ਸ. ਮਲੂਕਾ ਦੇ ਬੇਟੇ ਚਰਨਜੀਤ ਮਲੂਕਾ ਦੀ ਮੌਤ ਕਾਰਨ ਇਲਾਕੇ ਵਿਚ ਸੋਗ

ss1

ਸ. ਮਲੂਕਾ ਦੇ ਬੇਟੇ ਚਰਨਜੀਤ ਮਲੂਕਾ ਦੀ ਮੌਤ ਕਾਰਨ ਇਲਾਕੇ ਵਿਚ ਸੋਗ

26btdh82ਭਗਤਾ ਭਾਈਕਾ, 26 ਅਕਤੂਬਰ (ਸਵਰਨ ਸਿੰਘ ਭਗਤਾ)- ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵੱਡੇ ਸਪੁੱਤਰ ਚਰਨਜੀਤ ਸਿੰਘ ਮਲੂਕਾ ਦੀ ਬੇਵਕਤੀ ਮੌਤ ਦਾ ਸਮਾਚਾਰ ਸੁਣਦਿਆਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਧਾਰਮਿਕ, ਰਾਜਨੀਤਿਕ, ਸਮਾਜਿਕ ਸਖਸ਼ੀਅਤਾਂ ਸਮੇਤ ਲੋਕ ਵੱਡੀ ਗਿਣਤੀ ਵਿਚ ਪਿੰਡ ਮਲੂਕਾ ਪਹੁੰਚਣੇ ਸ਼ੁਰੂ ਹੋ ਗਏ ਅਤੇ ਉਨਾਂ ਮਲੂਕਾ ਪਰਿਵਾਰ ਨਾਲ ਡੂੰਘੇ ਗ਼ਮ ਦਾ ਇਜਹਾਰ ਕੀਤਾ। ਇਸ ਘਟਨਾ ਦੇ ਸੋਗ ਵਜੋਂ ਸ਼ਹਿਰ ਦੀ ਖਹਿਰਾ ਮਾਰਕਿਟ, ਬਰਾੜ ਮਾਰਕਿਟ, ਸਖਦੇਵ ਮਾਰਕਿਟ, ਪਨੂੰ ਮਾਰਕਿਟ, ਦਸਮੇਸ਼ ਮਾਰਕਿਟ ਸਮੇਤ ਵੱਡੀ ਗਿਣਤੀ ਵਿਚ ਦੁਕਾਨਦਾਰਾਂ ਨੇ ਆਪਣੇ ਕਾਰੋਬਾਰੀ ਅਦਾਰੇ ਬੰਦ ਕਰ ਕੇ ਮਲੂਕਾ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ।

        ਇਸ ਸਮੇਂ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਪ੍ਰਧਾਨ ਰਮੇਸ਼ ਕੁਮਾਰ ਗੋਇਲ, ਜਥੇ: ਸਤਨਾਮ ਸਿੰਘ ਭਾਈਰੂਪਾ, ਨਵਤੇਜ ਸਿੰਘ ਕੁੱਕੀ, ਸੀਨੀ: ਆਗੂ ਮਨਜੀਤ ਸਿੰਘ ਧੁੰਨਾ, ਹਰਦੇਵ ਸਿੰਘ ਨਿੱਕਾ ਮੀਤ ਪ੍ਰਧਾਨ, ਰਣਧੀਰ ਸਿੰਘ ਧੀਰਾ ਸੀਨੀ: ਮੀਤ ਪ੍ਰਧਾਨ, ਪ੍ਰਧਾਨ ਪ੍ਰੇਮ ਕੁਮਾਰ ਸਿੰਗਲਾ, ਕਰਮਜੀਤ ਸਿਘ ਕਾਂਗੜ ਵਾਈਸ ਚੇਅਰਮੈਨ, ਇਕੱਤਰ ਸਿੰਘ ਥਰਾਜ ਬਲਾਕ ਸੰਮਤੀ ਮੈਂਬਰ, ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ ਮਲੂਕਾ, ਸਰਪੰਚ ਦਲਜੀਤ ਸਿੰਘ, ਜਗਮੋਹਨ ਲਾਲ, ਸਖਜਿੰਦਰ ਸਿੰਘ ਖਾਨਦਾਨ, ਹਰਜਿੰਦਰ ਸਿੰਘ ਸਾਰੇ ਕੌਂਸਲਰ, ਪ੍ਰਧਾਨ ਜਗਸੀਰ ਸਿੰਘ ਪਨੂੰ, ਰਘਬੀਰ ਸਿੰਘ ਕਾਕਾ, ਬੂਟਾ ਸਿੰਘ ਭਗਤਾ, ਰਾਮ ਲਾਲ ਗਰਗ ਪ੍ਰਧਾਨ ਕਰਿਆਨਾ ਐਸੋ:, ਪ੍ਰਿੰਸ: ਗੁਰਿੰਦਰ ਕੌਰ ਮਲੂਕਾ, ਹਰਦੇਵ ਸਿੰਘ ਗੋਗੀ, ਸੰਜੀਵ ਕੁਮਾਰ ਗਰਗ, ਬਿੱਟੂ ਕਾਮਰਾ, ਮੁਕੇਸ਼ ਕੁਮਾਰ ਗੁਪਤਾ, ਸਤੀਸ਼ ਕੁਮਾਰ ਮਿੱਤਲ, ਦਰਬਾਰਾ ਸਿੰਘ ਸ਼ੰਟੂ, ਸਵਰਨ ਸਿੰਘ ਮਾਨ, ਹਰਗੁਰਪ੍ਰੀਤ ਸਿੰਘ ਬਰਾੜ ਚੇਅਰਮੈਨ ਆਕਸਫੋਰਡ ਸਕੂਲ, ਸਰਪੰਚ ਰਾਮ ਸਿੰਘ ਭੋਡੀਪੁਰਾ, ਸਰਪੰਚ ਜਗਦੇਵ ਸਿੰਘ ਆਕਲੀਆ, ਸਾਬਕਾ ਸਰਪੰਚ ਨਾਇਬ ਸਿੰਘ ਹਮੀਰਗੜ, ਜਿਲਾ ਮੀਤ ਪ੍ਰਧਾਨ ਜਗਦੀਸ਼ ਸਿੰਘ ਜਲਾਲ, ਸ਼ੈਂਕੀ ਗੋਇਲ ਭਗਤਾ ਆਦਿ ਨੇ ਮਲੂਕਾ ਪਰਿਵਾਰ ਨਾਲ ਆਪਣੀ ਹਮਦਰਦੀ ਜਾਹਰ ਕਰਦਿਆਂ ਅਰਦਾਸ ਕੀਤੀ ਕਿ ਉਹ ਜਿੱਥੇ ਮਲੂਕਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉੱਥੇ ਚਰਨਜੀਤ ਸਿੰਘ ਮਲੂਕਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

Share Button

Leave a Reply

Your email address will not be published. Required fields are marked *