ਹਲਕਾ ਵਿਧਾਇਕ ਸਿੱਧੂ ਨੇ ਲੋੜਵੰਦ ਔਰਤਾਂ ਨੂੰ 250 ਸਿਲਾਈ ਮਸ਼ੀਨਾਂ ਦੀ ਤੀਜੀ ਖੇਪ ਤਕਸੀਮ ਕੀਤੀ

ss1

ਹਲਕਾ ਵਿਧਾਇਕ ਸਿੱਧੂ ਨੇ ਲੋੜਵੰਦ ਔਰਤਾਂ ਨੂੰ 250 ਸਿਲਾਈ ਮਸ਼ੀਨਾਂ ਦੀ ਤੀਜੀ ਖੇਪ ਤਕਸੀਮ ਕੀਤੀ

machenan-picਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਪਿੰਡਾਂ ਦੀਆਂ ਔਰਤਾਂ ਦੇ ਲੋੜਵੰਦ ਲੜਕੀਆਂ ਨੂੰ ਸਿਲਾਈ ਕਢਾਈ ਸਿਖਾ ਕੇ ਉਨ੍ਹਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਦੇ ਮਕਸਦ ਤਹਿਤ ਹਲਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਬੀਤੇ ਸਮੇਂ ਤੋਂ ਸਿਲਾਈ ਮਸ਼ੀਨਾਂ ਵੰਡੇ ਜਾਣ ਦੀ ਲੜੀ ਤਹਿਤ ਅੱਜ ਸਬ ਡਵੀਜਨ ਦੇ ਪਿੰਡ ਫੁੱਲੋਖਾਰੀ ਵਿਖੇ ਸਥਿੱਤ ਗੁਰੁੂ ਗੋਬਿੰਦ ਸਿੰਘ ਰਿਫਾਇੰਨਰੀ ਵੱਲੋਂ ਉਪਲੱਬਧ ਕਰਵਾਈਆਂ 250 ਸਿਲਾਈ ਮਸ਼ੀਨਾਂ ਦੀ ਤੀਜੀ ਖੇਪ ਸਥਾਨਕ ਕਮਿਊਨਿਟੀ ਸੈਂਟਰ ਵਿਖੇ ਆਯੋਜਿਤ ਸਮਾਗਮ ਦੌਰਾਨ ਤਕਸੀਮ ਕੀਤੀ ਗਈ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਿਫਾਇੰਨਰੀ ਦੇ ਪੀ. ਆਰ. ਓ ਵਾਹਿਰਗੁਰੂਪਾਲ ਸਿੰਘ ਨੇ ਕਿਹਾ ਕਿ ਹਲਕਾ ਵਿਧਾਇਕ ਦੇ ਦਿਸ਼ਾ ਨਿਰਦੇਸ਼ਾਂ ਤੇ ਰਿਫਾਇੰਨਰੀ ਵੱਲੋਂ 500 ਸਿਲਾਈ ਮਸ਼ੀਨਾਂ ਪਹਿਲਾਂ ਉਪਲੱਬਧ ਕਰਵਾਈਆਂ ਗਈਆਂ ਸਨ ਤੇ 250 ਹੁਣ ਦੇ ਦਿੱਤੀਆਂ ਗਈਆਂ ਹਨ ਜਿਨ੍ਹਾ ਨੂੰ ਹਲਕਾ ਵਿਧਾਇਕ ਦੀ ਟੀਮ ਵੱਲੋਂ ਬਣਾਈਆਂ ਸੂਚੀਆਂ ਅਨੁਸਾਰ ਖੁਦ ਵਿਧਾਇਕ ਸਾਹਿਬ ਵੱਲੋਂ ਲੋੜਵੰਦ ਲੜਕੀਆਂ ਤੇ ਔਰਤਾਂ ਨੂੰ ਵੰਡਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਮਾਜ ਭਲਾਈ ਲਈ ਵਿਧਾਇਕ ਸਾਹਿਬ ਜੋ ਵੀ ਨਿਰਦੇਸ਼ ਦੇਣਗੇ ਰਿਫਾਇੰਨਰੀ ਉਪਲੱਬਧ ਕਰਵਾਵੇਗੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਜਿੱਥੇ ਸਿਲਾਈ ਕਢਾਈ ਵਿੱਚ ਹੁਨਰਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆ ਜਾ ਰਹੀਆਂ ਹਨ ਉੱਥੇ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਪਿੰਡਾਂ ਦੇ ਨੌਜਵਾਨਾਂ ਨੂੰ ਜਲਦੀ ਹੀ ਕ੍ਰਿਕੇਟ ਅਤੇ ਬਾਲੀਬਾਲ ਕਿੱਟਾਂ ਵੰਡੀਆਂ ਜਾਣਗੀਆਂ ਤੇ ਜਿੰਮ ਵੀ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਮਹਿਲਾਵਾਂ ਤੇ ਨੌਜਵਾਨਾਂ ਦੇ ਕਲੱਬਾਂ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਨੂੰ ਸਾਂਝੇ ਕਾਰਜਾਂ ਵਿੱਚ ਕੰਮ ਆਉਣ ਲਈ ਭਾਂਡਿਆਂ ਦੇ ਸੈੱਟ ਵੀ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਸੁਖਬੀਰ ਚੱਠਾ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਕਿਸਾਨ ਵਿੰਗ ਦੇ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਜਗਤਾਰ ਭਾਕਰ ਸਰਪੰਚ ਕਲਾਲਵਾਲਾ, ਮੋਹਣ ਮਿਰਜੇਆਣਾ ਡਾਇਰੈਕਟਰ, ਯੂਥ ਆਗੂ ਮੇਜਰ ਮਿਰਜੇਆਣਾ, ਰਣਧੀਰਾ ਧੀਰਾ ਕਣਕਵਾਲਾ, ਐੱਸ. ਸੀ ਵਿੰਗ ਦੇ ਜਲੌਰ ਸਿੰਘ ਤੇ ਗੁਲਾਬ ਕੈਲੇਵਾਂਦਰ, ਮਹਿਲਾ ਵਿੰਗ ਦੀ ਬੀਬੀ ਜਸਵੀਰ ਕੌਰ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *