ਹਲਕਾ ਬੁਢਲਾਡਾ ਤੋ ਬਲਵਿੰਦਰ ਸਿੰਘ ਪਟਵਾਰੀ ਨੂੰ ਅਕਾਲੀ ਦਲ ਦੀ ਟਿਕਟ ਮਿਲਣ ਦੀ ਚਰਚਾ ਜੋਰਾਂ ਤੇ

ss1

ਹਲਕਾ ਬੁਢਲਾਡਾ ਤੋ ਬਲਵਿੰਦਰ ਸਿੰਘ ਪਟਵਾਰੀ ਨੂੰ ਅਕਾਲੀ ਦਲ ਦੀ ਟਿਕਟ ਮਿਲਣ ਦੀ ਚਰਚਾ ਜੋਰਾਂ ਤੇ

img406ਬੋਹਾ 19 ਨਵੰਬਰ (ਦਰਸ਼ਨ ਹਾਕਮਵਾਲਾ)-ਸ਼ੋ੍ਰਮਣੀ ਅਕਾਲੀ ਦਲ ਨੇ ਚੋਣਾਂ ਦਾ ਬਿਗਲ ਵਜਾਉਂਦਿਆਂ ਪਾਰਟੀ ਵੱਲੋਂ ਚੋਣ ਲੜਨ ਵਾਲੇ 69 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦੀ ਲਿਸਟ ਵੀ ਜਲਦੀ ਜਾਰੀ ਕੀਤੀ ਜਾਣ ਦੀ ਸੰਭਾਵਨਾ ਹੈ ਜਿਸ ਕਾਰਨ ਰਹਿੰਦੇ ਹਲਕਿਆਂ ਦੇ ਸੰਭਾਵੀ ਉਮੀਦਵਾਰਾਂ ਦੀਆਂ ਧੜਕਣਾਂ ਤੇਜ ਹੋ ਗਈਆਂ ਹਨ ਅਤੇ ਉਹਨਾਂ ਨੇ ਟਿਕਟ ਪਾ੍ਰਪਤੀ ਲਈ ਅੱਡੀ ਚੋਟੀ ਦਾ ਜੋਰ ਲਾਉਣਾਂ ਸ਼ੁਰੂ ਕਰ ਦਿੱਤਾ ਹੈ।ਬੇਸ਼ੱਕ ਮਾਨਸਾ ਜਿਲੇ ਦੇ ਸਰਦੂਲਗੜ ਹਲਕੇ ਤੋਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਦੇ ਸਪੁੱਤਰ ਯੂਥ ਆਗੂ ਦਿਲਰਾਜ ਸਿੰਘ ਭੂੰਦੜ ਨੂੰ ਟਿਕਟ ਦੇ ਦਿੱਤੀ ਗਈ ਹੈ ਪਰ ਹਲਕਾ ਮਾਨਸਾ ਅਤੇ ਬੁਢਲਾਡਾ ਦੇ ਵੋਟਰ ਹਾਲੇ ਵੀ ਅਕਾਲੀ ਦਲ ਵੱਲੋਂ ਅਪਣਾਂ ਉਮੀਦਵਾਰ ਐਲਾਨੇ ਜਾਣ ਦੀ ਉਡੀਕ ਵਿੱਚ ਹਨ।ਗੱਲ ਜੇਕਰ ਰਿਜਰਵ ਹਲਕੇ ਬੁਢਲਾਡਾ ਦੀ ਕੀਤੀ ਜਾਵੇ ਤਾਂ ਇੱਥੋਂ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਲਈ ਅੱਧੀ ਦਰਜਣ ਤੋਂ ਜਿਆਦਾ ਅਕਾਲੀ ਆਗੂ ਪੱਬਾਂ ਭਾਰ ਹਨ।ਜਿੱਥੇ ਇਸ ਹਲਕੇ ਤੋਂ ਮੌਜੂਦਾ ਵਿਧਾਇਕ ਚਤਿੰਨ ਸਿੰਘ ਸਮਾਂਓ ਅਤੇ ਉਹਨਾਂ ਦੇ ਲੜਕੇ ਮਲਕੀਤ ਸਿੰਘ ਸਮਾਂਓ ਚੋਣ ਲੜਨ ਲਈ ਤਿਆਰ ਬਰ ਤਿਆਂਰ ਹਨ ਉੱਥੇ ਭਦੌੜ ਤੋਂ ਟਿਕਟ ਨਾ ਪ੍ਰਾਪਤ ਕਰ ਸਕੇ ਦਰਬਾਰਾ ਸਿੰਘ ਗੁਰੂ ਦੀਆਂ ਵੀ ਇਸ ਰਿਜਰਵ ਹਲਕੇ ਤੋਂ ਚੋਣ ਲੜਨ ਦੀਆਂ ਕਿਆਸ ਅਰਾਈਆਂ ਹਨ। ਪਰ ਅਕਾਲੀ ਦੇ ਸੰਭਾਵੀ ਉਮੀਦਵਾਰਾਂ ਦੀ ਲਿਸਟ ਵਿੱਚ ਜੋ ਨਾਮ ਸਭ ਤੋਂ ਉੱਪਰ ਚੱਲ ਰਿਹਾ ਹੈ ਉਹ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਪਟਵਾਰੀ ਦਾ ਨਾਮ ਹੈ।