ਹਲਕਾ ਵਿਧਾਇਕ ਕੰਬੋਜ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਰੱਖਿਆ ਇਕੱਠ

ss1

ਹਲਕਾ ਵਿਧਾਇਕ ਕੰਬੋਜ ਵੱਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਰੱਖਿਆ ਇਕੱਠ
ਸਾਬਕਾ ਕੇਂਦਰੀ ਮੰਤਰੀ ਬਾਂਸਲ ਤੇ ਸਿੰਗਲਾ ਮੂੰਹਰੇ ਫਰੋਲੇ ਵਪਾਰੀਆਂ ਨੇ ਦੁਖੜੇ
-ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਸਾਰੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਹੱਲ-ਬਾਂਸਲ

25 Aug saini photo 1
ਰਾਜਪੁਰਾ, 25 ਅਗਸਤ (ਐਚ.ਐਸ.ਸੈਣੀ)-ਇਥੋਂ ਦੇ ਲਾਇਨਜ਼ ਕਲੱਬ ਵਿੱਚ ਹਲਕਾ ਵਿਧਾਇਕ ਰਾਜਪੁਰਾ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿੱਚ ਹਲਕੇ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਇਕੱਠ ਰੱਖਿਆ ਗਿਆ। ਜਿਸ ਵਿੱਚ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਕਲਮਬੰਧ ਕਰਨ ਦੇ ਲਈ ਸਾਬਕਾ ਕੇਂਦਰੀ ਰੇਲ ਮੰਤਰੀ ਪਵਨ ਬਾਂਸਲ, ਸਾਬਕਾ ਮੈਂਬਰ ਪਾਰਲੀਮੈਂਟ ਵਿਜੈਇੰਦਰ ਸਿੰਗਲਾ ਪਹੁੰਚੇ।
ਇਸ ਮੋਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਂਸਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਵੱਖ-ਵੱਖ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਦੇ ਲਈ 8 ਕਮੇਟੀਆਂ ਬਣਾਈਆਂ ਗਈਆਂ ਹਨ। ਜਿਹੜੀਆਂ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੀ ਹੈ। ਇਨਾਂ ਮੰਗਾਂ ਨੂੰ ਚੋਣ ਮੈਨੀਫੈਸਟੋ ਵਿੱਚ ਪਾਇਆ ਜਾਵੇਗਾ। ਉਨਾਂ ਕਿਹਾ ਕਿ ਮੋਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਲੋਕਾਂ ਦੇ ਖੂਨ ਪਸੀਨੇ ਨਾਲ ਕਮਾਏ ਪੈਸੇ ਨੂੰ ਫਜੂਲ ਕੰਮਾਂ ਤੇ ਪਾਣੀ ਵਾਂਗ ਰੋੜ ਰਹੀ ਹੈ। ਅੱਜ ਸੂਬੇ ਅੰਦਰ ਹਰ ਵਪਾਰੀ ਵਰਗ ਟੈਕਸਾਂ ਦੀ ਮਾਰ ਝੱਲਦਾ ਹੋਇਆ ਆਪਣੀਆਂ ਸਮੱਸਿਆਵਾਂ ਨਾਲ ਜੂਝਦਾ ਵਪਾਰ ਬੰਦ ਕਰਨ ਜਾਂ ਪੰਜਾਬ ਤੋਂ ਬਾਹਰਲੇ ਸੂਬਿਆ ਵਿੱਚ ਲੈ ਕੇ ਜਾ ਰਿਹਾ ਹੈ, ਜਦ ਕਿ ਪੰਜਾਬ ਅੰਦਰ ਸਿਰਫ ਬਾਦਲ ਦਾ ਹੀ ਵਿਉਪਾਰ ਚਲ ਰਿਹਾ ਹੈ। ਭਾਂਵੇ ਬਾਦਲ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਲੋਕਾਂ ਨੂੰ ਮੁਫਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਰਿਹਾ ਹੈ ਤੇ ਇਹ ਕੰਮ ਭਾਂਵੇ ਚੰਗਾ ਹੈ, ਪਰ ਇਸ ਕੰਮ ਦੇ ਲਈ ਕਰੋੜਾਂ ਰੁਪਏ ਕਰਜਾ ਲਿਆ ਗਿਆ ਹੈ। ਇਸ ਯਾਤਰਾ ਵਿੱਚ ਆਮ ਲੋਕ ਨਾ ਹੋ ਕੇ ਵੱਡੇ ਘਰਾਣਿਆਂ ਦੇ ਅਕਾਲੀ ਜੱਥੇਦਾਰ ਹੀ ਯਾਤਰਾਵਾਂ ਕਰ ਰਹੇ ਹਨ।
ਸਾਬਕਾ ਐਮ.ਪੀ ਸਿੰਗਲਾ ਨੇ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਲਾਅ ਐਡ ਆਰਡਰ ਦੀ ਸਥਿੱਤੀ ਵਿਗੜ ਚੁੱਕੀ ਹੈ ਤੇ ਲੋਕ ਅੱਤਵਾਦ ਦਾ ਖਾਤਮਾ ਕਰਨ ਵਾਲੀ ਕਾਂਗਰਸ ਸਰਕਾਰ ਸਮੇਂ ਦੇ ਦਿਨਾਂ ਨੂੰ ਯਾਦ ਕਰ ਰਹੇ ਹਨ। ਅੱਜ ਗੱਠਜੋੜ ਸਰਕਾਰ ਜੇਕਰ ਟੈਕਸ ਵਿੱਚ ਰਿਆਇਤਾਂ ਦੇ ਰਹੀ ਹੈ ਤਾਂ ਉਹ ਸਿਰਫ ਵੱਡੇ ਸਰਮਾਏਦਾਰਾਂ ਲਈ ਹਨ, ਪਰ ਛੋਟੇ ਕਾਰੋਬਾਰ ਬੰਦ ਹੋਣ ਦੇ ਕੰਢੇ ਹੈ। ਇਸ ਮੌਕੇ ਆੜਤੀ ਐਸੋਸੀਏਸ਼ਨ ਵੱਲੋ ਓਮ ਪ੍ਰਕਾਸ਼ ਭਟੇਜਾ, ਫੋਕਲ ਪੁਆਇੰਟ ਇੰਡਸਟ੍ਰੀਜ ਵੱਲੋਂ ਮਿਹਰ ਸਿੰਘ, ਜਿਊਲਰਜ਼ ਵੱਲੋਂ ਪ੍ਰਧਾਨ ਮਨਮੋਹਨ ਵਰਮਾਂ, ਅਸ਼ੋਕ ਕਪੂਰ, ਸਮਾਲ ਸਕੇਲ ਇੰਡਸਟ੍ਰੀਜ਼ ਵੱਲੋਂ ਦਿਨੇਸ ਮਹਿਤਾ, ਸੈਲਰ ਮਿੱਲ ਵੱਲੋ ਫਕੀਰ ਚੰਦ ਬਾਂਸਲ, ਵਪਾਰ ਮੰਡਲ ਵੱਲੋ ਸੁਰਿੰਦਰ ਮੁਖੀ, ਮੈਰਿਜ ਪੈਲੇਸ ਵੱਲੋਂ ਹਰਪ੍ਰੀਤ ਚੋਜੀ, ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਨੇ ਆਪਣੀਆਂ-ਆਪਣੀਆਂ ਸਮੱਸਿਆਵਾਂ ਦੱਸੀਆਂ। ਆੜਤੀ ਐਸ਼ੋਸੀਏਸ਼ਨ ਦੇ ਆਗੂ ਹਰੀ ਚੰਦ ਫੋਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਕਾਂਗਰਸ ਵਿੱਚ ਅਨੁਸ਼ਾਸ਼ਨ ਦੀ ਘਾਟ ਹੈ ਤੇ ਨਾ ਹੀ ਕੋਈ ਪਾਰਟੀ ਦਾ ਸੀਨੀਅਰ ਆਗੂ ਇਸ ਪ੍ਰਤੀ ਧਿਆਨ ਦੇ ਰਿਹਾ। ਜਿਸ ਦਾ ਖਮਿਆਜਾ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।
ਅਖੀਰ ਪਵਨ ਬਾਂਸਲ ਨੇ ਸਾਰੀਆਂ ਸਮੱਸਿਆਵਾਂ ਨੂੰ ਕਲਮਬੰਧ ਕਰਨ ਤੋਂ ਬਾਅਦ ਚੋਣ ਮੈਨੀਫੈਸਟੋ ਵਿੱਚ ਪਾਉਣ ਅਤੇ ਕਾਂਗਰਸ ਦੀ ਸਰਕਾਰ ਆਉਣ ਤੇ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਵਾਅਦਾ ਕੀਤਾ। ਸਾਬਕਾ ਐਮ.ਪੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਪੁੱਛੇ ਸਵਾਲ ਵਿੱਚ ਉਨਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਵੀ ਸਾਫ ਛਵੀ ਵਾਲਾ ਵਿਅਕਤੀ ਆਉਣ ਤੇ ਉਸ ਦਾ ਸਵਾਗਤ ਕਰੇਗੀ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਨਰਿੰਦਰ ਸਾਸਤਰੀ, ਬਰਜਿੰਦਰ ਗੁਪਤਾ, ਗੁਰਿੰਦਰ ਗਿੰਦੀ, ਮਹਿੰਦਰ ਸਹਿਗਲ, ਦੇਵਕੀ ਨੰਦਨ, ਬੁਧੀਰਾਜਾ, ਮੁਰਲੀਧਰ ਅਰੋੜਾ, ਯੋਗੇਸ ਗੋਲਡੀ, ਮਿਲਟੀ ਕੰਬੋਜ਼, ਸੁੱਚਾ ਸਿੰਘ ਰਾਠੋਰ, ਕੁਲਵਿੰਦਰ ਲਾਲੀ, ਗੁਰਦੀਪ ਸਿੰਘ ਧਮੋਲੀ, ਪ੍ਰਮੋਧ ਕੁਮਾਰ ਸਮੇਤ ਵੱਡੀ ਗਿੱਣਤੀ ਵਿੱਚ ਕਾਂਗਰਸ ਪਾਰਟੀ ਅਹੁਦੇਦਾਰ ਤੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *