਹੋਇਆ ਜਲ ਥਲ

ss1

ਹਲਕੀ ਬਾਰਿਸ਼ ਪੈਣ ਨਾਲ ਸ਼ਹਿਰ ਹੋਇਆ ਜਲ ਥਲ

3-19 (2)

ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਗਰਾਂ):-ਪਿਛਲੇ ਕਾਫੀ ਦਿਨਾ ਤੋ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਹਾਲੋ ਬੇਹਾਲ ਹੋਏ ਪਏ ਸਨ । ਮੋਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਚਾਰ ਦਿਨ ਭਰਵੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਸੀ । ਅੱਜ ਪੰਜਾਬ ਦੇ ਵੱਖ ਵੱਖ ਸ਼ਹਿਰ ਵਿੱਚ ਭਾਰੀ ਮੀਹ ਪਿਆ । ਸਥਾਨਕ ਸ਼ਹਿਰ ਵਿਖੇ ਅੱਜ ਸਵੇਰੇ ਆਸ਼ਮਾਨ ਵਿੱਚ ਅਚਾਨਕ ਛਾਈ ਕਾਲੀ ਘਟਾ ਤੋ ਬਾਦ ਬਾਰਿਸ਼ ਹੋਈ ਤੇ ਲੋਕਾ ਨੂੰ ਪੈ ਰਹੀ ਅੱਤ ਦੀ ਗਰਮੀ ਤੋ ਛੁੱਟਕਾਰਾ ਮਿਲਿਆਂ । ਜਿੱਥੇ ਆਮ ਲੋਕਾ ਦੇ ਚਿਹਰਿਆਂ ਤੇ ਰੋਣਕ ਸੀ ਉਥੇ ਮੀਹ ਪੈਣ ਨਾਲ ਕਿਸ਼ਾਨਾ ਨੇ ਵੀ ਸੁੱਖ ਦਾ ਸ਼ਾਹ ਲਿਆ । ਕਿਉਕੀ ਉਹਨਾ ਦੇ ਖੇਤਾ ਵਿੱਚ ਖੜੀ ਫਸਲ ਮੱਚਣ ਲੱਗ ਪਈ ਸੀ ਜਿਸ ਨਾਲ ਕਿਸਾਨਾ ਦੇ ਮੱਥਿਆ ਤੇ ਚਿੰਤਾ ਦੀਆਂ ਲਕੀਰਾਂ ਸਨ ।
ਸ਼ਹਿਰ ਰਾਮਪੁਰਾ ਫੂਲ ਵਿੱਚ ਭਾਂਵੇ ਮੀਹ ਜਿਆਦਾ ਨਹੀ ਪਿਆ ਪਰ ਕੁਝ ਕੁ ਮਿੰਟਾ ਦੇ ਮੀਹ ਨਾਲ ਹੀ ਪੂਰਾ ਸ਼ਹਿਰ ਜਲ ਥਲ ਹੋ ਗਿਆ ਜਿਸ ਕਰਕੇ ਲੋਕਾ ਨੂੰ ਆਉਣ ਜਾਣ ਚ, ਭਾਰੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ । ਸ਼ਹਿਰ ਦੇ ਪ੍ਰਮੁੱਖ ਖਾਤੀ ਬਜ਼ਾਰ , ਆਰਿਆ ਸਕੂਲ ਰੋਡ, ਲਹਿਰਾ ਬਜ਼ਾਰ, ਪਾਣੀ ਨਾਲ ਨੱਕੋ ਨੱਕ ਭਰ ਗਏ । ਸ਼ਹਿਰ ਦੇ ਮੇਨ ਬੱਸ ਸਟੈਡ ਦੇ ਪਿੱਛੇ ਬਜ਼ਾਰ ਅਤੇ ਨਿਓ ਭਗਤ ਸਿੰਘ ਕਲੌਨੀ ਨੂੰ ਇੰਟਰ ਹੁੰਦੀ ਮੁੱਖ ਗਲੀ ਵਿੱਚ ਵੀ ਗੋਢੇ ਗੋਢੇ ਪਾਣੀ ਭਰਿਆ ਰਿਹਾ । ਬੱਸ ਸਟੈਡ ਦੇ ਪਿਛੇ ਵਾਲੀ ਮਾਰਕਿਟ ਦੇ ਦੁਕਾਨਦਾਰਾ ਦਾ ਕਹਿਣਾ ਹੈ ਕਿ ਭਾਂਵੇ ਮੀਹ ਥੋੜਾ ਪਿਆ ਹੈ ਪਰ ਪਾਣੀ ਇੰਝ ਖੜਾ ਹੈ ਜਿਵੇ ਕਈ ਦਿਨਾ ਤੋ ਮੀਹ ਪੈ ਰਿਹਾ ਹੋਵੇ । ਪਾਣੀ ਭਰਨ ਨਾਲ ਦੁਕਾਨਦਾਰਾ ਦਾ ਕੰਮ ਕਾਰ ਵੀ ਠੱਪ ਰਿਹਾ ।
ਇਸ ਨਾਲ ਸਥਾਨਕ ਨਗਰ ਕੋਸ਼ਲ ਦੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੀਤੇ ਦਾਅਵਿਆਂ ਦੀ ਪੋਲ ਥੋੜੇ ਜਿਹੇ ਮੀਹ ਪੈਣ ਨਾਲ ਖੁੱਲ ਗਈ ਹੈ । ਸ਼ਹਿਰ ਵਾਸੀਆਂ ਨੂੰ ਚਿੰਤਾ ਸਤਾ ਰਹੀ ਹੈ ਕਿ ਜੇਕਰ ਆਉਣ ਵਾਲੇ ਦਿਨਾ ਵਿੱਚ ਭਾਰੀ ਬਾਰਿਸ ਹੁੰਦੀ ਹੈ ਤਾਂ ਉਹ ਇਸ ਸਮੱਸਿਆ ਨਾਲ ਕਿੰਝ ਨਜਿਠਣਗੇ । ਉਹਨਾਂ ਮੰਗ ਕੀਤੀ ਹੈ ਕਿ ਨਗਰ ਕੋਸ਼ਲ ਨੂੰ ਪਾਣੀ ਦੀ ਨਿਕਾਸੀ ਲਈ ਢੁਕਵੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ।

Share Button

Leave a Reply

Your email address will not be published. Required fields are marked *