ਹਲਕਾ ਵਿਧਾਇਕ ਨੇ ਸਰਕਾਰੀ ਹਸਪਤਾਲ ਵਿਚ ਡੇਗੂ ਪੀੜਤਾ ਦਾ ਪੁੱਛਿਆ ਹਾਲ ਚਾਲ

ਹਲਕਾ ਵਿਧਾਇਕ ਨੇ ਸਰਕਾਰੀ ਹਸਪਤਾਲ ਵਿਚ ਡੇਗੂ ਪੀੜਤਾ ਦਾ ਪੁੱਛਿਆ ਹਾਲ ਚਾਲ

4banur-2ਬਨੂੜ 4 ਅਕਤੂਬਰ (ਰਣਜੀਤ ਸਿੰਘ ਰਾਣਾ): ਸ਼ਹਿਰ ਵਿਚ ਵੱਧ ਰਹੇ ਡੇਂਗੂ ਦੇ ਮਰੀਜਾ ਤੇ ਉਨਾਂ ਨੂੰ ਸਰਕਾਰੀ ਹਸਪਤਾਲ ਵਿਚ ਮਿਲ ਰਹੀਆਂ ਮੁਢਲੀਆਂ ਸੇਵਾਵਾਂ ਦਾ ਜਾਇਜਾ ਲੈਣ ਲਈ ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਸਰਕਾਰੀ ਹਸਪਤਾਲ ਵਿਚ ਪੁੱਜੇ। ਜਿਥੇ ਉਨਾਂ ਨੇ ਮਰੀਜਾ ਨਾਲ ਗੱਲਬਾਤਾ ਕੀਤੀ ਤੇ ਉਨਾਂ ਦਾ ਹਾਲ ਜਾਣਿਆ। ਇਸ ਮੌਕੇ ਹਸਪਤਾਲ ਵਿਚ ਮੋਜੂਦ ਕੁਝ ਮਰੀਜ਼ਾ ਨੇ ਹਲਕਾ ਵਿਧਾਇਕ ਨੂੰ ਹਸਪਤਾਲ ਵਿਚ ਸਹੀ ਇਲਾਜ ਨਾ ਮਿਲਣ ਬਾਰੇ ਕਿਹਾ। ਮਰੀਜਾ ਦੀ ਇਸ ਸਿਕਾਇਤ ਦੇ ਅਧਾਰ ਤੇ ਹਲਕਾ ਵਿਧਾਇਕ ਨੇ ਹਸਪਤਾਲ ਦੀ ਐਸਐਮਓ ਹਰਪ੍ਰੀਤ ਕੌਰ ਓਬਰਾਏ ਨਾਲ ਵਿਚਾਰ ਵਟਾਂਦਰਾ ਕੀਤਾ। ਐਸਐਮਓ ਹਰਪ੍ਰੀਤ ਕੌਰ ਨੇ ਉਨਾਂ ਨੂੰ ਦੱਸਿਆ ਕਿ ਹਸਪਤਾਲ ਦੀ ਓਪੀਡੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਜਿਸ ਵਿਚ ਸਰਕਾਰ ਦੀਆਂ ਹਦਾਇਤਾ ਮੁਤਾਬਿਕ ਮੁਫ਼ਤ ਦਵਾਇਆ ਤੇ ਟੈਸਟ ਕੀਤੇ ਜਾ ਰਹੇ ਹਨ। ਡੇਂਗੂ ਟੈਸਟ ਇਸ ਹਸਪਤਾਲ ਵਿਚ ਉਪਲਬਧ ਨਾ ਹੋਣ ਕਾਰਨ ਮਰੀਜਾ ਨੂੰ ਇਹ ਟੈਸਟ ਬਾਹਰੋਂ ਜਾ ਫਿਰ ਵੱਡੇ ਸਰਕਾਰੀ ਹਸਪਤਾਲਾ ਵਿਚ ਕਰਵਾਉਣ ਲਈ ਭੇਜਿਆ ਜਾ ਰਿਹਾ ਹੈ। ਐਸਐਮਓ ਡਾ. ਹਰਪ੍ਰੀਤ ਕੌਰ ਨੇ ਹਲਕਾ ਵਿਧਾਇਕ ਨੂੰ ਦੱਸਿਆ ਕਿ ਮਰੀਜਾ ਦੀ ਵੱਧਦੀ ਸੰਖਿਆ ਨੂੰ ਵੇਖ ਕੇ ਓਪੀਡੀ ਦਾ ਸਮਾ ਵੀ ਵਧਾ ਦਿੱਤਾ ਗਿਆ ਹੈ। ਜਿਸ ਵਿਚ ਡਾਕਟਰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਤਾਇਨਾਤ ਰਹਿੰਦੇ ਹਨ। ਇਸ ਮੌਕੇ ਹਸਪਤਾਲ ਦੀ ਐਸਐਮਓ ਹਰਪ੍ਰੀਤ ਕੌਰ ਓਬਰਾਏ ਨੇ ਕਿਹਾ ਕਿ ਇਥੇ ਥੋੜੇ ਬੁਖਾਰ ਵਾਲੇ ਮਰੀਜਾ ਨੂੰ ਹੀ ਰੱਖਿਆ ਜਾਂਦਾ ਹੈ ਜਿਆਦਾ ਬੁਖਾਰ ਵਾਲੇ ਜਾ ਫਿਰ ਡੇਂਗੂ ਵਾਲੇ ਮਰੀਜਾ ਨੂੰ ਮੋਹਾਲੀ ਜਾ ਚੰਡੀਗੜ ਦੇ ਹਸਪਤਾਲਾ ਵਿਚ ਤੁਰੰਤ ਰੈਫਰ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨਾਂ ਨਾਲ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਅਵਤਾਰ ਸਿੰਗ ਬਬਲਾ, ਜ਼ਿਲਾ ਪਟਿਆਲਾ ਦੇ ਜਨਰਲ ਸਕੱਤਰ ਰਿੱਕੀ ਸ਼ਰਮਾ, ਕੌਂਸਲਰ ਜਸਵੰਤ ਸਿੰਘ ਖਟੜਾ, ਬਲਦੀਪ ਸਿੰਘ ਬੱਲੂ, ਦਲਜੀਤ ਸਿੰਘ ਪ੍ਰਿੰਸ, ਦਵਿੰਦਰ ਪੁਰੀ, ਗੋਪੀ ਸੰਧੂ, ਹਰਮੇਸ਼ ਖਾਨ ਮੋਜੂਦ ਸਨ।
ਲੋਕਾ ਨੂੰ ਸਿਹਤ ਸਹੂਲਤਾ ਦੇਣ ਵਾਲਾ ਹਸਪਤਾਲ ਖੁਦ ਬੀਮਾਰ-ਡੇਂਗੂ, ਵਾਇਰਲ ਤੇ ਚੀਕਨਹੁਨੀਆਂ ਵਰਗੀਆਂ ਭਿਆਕਰ ਬੀਮਾਰੀਆਂ ਦੇ ਚਲਦੇ ਜਿਥੇ ਪੂਰਾ ਦੇਸ਼ ਇਸ ਦੀ ਗ੍ਰਿਫਤ ਵਿਚ ਚਲ ਰਿਹਾ ਹੈ ਉਥੇ ਹੀ ਲੋਕਾ ਨੂੰ ਸਿਹਤ ਸਹੂਲਤਾ ਦੇਣ ਵਾਲਾ ਸਰਕਾਰੀ ਹਸਪਤਾਲ ਖੁਦ ਬੀਮਾਰ ਪਿਆ ਜਾਪ ਰਿਹਾ ਹੈ। ਅੱਜ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਹਸਪਤਾਲ ਦੇ ਬਾਹਰ ਖੜਿਆ ਗੰਦਾ ਪਾਣੀ ਜੋ ਤਲਾਬ ਦਾ ਰੂਪ ਧਾਰਨ ਕੀਤਾ ਹੋਇਆ ਸੀ ਵਿਖਾਉਦੇ ਹੋਏ ਕਿਹਾ ਕਿ ਜੋ ਪ੍ਰਸ਼ਾਸਨ ਆਪਣੇ ਹਸਪਤਾਲ ਦੀ ਸਫਾਈ ਨਹੀ ਕਰਵਾ ਸਕਦਾ ਉਹ ਲੋਕਾ ਨੂੰ ਮੱਛਰਾ ਦੇ ਲਾਰਵੇ ਤੇ ਸਫਾਈ ਪ੍ਰਤੀ ਕੀ ਜਾਗਰੂਕ ਕਰੇਗਾ।
ਵਿਭਾਗ ਦੇ ਅਧਿਕਾਰੀਆ ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਇਸ ਸਬੰਧੀ ਭੇਜੇ ਜਾ ਚੁੱਕੇ ਹਨ ਪੱਤਰ-ਹਸਪਤਾਲ ਦੀ ਐਸਐਮਓ ਹਰਪ੍ਰੀਤ ਕੌਰ ਓਬਰਾਏ ਨੇ ਕਿਹਾ ਕਿ ਉਨਾਂ ਨੇ ਹਸਪਤਾਲ ਦੇ ਬਾਹਰ ਖੜੇ ਗੰਦੇ ਪਾਣੀ ਦੀ ਨਿਕਾਸੀ ਸਬੰਧੀ ਕਈ ਵਾਰ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ, ਵਾਰਡ ਕੌਂਸਲਰ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਭੇਜੇ ਜਾ ਚੁੱਕੇ ਹਨ ਪਰ ਉਨਾਂ ਦੀ ਕੋਈ ਸੁਣਵਾਈ ਨਹੀ ਹੋਈ। ਜਿਸ ਤੋਂ ਬਾਅਦ ਖੜੇ ਗੰਦੇ ਪਾਣੀ ਤੇ ਉਸ ਉੱਤੇ ਮੱਛਰਾ ਦੀ ਭਰਮਾਰ ਤੇ ਲੋਕਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਦੇ ਚਲਦੇ ਖੁਦ ਪਾਣੀ ਤੇ ਦਵਾਇਆਂ ਦਾ ਛੜਕਾਓ ਕਰਵਾਇਆ ਜਾ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: