ਹਲਕਾ ਵਿਧਾਇਕ ਸਿੱਧੂ ਨੇ ਲਾਭਪਾਤਰੀਆਂ ਨੂੰ ਵੰਡੇ ਸ਼ਗਨ ਸਕੀਮ ਦੇ ਚੇੈੱਕ

ss1

ਹਲਕਾ ਵਿਧਾਇਕ ਸਿੱਧੂ ਨੇ ਲਾਭਪਾਤਰੀਆਂ ਨੂੰ ਵੰਡੇ ਸ਼ਗਨ ਸਕੀਮ ਦੇ ਚੇੈੱਕ
ਕਿਹਾ ਗਰੀਬ ਵਰਗ ਦੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਂਟ ਜਲਦ,4400 ਨਵੀਆਂ ਪੈਨਸ਼ਨਾਂ ਲੱਗ ਕੇ ਹੋਈਆਂ ਤਿਆਰ

shagun-checkਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥਹਾ)- ਲੋਕ ਭਲਾਈ ਸਕੀਮਾਂ ਦੀ ਲੜੀ ਵਿੱਚ ਅਕਾਲੀ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਉਪਰੰਤ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੇ ਬਕਾਇਆ ਰਹਿੰਦੇ ਚੈੱਕ ਅੱਜ ਹਲਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਸਥਾਨਕ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਤਕਸੀਮ ਕੀਤੇ।
ਇਸ ਤੋਂ ਪਹਿਲਾਂ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਵਿੱਚੋਂ ਸਾਰੀਆਂ ਹੀ ਅਕਾਲੀ ਸਰਕਾਰਾਂ ਸਮੇਂ ਸ਼ੁਰੂ ਹੋਈਆਂ ਹਨ ਅਤੇ ਹੁਣ ਵੀ ਕਈ ਐਸੀਆਂ ਸਕੀਮਾਂ ਚੱਲ ਰਹੀਆਂ ਹਨ ਜੋ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕਦੀਆਂ ਹਨ ਤੇ ਜੇ ਕਿਤੇ ਸਰਕਾਰ ਉਨ੍ਹਾਂ ਦੀ ਬਣ ਗਈ ਤਾਂ ਇਨ੍ਹਾਂ ਦਾ ਲਾਭ ਲੋਕ ਨਹੀ ਉਠਾ ਸਕਣਗੇ।ਉਨ੍ਹਾਂ ਕਿਹਾ ਕਿ ਹੁਣ ਜਿੱਥੇ ਉਨ੍ਹਾਂ ਵੱਲੋਂ ਪਿੰਡਾਂ ਦੀਆਂ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਪਿੰਡਾਂ ਦੇ ਔਰਤਾਂ ਤੇ ਪੱਛੜੇ ਵਰਗਾਂ ਦੀ ਭਲਾਈ ਲਈ ਗਠਿਤ ਕੀਤੇ ਕਲੱਬਾਂ ਨੂੰ ਟੈਂਟ ਅਤੇ ਭਾਂਡੇ ਵੀ ਵੰਡੇ ਜਾਣੇ ਹਨ।ਉਨ੍ਹਾਂ ਕਿਹਾ ਕਿ ਹਲਕੇ ਵਿੱਚ 4400 ਦੇ ਕਰੀਬ ਨਵੀਆਂ ਪੈਨਸ਼ਨਾਂ ਅਤੇ ਤਿੰਨ ਹਜਾਰ ਨਵੇਂ ਆਟਾ ਦਾਲ ਕਾਰਡ ਬਣਾ ਦਿੱਤੇ ਗਏ ਹਨ।ਵਿਧਾਇਕ ਨੇ ਇਸ ਮੌਕੇ ਕਿਹਾ ਕਿ ਪੱਛੜੇ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਜੋ ਪਲਾਂਟ ਦੇਣ ਦਾ ਵਾਅਦਾ ਅਕਾਲੀ ਭਾਜਪਾ ਸਰਕਾਰ ਨੇ ਬੀਤੇ ਸਮੇਂ ਵਿੱਚ ਕੀਤਾ ਸੀ ਉਸ ਸਬੰਧੀ ਕੈਬਨਿਟ ਵਿੱਚ ਬਿੱਲ ਪਾਸ ਹੋ ਗਿਆ ਸੀ ਤੇ ਹੁਣ ਉਕਤ ਪਲਾਟ ਜਲਦੀ ਹੀ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਜਾਣਗੇ ਜਿੱਥੇ ਪੰਚਾਇਤੀ ਜਮੀਨਾ ਹਨ।
ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵੱਲੋਂ ਸੁਖਬੀਰ ਚੱਠਾ, ਟਰੱਕ ਯੂਨੀਅਨ ਪ੍ਰਧਾਨ ਅਵਤਾਰ ਮੈਨੂੰਆਣਾ, ਕਿਸਾਨ ਵਿੰਗ ਸੂਬਾ ਮੀਤ ਪ੍ਰਧਾਨ ਬਾਬੂ ਸਿੰਘ ਮਾਨ, ਅਕਾਲੀ ਦਲ ਹਲਕਾ ਪ੍ਰਧਾਨ ਭਾਗ ਸਿੰਘ ਕਾਕਾ, ਬਲਵਿੰਦਰ ਗਿੱਲ ਸਰਕਲ ਪ੍ਰਧਾਨ, ਰਣਜੀਤ ਮਲਕਾਣਾ ਤੇ ਸੁਰਜੀਤ ਭੱਮ ਦੋਵੇਂ ਕੌਂਸਲਰ, ਚਿੰਟੂ ਜਿੰਦਲ ਸਰਕਲ ਯੂਥ ਪ੍ਰਧਾਨ, ਮਨਪ੍ਰੀਤ ਸ਼ੇਖਪੁਰਾ ਬੀ. ਸੀ ਵਿੰਗ ਪ੍ਰਧਾਨ ਜਗਤਾਰ ਨੰਗਲਾ ਆਦਿ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *