ਹਰਪ੍ਰੀਤ ਸਫੀਪੁਰ ਨੂੰ ਹੈਲਪ-ਲਾਈਨ ਦਿੜ੍ਹਬਾ ਦੀ ਪ੍ਰਧਾਨਗੀ ਦਾ ਪੂਨਮ ਕਾਂਗੜਾ ਨੇ ਸੌਂਪਿਆ ਨਿਯੁਕਤੀ ਪੱਤਰ

ss1

ਹਰਪ੍ਰੀਤ ਸਫੀਪੁਰ ਨੂੰ ਹੈਲਪ-ਲਾਈਨ ਦਿੜ੍ਹਬਾ ਦੀ ਪ੍ਰਧਾਨਗੀ ਦਾ ਪੂਨਮ ਕਾਂਗੜਾ ਨੇ ਸੌਂਪਿਆ ਨਿਯੁਕਤੀ ਪੱਤਰ

3-sunam-16-novਸੰਗਰੂਰ/ਦਿੜਬਾ 16 ਨਵੰਬਰ (ਹਰਬੰਸ ਸਿੰਘ ਮਾਰਡੇ/ਕੁਲਸ਼ੀਰ ਅੋਜਲਾ) ਦਿੜ੍ਹਬਾ ਹਲਕੇ ਦੇ ਪਿੰਡ ਸਫੀਪੁਰ ਕਲਾਂ ਦੀ ਹਰਪ੍ਰੀਤ ਕੌਰ ਸਫੀਪੁਰ ਨੂੰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਦਿੜ੍ਹਬਾ ਹਲਕੇ ਤੋਂ ਕਾਂਗਰਸ ਦੇ ਸੰਭਾਵੀ ਉਮੀਦਵਾਰ ਬੀਬੀ ਪੂਨਮ ਕਾਂਗੜਾ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਹੈਲੱਪ ਲਾਈਨ ਦੀ ਪ੍ਰਧਾਨ ਹਰਭਿੰਦਰ ਕੌਰ ਸੱਗੂ ਨੇ ਬਲਾਕ ਮਹਿਲਾ ਕਾਂਗਰਸ ਦਿੜ੍ਹਬਾ ਹੈਲਪ ਲਾਈਨ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਹੈ ਜਿਨ੍ਹਾਂ ਨੂੰ ਅੱਜ ਸਫੀਪੁਰ ਕਲਾਂ ਦੀ ਧਰਮਸ਼ਾਲਾ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਬੀਬੀ ਕਾਂਗੜਾ ਨੇ ਨਿਯੁਕਤੀ ਪੱਤਰ ਸੌਂਪਿਆ। ਇਸ ਮੌਕੇ ਬੀਬੀ ਕਾਂਗੜਾ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਯੋਗਦਾਨ ਮਹਿਲਾਵਾਂ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਹਿਲਾਵਾਂ ਦਾ ਮਾਨ ਸਨਮਾਨ ਵਧਾਉਦਿਆ ਉਨ੍ਹਾਂ ਨੂੰ ਸਰਕਾਰ ਅਤੇ ਪਾਰਟੀ ਵਿੱਚ ਉੱਚ ਆਹੁੱਦੇ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਦਿੜ੍ਹਬਾ ਹਲਕੇ ਦਾ ਪੱਛੜਾਪਨ ਦੂਰ ਕਰਨ ਲਈ ਮਿਹਨਤੀ ਮਹਿਲਾਵਾਂ ਨੂੰ ਵੀ ਅੱਗੇ ਆਉਣਾ ਪਵੇਗਾ।ਇਸ ਮੌਕੇ ਨਵ-ਨਿਯੁਕਤ ਬਲਾਕ ਪ੍ਰਧਾਨ ਹਰਪ੍ਰੀਤ ਕੌਰ ਨੇ ਇਸ ਨਿਯੁਕਤੀ ਲਈ ਬੀਬੀ ਕਾਗੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਬੀਬੀ ਕਾਂਗੜਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਮਜ਼ਬੂਤੀ ਅਤੇ ਬਿਹਤਰੀ ਲਈ ਕੰਮ ਕਰਨ ਲਈ ਤੇ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਵੀ ਤੰਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮਨਦੀਪ ਕੌਰ,ਨਿੱਕੀ ਦੇਵੀ, ਸਿੰਦਰ ਕੌਰ, ਕਰਤਾਰੀ ਦੇਵੀ, ਨਿਰਾਤੀ ਦੇਵੀ, ਸੁਰਿੰਦਰ ਕੌਰ, ਭਾਗਵੰਤੀ, ਪਾਲੋ ਕੌਰ, ਮਲਕੀਤ ਕੌਰ, ਬਿਮਲਾ ਕੌਰ, ਨਿੱਕੀ ਕੌਰ ਅਤੇ ਹੋਰ ਵੀ ਭਾਰੀ ਗਿਣਤੀ ਮਹਿਲਾਵਾਂ ਹਾਜ਼ਿਰ ਸਨ।

Share Button

Leave a Reply

Your email address will not be published. Required fields are marked *