ਹਲਕਾ ਵਿਧਾਇਕ ਕੰਬੋਜ਼ ਨੇ ਕਰਜਈ ਕਿਸਾਨਾਂ ਦੇ ਫਾਰਮ ਭਰਨ ਮੁਹਿੰਮ ਦੀ ਕੀਤੀ ਸ਼ੁਰੂਆਤ

ss1

ਹਲਕਾ ਵਿਧਾਇਕ ਕੰਬੋਜ਼ ਨੇ ਕਰਜਈ ਕਿਸਾਨਾਂ ਦੇ ਫਾਰਮ ਭਰਨ ਮੁਹਿੰਮ ਦੀ ਕੀਤੀ ਸ਼ੁਰੂਆਤ
ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣਨ ਤੇ ਕਿਸਾਨਾ ਦਾ ਕਰਜਾ ਕੀਤਾ ਜਾਵੇਗਾ ਮਾਫ-ਵਿਧਾਇਕ ਕੰਬੋਜ਼

12-oct-saini-photo-2ਰਾਜਪੁਰਾ, 12 ਅਕਤੂਬਰ (ਐਚ.ਐਸ.ਸੈਣੀ)-ਇਥੋਂ ਦੀ ਨਵੀ ਅਨਾਜ਼ ਮੰਡੀ ਵਿੱਚ ਅੱਜ ਬਲਾਕ ਕਾਂਗਰਸ ਕਮੇਟੀ ਦੇ ਦਿਹਾਤੀ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ ਦੀ ਅਗੁਵਾਈ ਵਿਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੀ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਮੁਹਿੰਮ ਇੱਕ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਰਾਜਪੁਰਾ ਅਤੇ ਜਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ਼ ਪਹੁੰਚੇ।
ਇਸ ਸਮਾਗਮ ਦੌਰਾਨ ਹਲਕਾ ਵਿਧਾਇਕ ਕੰਬੋਜ਼ ਵੱਲੋਂ ਇਲਾਕੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਕਿਸਾਨਾਂ ਦੀਆਂ ਕਰਜੇ ਸਬੰਧੀ ਸਮੱਸਿਆਵਾਂ ਕਲਮਬੱਧ ਕਰਨ ਦੇ ਲਈ ਬਣਾਈਆਂ ਗਈਆਂ ਟੀਮਾਂ ਨੂੰ ਪਿੰਡਾਂ ਲਈ ਰਵਾਨਾ ਕੀਤਾ।ਉਹਨਾਂ ਕਿਹਾ ਕਿ ਇਹ ਟੀਮਾਂ ਪੰਜਾਬ ਸਰਕਾਰ ਦੇ ਕਿਸੇ ਵੀ ਅਦਾਰੇ ਤੋਂ ਲਏ ਕਰਜੇ ਹੇਠ ਦੱਬੇ ਕਿਸਾਨ, ਮਜਦੂਰਾਂ ਦੇ ਫਾਰਮ ਭਰਨਗੇ ਤੇ ਇਸੇ ਕੜੀ ਤਹਿਤ ਹਰੇਕ ਹਲਕੇ ਤੋਂ 6000 ਫਾਰਮ ਭਰੇ ਜਾਣੇ ਹਨ। ਕੰਬੋਜ਼ ਨੇ ਕਿਹਾ ਕਿ ਆਉਣ ਵਾਲੀ ਵਿਧਾਨ ਸਭਾ ਚੋਣਾ ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੇ ਜਿਹਨਾਂ ਕਿਸਾਨਾਂ ਦੇ ਸਿਰ ਕਰਜਾ ਚੜਿਆ ਹੋਇਆ ਹੈ ਨੂੰ ਮਾਫ ਕੀਤਾ ਜਾ ਸਕੇ।ਉਨਾਂ ਕਿਹਾ ਕਿ ਅੱਜ ਪੰਜਾਬ ਵਿਚ ਕਿਸਾਨ ਅਤੇ ਮਜਦੂਰ ਕਰਜੇ ਦੀ ਮਾਰ ਝੱਲਦਿਆਂ ਖੁਦਕਸ਼ੀਆਂ ਦੇ ਰਾਹ ਪੈ ਗਏ ਹਨ। ਭਾਂਵੇ ਸੂਬੇ ਦਾ ਕਿਸਾਨ ਦੇਸ਼ ਦਾ ਅੰਨਦਾਤਾ ਕਹਾਉਂਦਾ ਹੈ ਤੇ ਦੇਸ਼ ਦੇ 80 ਫੀਸਦੀ ਲੋਕਾਂ ਦਾ ਪੇਟ ਭਰਦਾ ਹੈ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਉਣ ਤੇ ਸੂਬੇ ਦੇ ਹਰੇਕ ਵਰਗ ਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ ਤੇ ਲਿਆਊਣ ਦੇ ਨਾਲ ਨਾਲ ਲੋਕਾਂ ਨੂੰ ਵੀ ਖੁਸ਼ਹਾਲ ਕੀਤਾ ਜਾਵੇਗਾ।ਇਸ ਮੋਕੇ ਨੈਬ ਸਿੰਘ ਮਨੌਲੀ ਸੂਰਤ, ਨਰਿੰਦਰਪਾਲ ਸਿੰਘ ਹੈਪੀ ਢੀਂਡਸਾ, ਹਰੀਸ਼ ਸੇਠੀ, ਉਮ ਪ੍ਰਕਾਸ਼ ਭਟੇਜਾ, ਰਾਜੀਵ ਡਾਹਰਾ, ਜ਼ਸਪਾਲ ਸਿੰਘ ਮਠਿਆੜਾ, ਬਲਕਾਰ ਸਿੰਘ ਅਲੂਣਾ, ਅਮਰਜੀਤ ਸਿੰਘ , ਸੰਤੋਖ ਸਿੰਘ ਅਲੂਣਾ, ਗੁਰਮੁੱਖ ਸਿੰਘ ਰੰਗੀਆਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *