ਸੰਵਿਧਾਨ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ss1

ਸੰਵਿਧਾਨ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

rimpy-1ਬਰੇਟਾ 29 ਨਵੰਬਰ (ਰੀਤਵਾਲ) ਸਰਕਾਰੀ ਹਾਈ ਸਕੂਲ ਬਹਾਦਰਪੁਰ ਵਿਖੇ ਸਕੂਲ ਪ੍ਰਬੰਧਕ ਕਮੇਟੀ, ਬਾਲ ਸੁਰੱਖਿਆ ਕਮੇਟੀ ਅਤੇ ‘ਸਾਰਡ ਤੇ ਸੇਵ ਦਿ ਚਿਲਡਰਨ’ ਸੰਸਥਾ ਦੇ ਯਤਨਾਂ ਸਦਕਾ ਸੰਵਿਧਾਨ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ। ਹਾਜਰੀਨ ਲੋਕਾਂ ਨੂੰ ਬਾਲ ਸੁਰੱਖਿਆ ਕਮੇਟੀ ਵੱਲੋ ਪਿੰਡਾਂ ਵਿੱਚ ਲਗਾਏ ਸੁਝਾਅਫ਼ਸ਼ਿਕਾਇਤ ਬਕਸਿਆਂ ਦੀ ਵਰਤੋਂ ਬਾਰੇ ਵੀ ਸੁਚੇਤ ਕੀਤਾ ਗਿਆ।ਇਸ ਪ੍ਰੋਗਰਾਮ ਦੋਰਾਨ ਓਮ ਪ੍ਰਕਾਸ਼ ਜਿੰਦਲ ਨਾਇਬ ਤਹਿਸੀਲਦਾਰ ਬਰੇਟਾ, ਗੁਰਜੀਤ ਸਿੰਘ ਸਰਪੰਚ, ਸਾਂਝ ਕੇਂਦਰ ਇੰਚਾਰਜ਼ ਜਗਦੀਸ਼ ਰਾਏ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਕਲੱਸਟਰ ਕੋਆਰਡੀਨੇਟਰ ਉਰਮਿਲਾ ਰਾਣੀ ਨੇ ਸੰਬੋਧਨ ਕਰਦੇ ਹੋਏ ਸਮਾਜਿਕ ਕੁਰੀਤੀਆ ਜਿਵੇ ਕਿ ਭਰੂਣ ਹੱਤਿਆ, ਬਾਲ ਮਜ਼ਦੂਰੀ, ਬਾਲ ਵਿਆਹ, ਬਾਲ ਸ਼ੋਸ਼ਣ ਆਦਿ ਦੀਆ ਬੁਰਾਈਆ ਦੱਸਦੇ ਹੋਏ ਵਿਦਿਆਰਥੀਆਂ ਅਤੇ ਪਿੰਡ ਵਾਸੀਆ ਨੂੰ ਬਾਲ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਮੁੱਖੀ ਜਤਿੰਦਰ ਕੁਮਾਰ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਦੱਸਿਆ।ਮੰਚ ਸੰਚਾਲਨ ਦੀ ਭੂਮਿਕਾ ਰਾਜਿੰਦਰ ਸਿੰਘ ਨੇ ਬਖੂਬੀ ਨਿਭਾਈ।ਇਸ ਮੋਕੇ ਦੁਪਿੰਦਰ ਸਿੰਘ, ਪ੍ਰਦੀਪ ਕੁਮਾਰ, ਪੂਜਾ ਰਾਣੀ, ਸਵਾਤੀ ਸ਼ਰਮਾ, ਰਾਜਿੰਦਰ ਕੋਰ, ਰਣਜੀਤ ਸਿੰਘ, ਸਾਹਿਲ ਕੁਮਾਰ, ਅਮਰਪ੍ਰੀਤ ਚੇਅਰਮੈਨ, ਗੁਰਪ੍ਰੀਤ ਸਿੰਘ ਪੰਚ, ਗੁਰਦਰਸ਼ਨ ਸਿੰਘ ਤੋ ਇਲਾਵਾ ਸਮੂਹ ਅਧਿਆਪਕ, ਸਮੂਹ ਪੰਚਾਇਤ ਮੈਂਬਰ, ਐਸ.ਐਮ.ਸੀ. ਕਮੇਟੀ ਮੈਂਬਰ ਅਤੇ ਪਿੰਡ ਵਾਸੀ ਹਾਜਰ ਸਨ।

Share Button

Leave a Reply

Your email address will not be published. Required fields are marked *