ਹਲਕਾ ਭਦੌੜ ਤੋਂ ਅਕਾਲੀ-ਭਾਜਪਾ ਉਮੀਦਵਾਰ ਘੁੰਨਸ ਨੇ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ

ss1

ਹਲਕਾ ਭਦੌੜ ਤੋਂ ਅਕਾਲੀ-ਭਾਜਪਾ ਉਮੀਦਵਾਰ ਘੁੰਨਸ ਨੇ ਗੈਸ ਕੁਨੈਕਸ਼ਨਾਂ ਦੀ ਵੰਡ ਕੀਤੀ
ਔਰਤ ਦੇ ਸਨਮਾਨ ਚ ਚਲਾਈ ਇਸ ਸਕੀਮ ਨਾਲ ਹਰ ਘਰ ਚ ਹੋ ਜਾਵੇਗਾ ਗੈਸ ਕੁਨੈਕਸ਼ਨ- ਘੁੰਨਸ

ਭਦੌੜ 15 ਦਸੰਬਰ (ਵਿਕਰਾਂਤ ਬਾਂਸਲ) ਪ੍ਰਧਾਨ ਮੰਤਰੀ ਉਜਵਲ ਯੋਜਨਾ ਅਧੀਨ ਅੱਜ ਕਸਬਾ ਭਦੌੜ ਵਿਖੇ ਗੈਸ ਕੁਨੈਕਸਨਾਂ ਦੀ ਵੰਡ ਮਾਰਕੀਟ ਕਮੇਟੀ ਭਦੌੜ ਵਿਖੇ ਅਕਾਲੀ-ਭਾਜਪਾ ਦੇ ਸਾਂਝੇ ਉੁਮੀਦਵਾਰ ਬਾਬਾ ਬਲਵੀਰ ਸਿੰਘ ਘੁੰਨਸ ਵੱਲੋਂ ਕੀਤੀ ਗਈ। ਇਸ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਜਿਲਾਂ ਮੀਤ ਪ੍ਰਧਾਨ ਜੱਥੇ: ਸਾਧੂ ਸਿੰਘ ਰਾਗੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹਰੇਕ ਵਰਗ ਨੂੰ ਲਾਭ ਮਿਲ ਰਿਹਾ ਹੈ। ਬਾਬਾ ਬਲਵੀਰ ਸਿੰਘ ਘੁੰਨਸ ਨੇ ਪ੍ਰਧਾਨ ਮੰਤਰੀ ਨਰਂੇਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦੇ ਹੋਏ ਕਿਹਾ ਔਰਤ ਦੇ ਸਨਮਾਨ ‘ਚ ਚਲਾਈ ਗਈ ਉਜਵਲ ਸਕੀਮ ਨਾਲ ਹਰ ਘਰ ਵਿਚ ਗੈਸ ਕੁਨੈਕਸ਼ਨ ਹੋ ਜਾਵੇਗਾ। ਇਸ ਮੌਕੇ ਪ੍ਰਧਾਨ ਸਾਧੂ ਸਿੰਘ ਰਾਗੀ, ਸ਼ਹਿਰੀ ਪ੍ਰਧਾਨ ਅਜੈ ਕੁਮਾਰ ਗਰਗ, ਜਿਲਾ ਮੀਤ ਪ੍ਰਧਾਨ ਬਲਵਿੰਦਰ ਕੋਚਾ, ਸਰਪੰਚ ਸੁਰਿੰਦਰਪਾਲ ਗਰਗ, ਮਲਕੀਤ ਸਿੰਘ ਮਾਨ, ਮਾ: ਸਤੀਸ਼ ਕੁਮਾਰ ਜੰਤਾ ਵਾਲੇ, ਕੌਂਸਲਰ ਭੋਲਾ ਭਲਵਾਨ, ਜਤਿੰਦਰ ਸਿੰਘ ਜੇਜੀ, ਗੋਕਲ ਸਿੰਘ, ਗੁਰਜੰਟ ਸਿੰਘ, ਬੂਟਾ ਸਿੰਘ ਭਲੇਰੀਆ, ਸੁਖਦੇਵ ਸਿੰਘ ਜੈਦ, ਸੁੱਖੀ ਨੈਣੇਵਾਲੀਆ, ਗੁਰਮੀਤ ਸਿੱਖ, ਹਰੀ ਸਿੰਘ ਬਾਵਾ, ਤੋਂ ਇਲਾਵਾ ਸਮੁੱਚੀ ਅਕਾਲੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *