ਹਰੇਕ ਔਰਤ ਨੂੰ ਆਪਣੇ ਪੈਰਾ ਤੇ ਖੜਾ ਹੋਣਾ ਚਾਹੀਦੈ-ਸੰਜੀਵ ਪਿੰਕਾ

ss1

ਹਰੇਕ ਔਰਤ ਨੂੰ ਆਪਣੇ ਪੈਰਾ ਤੇ ਖੜਾ ਹੋਣਾ ਚਾਹੀਦੈ-ਸੰਜੀਵ ਪਿੰਕਾ

mansa-011ਮਾਨਸਾ [ਜੋਨੀ ਜਿੰਦਲ] ਸੇਵਾ ਭਾਰਤੀ ਮਾਨਸਾ ਵੱਲੋ ਪਿੰਡ ਦੁਲੋਵਾਲ ਵਿਖੇ ਚਲਾਏ ਗਏ ਸਿਲਾਈ ਕੇਦਰ ਵਿਖੇ ਸਿਲਾਈ ਸਿੱਖਣ ਦਾ 6 ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀਆ ਵਿਦਿਆਰਥਣਾ ਨੂੰ ਸਰਟੀਫਿਕੇਟ ਦਿੱਤੇ ਗਏ । ਇਸ ਮੋਕੇ ਬੋਲਦਿਆ ਸਕੱਤਰ ਸੰਜੀਵ ਪਿੰਕਾ ਨੇ ਕਿਹਾ ਕਿ ਹਰੇਕ ਔਰਤ ਨੂੰ ਆਪਣੇ ਲਈ ਕਮਾਈ ਦਾ ਸਾਧਨ ਵਿਕਸਿਤ ਕਰਨਾ ਚਾਹੀਦਾ ਹੈ ਅਤੇ ਇਸ ਸਿਲਾਈ ਦਾ ਕੰਮ ਸਭ ਤੋ ਵਧੀਆ ਸਾਧਨ ਹੈ ।ਥੋੜੇ ਜਿਹੇ ਪੈਸੇ ਲਗਾਕੇ ਤੁਸੀ ਚੰਗੀ ਕਮਾਈ ਕਰ ਸਕਦੇ ਹੋ ।ਸ਼ਾਮ ਲਾਲ ਗੋਇਲ ਪ੍ਰਧਾਂਨ ਨੇ ਦੱਸਿਆ ਕਿ ਸੇਵਾ ਭਾਰਤੀ ਸਾਰੇ ਪੰਜਾਬ ਦੇ ਵੱਖ ਵੱਖ ਸ਼ਹਿਰਾ ਵਿੱਚ ਅਜਿਹੇ ਕੇਦਰ ਚਲਾਏ ਜਾਦੇ ਹਨ ਇੰਨਾ ਦਿਸ਼ਾ ਨਿਰਦੇਸ਼ਾ ਹੇਠ ਹੀ ਇਹ ਸੈਟਰ ਚਲਾਇਆ ਗਿਆ ਸੀ ਜਿਸ ਵਿੱਚ 21 ਸਿਖਿਆਰਥਣਾ ਨੇ ਇਹ ਸਿਖਲਾਈ ਪ੍ਰਾਪਤ ਕੀਤੀ ਹੈ ।ਇਸ ਮੋਕੇ ਮਾ:ਕ੍ਰਿਸ਼ਨ ਸਿੰਘ,ਸ਼ਤੀਸ ਕੁਮਾਰ ,ਸਰਪੰਚ ਸ਼੍ਰੀਮਤੀ ਜਸਵੰਤ ਕੋਰ ,ਰਕੇਸ ਕੁਮਾਰ ਹਾਜਰ ਸਨ।

Share Button

Leave a Reply

Your email address will not be published. Required fields are marked *