ਬਲਵਿੰਦਰ ਸਿੰਘ ਜੋ ਇਸ ਸਮੇਂ ਪਟਵਾਰੀ ਵਜੋਂ ਬਰੇਟਾ ਖੇਤਰ ਵਿੱਚ ਸੇਵਾਵਾਂ ਨਿਭਾ ਰਹੇ ਹਨ ਹਲਕਾ ਬੁਢਲਾਡਾ ਦੇ ਹੀ ਪਿੰਡ ਹਾਕਮਵਾਲਾ ਦੇ ਵਸਨੀਕ ਹਨ ਅਤੇ ਉਹਨਾਂ ਦੀ ਰਿਹਾਇਸ਼ ਬੁਢਲਾਡੇ ਹੈ।ਹਲਕੇ ਦੇ ਸੂਝਵਾਨ ਅਕਾਲੀ ਆਗੂਆਂ ਅਨੁਸਾਰ ਜੇਕਰ ਅਕਾਲੀ ਦਲ ਇਸ ਵਾਰ ਬੁਢਲਾਡਾ ਹਲਕੇ ਤੋਂ ਜਿੱਤ ਪਾ੍ਰਪਤ ਕਰਨਾ ਚਾਹੁੰਦਾ ਹੈ ਤਾਂ ਟਿਕਟ ਕਿਸੇ ਬਾਹਰਲੇ ਉਮੀਦਵਾਰ ਨੂੰ ਦੇਣ ਦੀ ਬਜਾਇ ਇਸ ਹਲਕੇ ਦੇ ਹੀ ਕਿਸੇ ਆਮ ਲੋਕਾਂ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਦਿੱਤੀ ਜਾਵੇ।ਬਲਵਿੰਦਰ ਸਿੰਘ ਪਟਵਾਰੀ ਜਿੱਥੇ ਹਰ ਇੱਕ ਪਿੰਡ ਅਤੁੇ ਹਰ ਇੱਕ ਵਰਗ ਵਿੱਚ ਅਪਣੇ ਮਿਲਾਪੜੇ ਸੁਬਾੳੇ ਅਤੇ ਕੰਮ ਕਰਨ ਦੇ ਸੁਚੱਜੇ ਤਰੀਕੇ ਸਦਕਾ ਹਰਮਨ ਪਿਆਰੇ ਹਨ ਉੱਥੇ ਬੁਢਲਾਡਾ ਹਲਕੇ ਦੀ ਟਿਕਟ ਦਾ ਫੈਸਲਾ ਕਰਨ ਵਾਲੇ ਬਲਵਿੰਦਰ ਸਿੰਘ ਭੂੰਦੜ ਦੀ ਵੀ ਪਹਿਲੀ ਪਸੰਦ ਬਣੇ ਹੋਏ ਹਨ।ਕਿਉਂਕਿ ਕਿਸੇ ਸ਼ੀ੍ਰ ਭੁੰਦੜ ਦੇ ਸਪੁੱਤਰ ਦਿਲਰਾਜ ਸਿੰਘ ਭੂੰਦੜ ਨੂੰ ਜਿਲਾ ਪੀ੍ਰਸ਼ਦ ਦਾ ਚੇਅਰਮੈਨ ਬਣਾਉਣ ਵਿੱਚ ਸ਼ੀ੍ਰ ਪਟਵਾਰੀ ਦੀ ਜਿਲਾ ਪੀ੍ਰਸ਼ਦ ਮੈਂਬਰ ਪਤਨੀ ਨੇ ਅਹਿਮ ਭੂੰਮਿਕਾ ਨਿਭਾਈ ਸੀ।ਉਝ ਵੀ ਗਰੁੱਪਬਾਜੀ ਤੋਂ ਉੱਪਰ ਉੱਠਕੇ ਪਾਰਟੀ ਦੇ ਹਿੱਤਾਂ ਲਈ ਸੋਚਣ ਵਾਲੇ ਅਕਾਲੀ ਵਰਕਰ ਕਿਸੇ ਨਵੇਂ ਚਿਹਰੇ ਦੀ ਤਲਾਸ਼ ਵਿੱਚ ਜੋ ਕਿ ਬਲਵਿੰਦਰ ਸਿੰਘ ਪਟਵਾਰੀ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ।ਇਸ ਸੰਬੰਧ ਵਿੱਚ ਬਲਵਿੰਦਰ ਸਿੰਘ ਪਟਵਾਰੀ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੱਖ ਉਦੇਸ਼ ਹਲਕੇ ਦੇ ਲੋਕਾਂ ਦੀ ਨਿਰਸੁਆਰਥ ਸੇਵਾ ਕਰਨਾਂ ਹੈ ਹਲਕੇ ਦੇ ਲੋਕਾਂ ਦੇ ਹਿੱਤਾਂ ਲਈ ਜੇਕਰ ਉਹਨਾਂ ਨੂੰ ਸਰਕਾਰੀ ਨੌਕਰੀ ਤਿਆਗਕੇ ਸਿਆਸਤ ਵਿੱਚ ਆਉਣਾ ਪਿਆ ਤਾਂ ਉਹ ਗੁਰੇਜ ਨਹੀ ਕਰਨਗੇ।

Share Button

Leave a Reply

Your email address will not be published. Required fields are marked *