ਹਰੀਕੇ ਪੱਤਣ ਦੀ ਮੁੱਖ ਸੜਕ ਤੇ ਪਏ ਖੱਡਿਆਂ ‘ਚ ਪਲਟਿਆ ਟਰਾਲਾ

ss1

ਹਰੀਕੇ ਪੱਤਣ ਦੀ ਮੁੱਖ ਸੜਕ ਤੇ ਪਏ ਖੱਡਿਆਂ ‘ਚ ਪਲਟਿਆ ਟਰਾਲਾ

20trnp11ਹਰੀਕੇ ਪੱਤਣ 20ਸਤੰਬਰ (ਗਗਨਦੀਪ ਸਿੰਘ) ਹਰੀਕੇ ਪੱਤਣ ਕੌਮੀ ਸ਼ਾਹ ਮਾਰਗ 54 ਤੇ ਸਥਿਤ ਕਸਬਾ ਹਰੀਕੇ ਪੱਤਣ ਦੀ ਮੁੱਖ ਸੜਕ ਤੇ ਪਏ ਖੱਡਿਆਂ ਵਿਚ ਅੱਜ ਇੱਕ ਟਰਾਲਾ ਪੱਲਟ ਗਿਆ। ਇਹਨਾਂ ਖੱਡਿਆਂ ਦਾ ਕਾਰਨ ਹਰੀਕੇ ਪੱਤਣ ਵਿਖੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਹੋਣਾ ਦੱਸਿਆ ਜਾ ਰਿਹਾ ਪਰ ਹਕੀਕਤ ਇਹ ਹੈ ਕਿ ਗੰਦੇ ਪਾਣੀ ਦੇ ਨਾਲ ਨਾਲ ਥੋੜੀ ਬਰਸਾਤ ਕਾਰਨ ਬਣੇ ਇਹਨਾਂ ਖੱਡਿਆਂ ਨੂੰ ਪੱਕੇ ਤੌਰ ਤੇ ਖਤਮ ਕਰਨ ਲਈ ਸਰਕਾਰ ਤਿਆਰ ਹੀ ਨਹੀ। ਮੁਸੀਬਤ ਵੇਲੇ ਕੇਵਲ ਖੱਡੇ ਬਜਰੀ ਜਾਂ ਮਿੱਟੀ ਨਾਲ ਭਰ kੇ ਡੰਗ ਟਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਰੀਕੇ ਨਿਵਾਸੀਆਂ ਦੇ ਨਾਲ ਨਾਲ ਰਾਹਗੀਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦਸਣਯੋਗ ਹੈ ਕਿ ਮਾਝੇ ਤੇ ਮਾਲਵੇ ਨੂੰ ਆਪਸ ਵਿੱਚ ਜੋੜਦੀ ਇਸ ਇਕੋ ਇਕ ਸੜਕ ਤੋ ਸਾਰਾ ਦਿਨ ਵਿੱਚ ਜਿਥੇ ਸਰਕਾਰੀ ਤੇ ਗੈਰ ਸਰਕਾਰੀ 700 ਬੱਸਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਉਥੇ ਮਾਝੇ ਦੇ ਧਾਰਮਿਕ ਅਤੇ ਵੇਖਣਯੋਗ ਸਥਾਨਾਂ ਤੇ ਹਰ ਰੋਜ ਆਉਣ ਵਾਲੇ ਸੈਲਾਨੀਆਂ ਦੇ ਨਿੱਜੀ ਵਾਹਨ ਵੀ ਇਸੇ ਸੜਕ ਤੋ ਗੁਜਰਦੇ ਹਨ ਜੋ ਕਿ ਇਹਨਾਂ ਖੱਡਿਆਂ ਦੇ ਕਾਰਨ ਲਈ ਵਾਰ ਹਾਦਸਾਗ੍ਰਸਤ ਹੋ ਕੇ ਜਾਨੀ ਮਾਲੀ ਨੁਕਸਾਨ ਦਾ ਸਾਹਮਣਾ ਕਰ ਚੁੱਕੇ ਹਨ। ਪਰ ਸਬੰਧਿਤ ਵਿਭਾਗ ਆਪਣੀ ਕੁੰਭਕਰਨੀ ਨੀਂਦ ਤਿਆਗਣ ਲਈ ਤਿਆਰ ਨਹੀ।

Share Button

Leave a Reply

Your email address will not be published. Required fields are marked *