ਸੱਚ ਤੇ ਚੱਲਣ ਵਾਲੇ ਵਿਅਕਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ : ਭਾਈ ਗੁਰਦੀਪ ਸਿੰਘ

ਸੱਚ ਤੇ ਚੱਲਣ ਵਾਲੇ ਵਿਅਕਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ : ਭਾਈ ਗੁਰਦੀਪ ਸਿੰਘ
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

1323
ਬਠਿੰਡਾ, 12 ਜੂਨ (ਪਰਵਿੰਦਰ ਜੀਤ ਸਿੰਘ): ਅੱਜ ਬੱਸ ਸਟੈਂਡ ਦੇ ਬੈਕ ਸਾਈਡ ਪੈਂਦੇ ਮੁਹੱਲਾ ਗੇਟ ਹਾਜ਼ੀ ਰਤਨ ਵਿਖੇ ਸਥਿੱਤ ਗੁਰਦੁਆਰਾ ਸਾਹਿਬ ਗੋਬਿੰਦ ਪੁਰਾ ਵਿਖੇ ਗੁਰਦੁਆਰਾ ਮੈਨੇਜਮੈਂਟ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਬੀਬੀਆਂ ਵਲੋਂ ਸਵੇਰੇ ਛੇ ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪ੍ਰੰਤ ਪ੍ਰਕਾਸ਼ ਕੀਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ। ਅੱਠ ਵਜੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਨੇ ਸੰਗਤਾਂ ਨੂੰ ਕੀਰਤਨ ਸ੍ਰਵਨ ਕਰਵਾਇਆ। ਇਸ ਤੋਂ ਇਲਾਵਾ ਭਾਈ ਸੁਖਜਿੰਦਰ ਸਿੰਘ ਦੇ ਰਾਗੀ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਕਥਾ ਵਾਚਕ ਭਾਈ ਗੁਰਦੀਪ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਡਾ ਸਹੀਦੀ ਦਿਹਾੜਾ ਮਨਾਉਣਾ ਤਾਂ ਹੀ ਸਫਲ ਹੈ ਜੇਕਰ ਅਸੀਂ ਗੁਰਬਾਣੀ ਦੇ ਦੱਸੇ ਰਾਹ ਤੇ ਚੱਲੀਏ। ਉਨ੍ਹਾਂ ਕਿਹਾ ਕਿ ਗੁਰਬਾਣੀ ਸਾਨੂੰ ਏਕੇ ਨਾਲ ਜੋੜ ਕੇ ਸੱਚ ਤੇ ਚੱਲਣ ਦਾ ਰਾਹ ਦੱਸਦੀ ਹੈ। ਸੱਚ ਤੇ ਚੱਲਣ ਵਾਲੇ ਵਿਅਕਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਦੇਵ ਸਿੰਘ ਨੇ ਕਿਹਾ ਕਿਗ ਅਜਿਹੇ ਧਾਰਮਿਕ ਸਮਾਗਮ ਸੰਗਤਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਸੰਗਤਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਅਖੀਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਸਵਾ ਮਹੀਨਾ ਲਗਾਤਾਰ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀਆਂ ਬੀਬੀਆਂ ਤੋਂ ਇਲਾਵਾ ਵਾਰਡ ਨੰਬਰ ੩੧ ਦੀ ਨਗਰ ਕੌਂਸਲਰ ਬੀਬੀ ਪ੍ਰੀਤਮ ਕੌਰ, ਵਾਰਡ ਨੰਬਰ ੩੭ ਤੋਂ ਨਗਰ ਕੌਂਸਲਰ ਹਰਜਿੰਦਰ ਸਿੰਘ ਟੋਨੀ, ਸਾਬਕਾ ਐਸਜੀਪੀਸੀ ਮੈਂਬਰ ਬੀਬੀ ਦਵਿੰਦਰ ਕੌਰ, ਬੀਬੀ ਮਨਜੀਤ ਕੌਰ ਤੱਗੜ, ਦਰਸ਼ਨ ਸਿੰਘ, ਸੁਰਜੀਤ ਸਿੰਘ ਆਦਿ ਹੋਰ ਪਤਵੰਤਿਆਂ ਨੂੰ ਗੁਰਦੁਆਰਾ ਮੈਨੇਜਮੈਂਟ ਵਲੋਂ ਸਨਮਾਨਤ ਕੀਤਾ ਗਿਆ। ਭਾਈ ਗੁਰਵਿੰਦਰ ਸਿੰਘ ਵਲੋਂ ਸਮਾਗਮ ਦੀ ਅਰਦਾਸ ਕੀਤੀ ਗਈ ਉਪ੍ਰੰਤ ਸੰਗਤਾਂ ਲਈ ਛੋਲਿਆਂ ਦਾ ਲੰਗਰ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਵੀਰੂ, ਖਜਾਨਚੀ ਰਵਿੰਦਰ ਸਿੰਘ, ਸਹਾਇਕ ਸਕੱਤਰ ਰਾਜ ਸਿੰਘ, ਸਲਾਹਕਾਰ ਸੁਰਜੀਤ ਸਿੰਘ ਤੇ ਗੁਰਦੀਪ ਸਿੰਘ, ਮੈਂਬਰ ਕੁਲਵੰਤ ਸਿੰਘ, ਪਿਆਰਾ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: