ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਲਾਨਾ ਬਰਸੀ ਮਨਾਈ ਗਈ

ss1

02

ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਲਾਨਾ ਬਰਸੀ ਮਨਾਈ ਗਈ

ਗੜ੍ਹਸ਼ੰਕਰ 22 ਸਤੰਬਰ (ਅਸ਼ਵਨੀ ਸ਼ਰਮਾ)-ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਲਾਨਾ ਬਰਸੀ ( 6ਵਾਂ ਸ਼ਰਾਧ ) ਸਰਹਾਲਾ ਕਲਾਂ ਵਿਖੇ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਬਾਬਾ ਭੁਪਿੰਦਰ ਸਿੰਘ ਅਣਖੀ, ਸੰਤ ਬਾਬਾ ਜਸਵਿੰਦਰ ਸਿੰੰਘ ਡਾਂਡੀਆਂ  ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਬਰਸੀ ਸਮਾਗਮ ਵਿਚ ਡਾ.ਰਾਜ ਕੁਮਾਰ ਚੇਅਰਮੈਨ ਐਸ ਸੀ ਸੈਲ ਪੰਜਾਬ ਕਾਂਗਰਸ ਵਿਸ਼ੇਸ਼ ਤੋਰ ਤੇ ਹਾਜਰ ਹੋਏ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਡਾ. ਰਾਜ ਕੁਮਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਮੱਲ, ਪ੍ਰਧਾਨ ਸੋਹਣ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ ਡਾਂਡੀਆਂ, ਬਲਵਿੰਦਰ ਕੌਰ ਪੰਚ, ਪ੍ਰੀਤਮ ਸਿੰਘ ਗਿੱਲ, ਨੰਬਰਦਾਰ ਜੁਝਾਰ ਸਿੰਘ, ਕੇਵਲ ਸਿੰਘ ਮੁੱਗੋਪੱਟੀ, ਗੁਰਦੇਵ ਸਿੰਘ ਕੁੱਕੜਾਂ, ਚਰਨਜੀਤ ਸਿੰਘ ਪੱਪੀ, ਬਲਵੀਰ ਸਿੰਘ, ਹਰਭਜਨ ਸਿੰਘ ਸੀਣਾਂ, ਬਲਜਿੰਦਰ ਸਿੰਘ, ਰਜਿੰਦਰ ਸਿੰਘ, ਮਲਕੀਤ ਸਿੰਘ ਗਿੱਲ, ਮਨਪ੍ਰੀਤ ਸਿੰਘ, ਸੁਰਿੰਦਰਪਾਲ, ਅਕਸ਼ਦੀਪ ਸਿੰਘ ਰਸੂਲਪੁਰ, ਤਰਸੇਮ ਸਿੰਘ ਗਿੱਲ, ਨਮਨਪ੍ਰੀਤ ਸਿੰਘ ਬੈਂਸ ਹਾਜਰ ਸਨ।

Share Button

Leave a Reply

Your email address will not be published. Required fields are marked *