’ਹਰ ਘਰ ਕੈਪਟਨ’ ਸਕੀਮ ਪੰਜਾਬ ਵਿੱਚ ਵੱਡੇ ਪੱਧਰ ਸ਼ੁਰੂ- ਰਣਜੀਤ ਕੌਰ ਭੱਟੀ

ss1

‘ਹਰ ਘਰ ਕੈਪਟਨ’ ਸਕੀਮ ਪੰਜਾਬ ਵਿੱਚ ਵੱਡੇ ਪੱਧਰ ਸ਼ੁਰੂ- ਰਣਜੀਤ ਕੌਰ ਭੱਟੀ

ਬੋਹਾ, 14 ਦਸੰਬਰ (ਜਸਪਾਲ ਸਿੰਘ ਜੱਸੀ): ਕਾਂਗਰਸ ਪਾਰਟੀ ਨੇ ‘ਹਰ ਘਰ ਕੈਪਟਨ’ ਸਕੀਮ ਰਾਹੀ ਇਹ ਫੈਂਸਲਾ ਲਿਆ ਹੈ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ ਬੇਰੁਜ਼ਗਾਰੀ ਦਾ ਜੜ ਤੋਂ ਖਾਤਮਾ ਕਰੇਗੀ।ਪੰਜਾਬ ਵਿੱਚ ਹਰ ਘਰ ਵਿੱਚ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਨੌਕਰੀ ਦਿੱਤੀ ਜਾਵੇਗੀ।ਜਦੋਂ ਤੱਕ ਕਿਸੇ ਵਿਆਕਤੀ ਨੂੰ ਨੌਕਰੀ ਨਹੀ ਮਿਲਦੀ ਤਾਂ ਉਸ ਵਿਆਕਤੀ ਨੂੰ 2500 ਰੁਪੈ ਬੇਰੁਜਗਾਰੀ ਭੱਤਾ ਮਿਲੇਗਾ।ਇਹਨਾਂ ਗੱਲਾਂ ਦਾ ਪ੍ਰਗਟਾਵਾ ਬੋਹਾ ਵਿੱਚ ‘ਹਰ ਘਰ ਕੈਪਟਨ’ ਸਕੀਮ ਦੇ ਫਾਰਮ ਭਰ ਰਹੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਬੀਬੀ ਰਣਜੀਤ ਕੌਰ ਭੱਟੀ ਕੀਤਾ।ਉਹਨਾਂ ਕਿਹਾ ਅਕਾਲੀ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਪੰਜਾਬ ਅੰਦਰ ਵੱਡੀ ਪੱਧਰ ਤੇ ਬੇਰੁਜ਼ਗਾਰੀ ਪੈਦਾ ਕੀਤੀ ਹੈ।ਉਹਨਾਂ ਕਿਹਾ ਅੱਜ ਤੋਂ ਹਫਤਾਂ ਪਹਿਲਾਂ ਇਸ ਸਕੀਮ ਦੇ ਟਰੈਲ ਦੇ ਤੌਰ ਤੇ 100 ਫਾਰਮ ਭਰਿਆ ਸੀ ਪਰ ਪੰਜਾਬ ਕਾਂਗਰਸ ਪਾਰਟੀ ਵਰਕਰਾਂ ਦੇ ਵੱਡੇ ਸਹਿਯੋਗ ਦੇ ਨਾਲ ਬੇਰੁਜਗਾਰੀ ਦੇ ਖਾਤਮੇ ਲਈ ਹੁਣ ਵੱਡੇ ਪੱਧਰ ਇਸ ਸਕੀਮ ਦੇ ਫਾਰਮ ਭਰ ਰਹੀ ਹੈ।ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਵਾਂਗੇ।ਇਸ ਮੌਕੇ ਕਾਂਗਰਸ ਪਾਰਟੀ ਦੇ ਜਿਲਾ ਵਾਇਸ ਪ੍ਰਧਾਨ ਕਰਨੈਲ ਸਿੰਘ ਗਾਦੜਪੱਤੀ, ਸ਼ਹਿਰੀ ਪ੍ਰਧਾਨ ਪ੍ਰਦੀਪ ਕਮਾਰ,ਵਾਇਸ ਪ੍ਰਧਾਨ ਨਵੀਨ ਕਮਾਰ ਕਾਲਾ,ਕਮਲਜੀਤ ਸਿੰਘ ਟੋਨੀ,ਪੱਪੂ ਸਿੰਘ,ਹਰਬੰਸ ਸਿੰਘ ਬੰਸੀ,ਦੇਸਾ ਸਿੰਘ,ਚਰਨਜੀਤ ਸਿੰਘ,ਜਿਲਾ ਜਾਟ ਸਕੱਤਰ ਸ਼ਿੰਗਾਰਾ ਸਿੰਘ ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਬੇਰੁਜਗਾਰ ਨੌਜਵਾਨ ਹਾਜਰ ਹੋਏ।

Share Button

Leave a Reply

Your email address will not be published. Required fields are marked *