ਸੱਭਿਆਚਾਰਕ ਗਤੀਵਿਧੀਆਂ ਵਿੱਚ ਹਾਸਿਲ ਕੀਤੇ 20 ਸੋਨੇ ਦੇ ਤਗ਼ਮੇ

ss1

ਸੱਭਿਆਚਾਰਕ ਗਤੀਵਿਧੀਆਂ ਵਿੱਚ ਹਾਸਿਲ ਕੀਤੇ 20 ਸੋਨੇ ਦੇ ਤਗ਼ਮੇ

ਭਗਤਾ ਭਾਈ ਕਾ 10 ਦਸੰਬਰ (ਸਵਰਨ ਸਿੰਘ ਭਗਤਾ)ਸਥਾਨਿਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦਾ ਅੱਠ ਰੋਜਾ ਮਿਲਟਰੀ ਐਨ ਸੀ ਸੀ ਕੈਂਪ ਅਕੈਡਮੀ ਮਲੋਟ ਵਿਖੇ ਲਗਾਇਆ ਗਿਆ। ਇਸ ਦੌਰਾਨ ਕੁਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਐਨ ਸੀ ਸੀ ਯੂਨਿਟ ਤਹਿਤ ਅੱਠਵੀਂ ਅਤੇ ਨੌਵੀਂ ਜਮਾਤ ਦੇ 36 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

          ਸਕੂਲ ਦੇ ਪ੍ਰਿੰਸੀਪਲ ਮੈਡਮ ਰਾਖੀ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਮਿਲਟਰੀ ਟਰੇਨਿੰਗ ਜਿਵੇਂ ਕਿ ਪੀ ਟੀ, ਡਰਿੱਲ, ਸ਼ੂਟਿੰਗ, ਆਦਿ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਕੈਂਪ ਦੌਰਾਨ ਹੋਏ ਮੁਕਾਬਲਿਆ ਅੰਦਰ ਸਕੂਲ ਦੇ ਹਰਪਾਲ ਸਿੰਘ ਨੇ ਸ਼ੂਟਿੰਗ ਵਿੱਚ ਦੂਜਾ ਅਤੇ ਸਤਨਾਮ ਸਿੰਘ ਨੇ ਤੀਜਾ ਸਥਾਨ ਪ੍ਰਪਾਤ ਕੀਤਾ। ਕੈਂਪ ਦੌਰਾਨ ਅੰਤਿਮ ਸਮਾਗਮ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿਚੋ 20 ਸੋਨੇ ਦੇ ਤਗ਼ਮੇ ਹਾਸਿਲ ਕਰਕੇ ਸਕੂਲ ਦਾ ਨਾਂਅ ਰੋਸਨ ਕੀਤਾ। ਪਿ੍ਰੰਸੀਪਲ ਰਾਖੀ ਅਗਰਵਾਲ ਨੇ ਪੁਜੀਸਨਾਂ ਲੈਣ ਵਾਲੇੇ ਵਿਦਿਆਰਥੀਆਂ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *